ਖਰੜ 'ਚ ਸਫਾਈ ਕਰਮਚਾਰੀ ਨੇ ਮਰੀਜ਼ ਦੇ ਲਗਾਏ ਟਾਂਕੇ, ਕੁਰਸੀ 'ਤੇ ਬੈਠਾ ਦੇਖਦਾ ਰਿਹਾ ਡਾਕਟਰ

By : GAGANDEEP

Published : Dec 17, 2022, 10:47 am IST
Updated : Dec 17, 2022, 10:47 am IST
SHARE ARTICLE
PHOTO
PHOTO

ਵੀਡੀਓ ਬਣਦੀ ਵੇਖ ਭੱਜਿਆ ਸਫਾਈ ਕਰਮਚਾਰੀ

 

ਮੁਹਾਲੀ : ਪੰਜਾਬ ਸਰਕਾਰ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰਦੀ ਹੈ ਪਰ ਖਰੜ ਦੇ ਸਰਕਾਰੀ ਹਸਪਤਾਲ ਵਿੱਚ ਇਨ੍ਹਾਂ ਦਾਅਵਿਆਂ ਦੀ ਫੂਕ ਨਿਕਲ ਗਈ। ਇੱਥੇ ਡਿਊਟੀ ’ਤੇ ਮੌਜੂਦ ਡਾਕਟਰ ਵੱਲੋਂ ਨਹੀਂ ਸਗੋਂ  ਸਫਾਈ ਕਰਮਚਾਰੀ ਨੇ ਮਰੀਜ਼ ਨੂੰ ਟਾਂਕੇ ਲਗਾਏ ਹਨ। ਬੁੱਧਵਾਰ ਰਾਤ ਨੂੰ ਇੱਕ ਬਜ਼ੁਰਗ ਜ਼ਖਮੀ ਹਾਲਤ ਵਿੱਚ ਸਰਕਾਰੀ ਹਸਪਤਾਲ ਖਰੜ ਦੀ ਐਮਰਜੈਂਸੀ ਵਿੱਚ ਪਹੁੰਚਿਆ। ਉਸ ਦੇ ਹੱਥ ਨੂੰ ਸੱਟ ਲੱਗੀ ਸੀ।

ਇਸ ਦੌਰਾਨ ਉਥੇ ਸਫ਼ਾਈ ਦਾ ਕੰਮ ਕਰਦੇ ਹੋਏ ਸੋਢੀ ਨਾਂ ਦੇ ਨੌਜਵਾਨ ਨੇ ਉਸ ਦੇ ਹੱਥ ਟਾਂਕੇ ਲਗਾਏ ਜਦੋਂਕਿ ਡਿਊਟੀ ’ਤੇ ਤਾਇਨਾਤ ਡਾਕਟਰ ਮਨਜੀਤ ਸਿੰਘ ਇੱਕ ਵਿਅਕਤੀ ਨਾਲ ਕੁਰਸੀ ’ਤੇ ਬੈਠ ਗਿਆ। ਜਦੋਂ ਪੱਤਰਕਾਰ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾਈ ਤਾਂ ਉਕਤ ਸਫਾਈ ਕਰਮਚਾਰੀ ਅੱਧ ਵਿਚਾਲੇ ਹੀ ਕੰਮ ਛੱਡ ਕੇ ਚਲਾ ਗਿਆ ਅਤੇ ਫਿਰ ਸਟਾਫ ਨਰਸ ਨੇ ਟਾਂਕੇ ਲਗਾਏ।

ਵੀਡੀਓ ਰਾਹੀਂ ਮਾਮਲੇ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਂਚ ਕਰਨ ਤੋਂ ਬਾਅਦ ਡਾਕਟਰ ਤੋਂ ਪੁੱਛਗਿੱਛ ਕੀਤੀ ਜਾਵੇਗੀ। ਇਸ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement