ਮੈਨੂੰ ਕਿਸੇ ਜਾਂਚ ਦਾ ਡਰ ਨਹੀਂ, ਜਿੱਥੇ ਮਰਜ਼ੀ ਸੱਦ ਲੈਣ ਹਾਜ਼ਰ ਹੋ ਜਾਵਾਂਗਾ : ਸੁਖਜਿੰਦਰ ਰੰਧਾਵਾ
Published : Dec 17, 2021, 4:17 pm IST
Updated : Dec 17, 2021, 4:17 pm IST
SHARE ARTICLE
Sukhjinder Randhawa
Sukhjinder Randhawa

ਬੇਅਦਬੀ ਤੇ ਨਸ਼ੇ ਦਾ ਮੁੱਦਾ ਵੀ ਜਲਦ ਹੋਵੇਗਾ ਹੱਲ

 

ਚੰਡੀਗੜ੍ਹ - ਕੱਲ੍ਹ ਦੇਰ ਰਾਤ ਪੰਜਾਬ ਦੇ ਡੀਜੀਪੀ ਇਕਬਾਲ ਪ੍ਰੀਤ ਸਹੋਤਾ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾ ਕੇ ਉਹਨਾਂ ਦੀ ਜਗ੍ਹਾ ਸਿਧਾਰਥ ਚਟੋਪਾਧਿਆਏ ਨੂੰ ਡੀਜੀਪੀ ਲਾਇਆ ਗਿਆ ਹੈ ਤੇ ਅੱਜ ਉਹਨਾਂ ਨੇ ਅਪਣਾ ਅਹੁਦਾ ਸੰਭਾਲ ਵੀ ਲਿਆ ਹੈ। ਇਸ ਬਾਰੇ ਗੱਲ ਕਰਦੇ ਹੋਏ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਚਟੋਪਾਧਿਆਏ ਨੇ ਜੋ ਐਨਾ ਸਮਾਂ ਮਿਹਨਤ ਕੀਤੀ ਹੈ ਉਹਨਾਂ ਦਾ ਵੀ ਇਸ ਅਹੁਦੇ 'ਤੇ ਉਹਨਾਂ ਹੀ ਹੱਕ ਬਣਦਾ ਸੀ ਤੇ ਉਹਨਾਂ ਮੁਤਾਬਿਕ ਸਰਕਾਰ ਨੇ ਜੋ ਵੀ ਫੈਸਲਾ ਲਿਆ ਹੈ ਉਹ ਸਹੀ ਲਿਆ ਹੈ ਤੇ ਮੈਂ ਵੀ ਸਰਕਾਰ ਦੇ ਫੈਸਲੇ ਨਾਲ ਸਹਿਮਤ ਹਾਂ।

Sukhjinder Randhawa Sukhjinder Randhawa

ਇਸ ਦੇ ਨਾਲ ਹੀ ਨਵਜੋਤ ਸਿੱਧੂ ਬਾਰੇ ਰੰਧਾਵਾ ਨੇ ਕਿਹਾ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ ਤੇ ਉਹਨਾਂ ਨੂੰ ਮੁੱਦੇ ਚੁੱਕਣ ਦਾ ਪੂਰਾ ਹੱਕ ਹੈ ਪਰ ਅਸੀਂ ਵੀ ਅਪਣੇ ਵੱਲੋਂ ਕੀਤੇ ਗਏ ਸਾਰੇ ਵਾਅਦੇ ਪੂਰੇ ਕਰ ਰਹੇ ਹਾਂ ਤੇ ਜੋ ਲੋਕਾਂ ਦੇ 550 ਕਰੋੜ ਦੇ ਕਰਜ਼ੇ ਸਨ ਉਹ ਵੀ ਮਾਫ਼ ਕੀਤੇ ਹਨ ਤੇ ਬਿਜਲੀ ਵੀ 3 ਰੁਪਏ ਸਸਤੀ ਕੀਤੀ ਹੈ ਤੇ ਜੇ ਅਸੀਂ ਇਨ੍ਹਾਂ ਕੁੱਝ ਵੀ ਨਾ ਕੀਤਾ ਹੁੰਦਾ ਤਾਂ ਲੋਕ ਤਾਂ ਸਾਨੂੰ ਪਿੰਡਾਂ ਵਿਚ ਜਾਂਦਿਆਂ ਨੂੰ ਹੀ ਘੇਰ ਲੈਂਦੇ ਨੇ ਪਰ ਲੋਕ ਹੁਣ ਸਹਿਮਤ ਹੋ ਰਹੇ ਹਨ। ਉਙਨਾਂ ਕਿਹਾ ਕਿ ਜੋ ਸਰਕਾਰ ਨੇ 1500 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਸੀ

Captain Amarinder Singh ordered reinstatement of Bikramjit Singh: RandhawaSukhjinder  Randhawa

ਉਹ ਵੀ ਲੋਕਾਂ ਦੇ ਖਾਤਿਆਂ ਵਿਚ ਪੈਨਸ਼ਨ ਜਾ ਰਹੀ ਹੈ ਤੇ ਜੋ ਗੱਲ ਕਰੀਏ ਸਿਹਤ ਸੇਵਾਵਾਂ ਦੀ ਤਾਂ ਜਿੰਨਾ ਕੰਮ ਇਸ ਖੇਤਰ ਵਿਚ ਹੁਣ ਹੋਇਆ ਹੈ ਮੈਨੂੰ ਨੀ ਲੱਗਦਾ ਕਿ ਇਸ ਤੋਂ ਪਹਿਲਾਂ ਕਿਤੇ ਹੋਇਆ ਹੈ। ਉਹਨਾਂ ਕਿਹਾ ਕਿ ਜੇ ਬਾਰਡਰ ਕੋਲ ਜਾ ਕੇ ਦੇਖੀਏ ਤਾਂ ਉੱਥੇ ਵੀ ਜੋ ਡਿਸਪੈਂਸਰੀ ਹੈ ਉਸ ਤੇ ਵੀ 25 ਲੱਖ ਲੱਗਾ ਹੈ ਤੇ ਡੇਰਾ ਬਾਬਾ ਨਾਨਕ ਦੇ ਹਸਪਤਾਲ 'ਤੇ 5 ਕਰੋੜ ਰੁਪਏ ਲੱਗੇ ਨੇ ਸੋ ਇਸ ਨੂੰ ਦੇਖਦੇ ਹੋਏ ਇਹ ਨੀ ਕਿਹਾ ਜਾ ਸਕਦਾ ਕਿ ਕੋਈ ਸੁਧਾਰ ਨਹੀਂ ਹੋਇਆ ਹੈ ਤੇ ਜੋ ਚੋਣਾਂ ਹਨ ਉਹ ਕਾਰਗੁਜ਼ਾਰੀ ਕਰ ਕੇ ਹੀ ਲੜੀਆ ਜਾਂਦੀਆਂ ਹਨ।

sukhjinder Randhawasukhjinder Randhawa

ਜਦੋਂ ਰੰਧਾਵਾ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਨਵਜੋਤ ਸਿੱਧੂ ਕਿਤੇ ਨਾ ਕਿਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਅਪਣੀ ਸਰਕਾਰ 'ਤੇ ਸਵਾਲ ਹੀ ਚੁੱਕਦੇ ਹਨ ਤਾਂ ਰੰਧਾਵਾ ਨੇ ਕਿਹਾ ਕਿ ਆਪਾਂ ਕਦੇ ਵੀ ਕਿਸੇ ਨੂੰ ਬੋਲਣ ਤੋਂ ਨਹੀਂ ਰੋਕ ਸਕਦੇ ਪਰ ਨਵਜੋਤ ਸਿੱਧੂ ਪ੍ਰਧਾਨ ਹਨ ਤੇ ਉਹਨਾਂ ਦਾ ਇਹ ਕੰਮ ਹੈ ਕਿ ਸਰਕਾਰ ਨੂੰ ਉਹਨਾਂ ਦੇ ਕੀਤੇ ਵਾਅਦੇ ਸਮੇਂ ਸਮੇਂ ਨਾਲ ਯਾਦ ਕਰਵਾਉਂਦੇ ਰਹਿਣਾ। ਇਸ ਦੇ ਨਾਲ ਹੀ ਉਹਨਾਂ ਨੇ ਮੁੱਖ ਮੰਤਰੀ ਦੇ ਹਾਸੋਹੀਣਾ ਨਾਮ ਰੱਖਣ ਨੂੰ ਲੈ ਕੇ ਕਿਹਾ ਕਿ ਕਿਸੇ ਬੰਦੇ ਦੀ ਇੱਜ਼ਤ ਕਰਨਾ ਹੀ ਇਕ ਚੰਗੇ ਲੀਡਰ ਦੀ ਪਛਾਣ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਡਰੱਗ ਕੇਸ ਤੇ ਬੇਅਦਬੀ ਦੇ ਮੁੱਦੇ ਨੂੰ ਲੈ ਕਿਹਾ ਕਿ ਇਹ ਮੁੱਦੇ ਵੀ ਜਲਦ ਤੋਂ ਜਲਦ ਹੱਲ ਹੋਣ ਜਾਣਗੇ। ਇਸ ਦੇ ਨਾਲ ਹੀ ਉਹਨਾਂ ਨੇ ਸੁਖਬੀਰ ਬਾਦਲ 'ਤੇ ਵਰਦਿਆਂ ਕਿਹਾ ਕਿ ਉਹ ਮੇਰੇ ਵਿਭਾਗ ਦੀ ਜਾਂਚ ਕਰਵਾਉਣਾ ਚਾਹੁੰਦੇ ਨੇ ਤਾਂ ਮੈਂ ਉਹਨਾਂ ਨੂੰ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸੁਖਜਿੰਦਰ ਰੰਧਾਵਾ ਨਾ ਤਾਂ ਕਦੇ ਜਾਂਚ ਤੋਂ ਡਰਿਆ ਹੈ ਤੇ ਨਾ ਹੀ ਡਰੇਗਾ, ਜਿੱਥੇ ਕਹਿਣਗੇ ਉੱਥੇ ਹੀ ਜਾਂਚ ਲਈ ਹਾਜ਼ਰ ਹੋ ਜਾਵਾਂਗਾ। ਇਸ ਦੇ ਨਾਲ ਹੀ ਉਹਨਾਂ ਨੇ ਕੈਪਟਨ ਅਮਰਿੰਦਰ ਨੂੰ ਲੈ ਕੇ ਕਿਹਾ ਕਿ ਪਹਿਲਾਂ ਤਾਂ ਕੈਪਟਨ ਅਮਰਿੰਦਰ ਸੁਖਬੀਰ ਬਾਦਲ ਖਿਲਾਫ਼ ਬੋਲਦਾ ਰਿਹਾ ਪਰ ਬਾਅਦ ਵਿਚ ਦੋਨੋਂ ਹੀ ਮਿਲ ਗਏ ਤੇ ਦੋਨਾਂ ਨੇ ਮਿਲ ਕੇ ਪੰਜਾਬ ਦਾ ਸੱਤਿਆਨਾਸ਼ ਕਰ ਦਿੱਤਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

LIVE BULLETIN | ਚੰਨੀ ਦੇ ਮਖ਼ੌਲ ਨੂੰ ਲੈ ਕੇ ਕੀ ਬੋਲ ਪਈ 'ਬੀਬੀ' ? STF ਨੇ ਫੜ੍ਹ ਲਏ ਲਾਰੈਂਸ ਗੈਂਗ ਦੇ 5 ਸ਼ੂਟਰ

14 May 2024 4:37 PM

ਯਾਰ Karamjit Anmol ਲਈ ਪ੍ਰਚਾਰ ਕਰਨ ਪਹੁੰਚੇ Gippy Grewal ਤੇ Binnu Dhillon Road Show 'ਚ ਲਾਏ ਨਾਅਰੇ...

14 May 2024 4:25 PM

Sukhjinder Randhawa Exclusive Interview- ਮਜੀਠੀਆ ਤਾਂ ਕੰਸ ਮਾਮਾ ਬਣ ਗਿਆ, ਇਸੇ ਬੰਦੇ ਕਰਕੇ ਖ਼ਤਮ ਹੋਇਆ ਅਕਾਲੀ..

14 May 2024 3:41 PM

ਲੋਕ ਸਭਾ ਚੋਣਾਂ ਦੌਰਾਨ ਰੋਪੜ ਦੇ ਲੋਕਾਂ ਦਾ ਮੂਡ.. ਕਹਿੰਦੇ ਹਰ ਸਾਲ ਬਾਹਰੋਂ ਆਇਆ MP ਦੇ ਜਾਂਦਾ ਮਿੱਠੀਆਂ ਗੋਲੀਆਂ

14 May 2024 3:28 PM

Anandpur Sahib ਤੋਂ BJP ਦੇ ਉਮੀਦਵਾਰ Subash Sharma ਦਾ Exclusive Interview

14 May 2024 3:18 PM
Advertisement