
ਖੇਤਰੀ ਪਾਰਟੀ ਨੂੰ ਖ਼ਤਮ ਕਰਨ ਲਈ ਕੇਂਦਰੀ ਪਾਰਟੀਆਂ ਆ ਰਹੀਆਂ ਹਨ ਪੰਜਾਬ : ਹਰਸਿਮਰਤ ਬਾਦਲ
ਮਾਨਸਾ, 16 ਦਸੰਬਰ (ਸੁਖਵੰਤ ਸਿੰਘ ਸਿੱਧੂ) : ਕੇਂਦਰ ਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਵਲੋਂ ਪੰਜਾਬ ਦੇ ਹੱਕਾਂ ਤੇ ਡਾਕੇ ਮਾਰੇ ਹਨ ਅਤੇ ਸਭ ਦਾ ਨਿਸ਼ਾਨਾ ਪੰਜਾਬ ਦੀ ਖੇਤਰੀ ਪਾਰਟੀ ਨੂੰ ਖ਼ਤਮ ਕਰਨ ਪੰਜਾਬ ਵਿਚ ਆਏ ਹਨ ਪਰ ਸ਼੍ਰੋਮਣੀ ਅਕਾਲੀ ਦਲ ਪੰਜਾਬੀਆਂ ਦੀ ਅਪਣੀ ਪਾਰਟੀ ਹੈ ਅਤੇ ਇਹ ਪਾਰਟੀ ਖ਼ਤਮ ਹੋਣ ਵਾਲੀ ਨਹੀਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵਲੋਂ ਮਾਨਸਾ ਦੇ ਪਿੰਡ ਹੀਰੇਵਾਲਾ ਅਤੇ ਬੱਪੀਆਣਾ ਵਿਖੇ ਅਫ਼ਸੋਸ ਪ੍ਰਗਟ ਵੀ ਕੀਤਾ ਗਿਆ।
ਸਾਬਕਾ ਕੇਂਦਰੀ ਮੰਤਰੀ ਨੇ ਨਵਜੋਤ ਸਿੱਧੂ ਤੇ ਵਿਅੰਗ ਕਸਦਿਆਂ ਕਿਹਾ ਕਿ ਨਵਜੋਤ ਸਿੱਧੂ ਪਹਿਲਾਂ ਕ੍ਰਿਕਟ ਛੱਡੀ, ਉਸ ਤੋਂ ਬਾਅਦ ਭਾਜਪਾ ਛੱਡੀ ਫਿਰ ਕਾਂਗਰਸ ਵਿਚ ਆ ਕੇ ਕੈਬਨਿਟ ਮੰਤਰੀ ਦਾ ਅਹੁਦਾ ਛਡਿਆ ਅਤੇ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਫਿਰ ਉਨ੍ਹਾਂ ਵਲੋਂ ਪ੍ਰਧਾਨਗੀ ਦਾ ਅਹੁਦੇ ਤੋਂ ਅਸਤੀਫ਼ਾ ਦਿਤਾ, ਇਹ ਬੰਦਾ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲਾ ਨਹੀਂ ਸਗੋਂ ਪੰਜਾਬ ਦੇ ਹਿੱਤਾਂ ਨਾਲ ਖਿਲਵਾੜ ਕਰਦਾ ਹੈ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਪਿੰਡ ਹੀਰੇਵਾਲਾ ਵਿਖੇ ਐੱਸ ਸੀ ਵਿੰਗ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸਵਰਨ ਸਿੰਘ ਹੀਰੇਵਾਲਾ ਦੇ ਇਕਲੌਤੇ (15) ਸਾਲਾਂ ਪੁੱਤਰ ਪ੍ਰਭਜੋਤ ਸਿੰਘ ਹੈਰੀ ਦੀ ਹੋਈ ਅਚਾਨਕ ਮੌਤ ਤੇ ਪ੍ਰਵਾਰ ਨਾਲ ਦੁੱਖ ਸਾਂਝਾ ਕੀਤਾ।
Mansa_16_453_6_3_1