ਕਲਯੁੱਗੀ ਪਿਓ ਨੇ ਆਪਣੇ ਮਤਰੇਏ ਪੁੱਤ ਦਾ ਕੀਤਾ ਕਤਲ: ਲਾਸ਼ ਨੂੰ ਪਲਾਸਿਟਕ ਦੇ ਡਰੰਮ ’ਚ ਪਾ ਉੱਪਰੋਂ ਸੀਮਿੰਟ ਨਾਲ ਕੀਤਾ ਪਲੱਸਤਰ
Published : Dec 17, 2022, 5:42 pm IST
Updated : Dec 17, 2022, 5:42 pm IST
SHARE ARTICLE
Kalyugi Pio murders his stepson: Put the body in a plastic drum and plaster it with cement
Kalyugi Pio murders his stepson: Put the body in a plastic drum and plaster it with cement

ਮਾਂ ਨੇ ਦੱਸਿਆ ਕਿ 5 ਦਸੰਬਰ ਤੋਂ ਉਸ ਦਾ ਪੁੱਤ ਘਰੋਂ ਲਾਪਤਾ ਸੀ।

 

ਲੁਧਿਆਣਾ: ਪੰਜਾਬ ਦੇ ਲੁਧਿਆਣਾ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿੱਥੇ ਥਾਣਾ ਸਲੇਮ ਟਾਬਰੀ ਅਧੀਨ ਇਲਾਕੇ 'ਚ ਇਕ ਪਿਓ ਨੇ ਆਪਣੇ ਮਤਰੇਏ 20 ਸਾਲਾ ਪੁੱਤ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਪੁੱਤ ਦੀ ਲਾਸ਼ ਦੇ ਹੱਥ-ਪੈਰ ਬੰਨ੍ਹ ਕੇ ਪਲਾਸਟਿਕ ਦੇ ਡਰੰਮ 'ਚ ਸੁੱਟ ਦਿੱਤਾ ਅਤੇ ਉਸ 'ਤੇ ਸੀਮਿੰਟ ਦਾ ਪਲੱਸਤਰ ਵੀ ਕਰ ਦਿੱਤਾ ਤਾਂ ਜੋ ਕਿਸੇ ਨੂੰ ਸ਼ੱਕ ਨਾ ਹੋਵੇ।

ਮ੍ਰਿਤਕ ਦੀ ਮਾਂ ਸਵਿਤਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਪਹਿਲੇ ਪਤੀ ਦੀ ਮੌਤ ਤੋਂ ਬਾਅਦ ਉਸ ਨੇ ਵਿਵੇਕਾਨੰਦ ਮੰਡਲ ਉਰਫ਼ ਸੱਪੂ ਮੰਡਲ ਨਾਲ ਦੂਜਾ ਵਿਆਹ ਕਰ ਲਿਆ।  ਪਹਿਲੇ ਪਤੀ ਤੋਂ ਉਸ ਦਾ ਪੁੱਤਰ ਪਿਯੂਸ਼ (20) ਸੀ, ਜੋ ਉਸ ਦੇ ਨਾਲ ਹੀ ਰਹਿੰਦਾ ਸੀ। ਉਸ ਦਾ ਮਤਰੇਏ ਪਿਓ ਨਾਲ ਝਗੜਾ ਰਹਿੰਦਾ ਸੀ। ਇਸੇ ਰੰਜਿਸ਼ ਦੇ ਕਾਰਨ ਉਸ ਦੇ ਪਤੀ ਨੇ ਪੁੱਤ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਮਾਂ ਨੇ ਦੱਸਿਆ ਕਿ 5 ਦਸੰਬਰ ਤੋਂ ਉਸ ਦਾ ਪੁੱਤ ਘਰੋਂ ਲਾਪਤਾ ਸੀ। ਜਦੋਂ ਉਸ ਨੇ ਇਸ ਬਾਰੇ ਪਤੀ ਨੂੰ ਪੁੱਛਿਆ ਤਾਂ ਉਹ ਉਸ ਨੂੰ ਹਰ ਵਾਰ ਗੁੰਮਰਾਹ ਕਰ ਦਿੰਦਾ ਸੀ। ਜਦੋਂ ਉਸ ਨੂੰ ਸ਼ੱਕ ਹੋਇਆ ਤਾਂ ਉਹ ਕਿਰਾਏ ਦੇ ਮਕਾਨ ਦੀ ਛੱਤ 'ਤੇ ਗਈ, ਜਿੱਥੇ ਉਸ ਨੂੰ ਇਕ ਡਰੰਮ ਮਿਲਿਆ। ਇਸ ਡਰੰਮ 'ਚੋਂ ਬਦਬੂ ਆ ਰਹੀ ਸੀ। ਉਸ ਨੇ ਆਸ-ਪਾਸ ਦੇ ਲੋਕਾਂ ਨੂੰ ਸੂਚਿਤ ਕੀਤਾ ਤਾਂ ਡਰੰਮ ਤੋੜਿਆ ਗਿਆ। ਡਰੰਮ ਅੰਦਰੋਂ ਉਸ ਦੇ ਪੁੱਤ ਦੀ ਲਾਸ਼ ਨਿਕਲੀ। ਇਸ ਤੋਂ ਬਾਅਦ ਸਾਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਉਧਰ ਮੌਕੇ 'ਤੇ ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਏਸੀਪੀ ਮਨਿੰਦਰ ਬੇਦੀ ਨੇ ਕਿਹਾ ਕਿ 20 ਸਾਲਾ ਪਿਊਸ਼ ਨੌਜਵਾਨ ਦੀ ਡਰੰਮ 'ਚੋਂ ਲਾਸ਼  ਮਿਲੀ ਹੈ। ਜਿਸ ਨੂੰ ਪੋਸਟਾਰਟਮ ਲਈ ਸਿਵਿਲ ਹਸਪਤਾਲ ਭੇਜ ਰਹੇ ਹਾਂ ਕਿਹਾ ਕਿ ਇਹ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਦੋਸ਼ੀ ਪਿਤਾ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement