ਬੇਅਦਬੀ ਮਾਮਲਿਆਂ ਦਾ ਇਨਸਾਫ਼ ਲੈਣ ਲਈ ਸ਼ਹੀਦ ਪ੍ਰਵਾਰਾਂ ਵਲੋਂ ਦਿਨ ਰਾਤ ਦਾ ਧਰਨਾ ਸ਼ੁਰੂ
Published : Dec 17, 2021, 12:17 am IST
Updated : Dec 17, 2021, 12:17 am IST
SHARE ARTICLE
image
image

ਬੇਅਦਬੀ ਮਾਮਲਿਆਂ ਦਾ ਇਨਸਾਫ਼ ਲੈਣ ਲਈ ਸ਼ਹੀਦ ਪ੍ਰਵਾਰਾਂ ਵਲੋਂ ਦਿਨ ਰਾਤ ਦਾ ਧਰਨਾ ਸ਼ੁਰੂ

ਪੀੜਤ ਪ੍ਰਵਾਰ ਨੇ ਕਿਹਾ, ਬੇਅਦਬੀ ਦੇ ਮੁੱਦੇ ’ਤੇ ਸਿਆਸੀ 

ਕੋਟਕਪੂਰਾ, 16 ਦਸੰਬਰ (ਗੁਰਿੰਦਰ ਸਿੰਘ) : ਬੇਅਦਬੀ ਕਾਂਡ ਅਤੇ ਉਸ ਨਾਲ ਜੁੜੇ ਮਾਮਲਿਆਂ ਦਾ ਇਨਸਾਫ਼ ਲੈਣ ਲਈ ਸ਼ਹੀਦ ਪ੍ਰਵਾਰਾਂ ਨੇ ਦਿਨ-ਰਾਤ ਦਾ ਧਰਨਾ ਸ਼ੁਰੂ ਕਰ ਦਿਤਾ ਹੈ। ਸ਼ਹੀਦ ਕਿਸ਼ਨ ਭਗਵਾਨ ਸਿੰਘ ਦੇ ਬੇਟੇ ਸੁਖਰਾਜ ਸਿੰਘ ਅਤੇ ਸ਼ਹੀਦ ਗੁਰਜੀਤ ਸਿੰਘ ਬਿੱਟੂ ਦੇ ਪਿਤਾ ਸਾਧੂ ਸਿੰਘ ਸਰਾਵਾਂ ਵਲੋਂ ਬਹਿਬਲ ਕਲਾਂ ਤੋਂ ਕੋਟਕਪੂਰਾ ਤਕ ਰੋਸ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਅਚਾਨਕ ਸੁਖਰਾਜ ਸਿੰਘ ਨੇ ਐਲਾਨ ਕਰ ਦਿਤਾ ਕਿ ਉਹ ਇਨਸਾਫ਼ ਮਿਲਣ ਤਕ ਇਥੇ ਸ਼ਾਂਤਮਈ ਧਰਨਾ ਦੇਵੇਗਾ, ਕਿਉਂਕਿ ਉਨ੍ਹਾਂ ਦਾ ਪ੍ਰਵਾਰ ਲਗਾਤਾਰ 6 ਸਾਲ ਸਿਆਸਤਦਾਨਾਂ ਦੇ ਲਾਰਿਆਂ, ਜਾਂਚ ਏਜੰਸੀਆਂ ਤੋਂ ਇਨਸਾਫ਼ ਦੀ ਉਡੀਕ ਅਤੇ ਅਦਾਲਤਾਂ ਦੇ ਗੇੜੇ ਮਾਰ ਮਾਰ ਕੇ ਅੱਕ ਜਾਂ ਥੱਕ ਹੀ ਨਹੀਂ ਬਲਕਿ ਜ਼ਲੀਲ ਹੋ ਚੁੱਕਾ ਹੈ। ਜਦੋਂ ਸੁਖਰਾਜ ਸਿੰਘ ਸੰਬੋਧਨ ਕਰ ਰਿਹਾ ਸੀ ਤਾਂ ਉਸ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। 
ਇਸ ਸਮੇਂ ਸਾਧੂ ਸਿੰਘ ਸਰਾਵਾਂ ਨੇ ਵੀ ਸੁਖਰਾਜ ਸਿੰਘ ਦੇ ਫ਼ੈਸਲੇ ਦਾ ਸਮਰਥਨ ਕਰਦਿਆਂ ਆਖਿਆ ਕਿ ਹੁਣ ਉਹ ਹੋਰ ਜ਼ਲੀਲ ਨਹੀਂ ਹੋਣਾ ਚਾਹੁੰਦੇ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਬਿੱਟੂ ਸਮੇਤ ਹੋਰ ਬੁਲਾਰਿਆਂ ਨੇ 1 ਜੂਨ 2015 ਤੋਂ ਅੱਜ ਤਕ ਵਾਪਰੇ ਘਟਨਾਕ੍ਰਮ ਨੂੰ ਅੰਕੜਿਆਂ ਸਹਿਤ ਬਿਆਨ ਕੀਤਾ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਵੀ ਇਨਸਾਫ਼ ਨਾ ਮਿਲਣ ਦੀ ਪ੍ਰਕਿਰਿਆ ਨੂੰ ਮੰਦਭਾਗਾ ਦਸਦਿਆਂ ਆਖਿਆ ਕਿ ਸ਼ਾਇਦ ਮਹਾਰਾਜ ਨੂੰ ਉਕਤ ਇਨਸਾਫ਼ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕਰਵਾਉਣਾ ਹੀ ਮਨਜ਼ੂਰ ਹੋਵੇ। ਸੁਖਰਾਜ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੁਹਰਾਇਆ ਕਿ ਸਿਆਸਤਦਾਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੁੂਪ ਦੀ ਹੋਈ ਬੇਅਦਬੀ ਨੂੰ ਰੱਤੀ ਭਰ ਵੀ ਸੰਜੀਦਗੀ ਨਾਲ ਨਹੀਂ ਲਿਆ, ਇਹ ਲੋਕ ਐਨੇ ਮਤਲਬਪ੍ਰਸਤ ਹੋ ਗਏ ਹਨ ਕਿ ਅਪਣੀ ਕੁਰਸੀ ਬਰਕਰਾਰ ਰੱਖਣ ਲਈ ਬੇਅਦਬੀ ਅਤੇ ਬਹਿਬਲ ਕਾਂਡ ਦੇ ਸ਼ਹੀਦ ਹੋਏ ਸਿੰਘਾਂ ਦੇ ਨਾਂਅ ’ਤੇ ਸਿਆਸੀ ਰੋਟੀਆਂ ਵੀ ਸੇਕੀਆਂ ਪਰ ਉਕਤ ਮਾਮਲੇ ਦਾ ਦੁਖਦਾਇਕ ਪਹਿਲੂ ਇਹ ਹੈ ਕਿ ਦੋਸ਼ੀ ਸਾਹਮਣੇ ਆ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਣ ਦੀ ਜੁਰਅੱਤ ਨਾ ਕਰ ਸਕੇ। 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement