
Bathinda News : ਲੈਫਟੀਨੈਂਟ ਬਣੇ "ਵਿਕਰਮ ਸਿੰਘ" ਅਤੇ "ਉੱਤਮ ਮਲਿਕ" ਦਾ ਘਰ ਪਹੁੰਚਣ ’ਤੇ ਪਰਿਵਾਰ ਨੇ ਕੀਤਾ ਨਿੱਘਾ ਸਵਾਗਤ
Bathinda News in Punjabi : ਬਠਿੰਡਾ ਦੇ ਹਾਊਸਫੈਡ ਕਲੋਨੀ ਦੇ ਦੋ ਨੌਜਵਾਨਾਂ ਨੇ ਭਾਰਤੀ ਫੌਜ ਵਿਚ ਅਫ਼ਸਰ ਬਣ ਕੇ ਬਠਿੰਡੇ ਤੇ ਪੰਜਾਬ ਦਾ ਮਾਣ ਵਧਾਇਆ ਹੈ। ਇਹ ਦੋਨੋਂ ਨੌਜਵਾਨ ਇੱਕੋ ਹੀ ਕੋਲਨੀ ਦੇ ਰਹਿਣ ਵਾਲੇ ਹਨ ਅਤੇ ਦੋਨੋਂ ਹੀ ਪੱਕੇ ਦੋਸਤ ਹਨ। ਦੋਨਾਂ ਦੇ ਲੈਫਟੀਨੈਂਟ ਬਣਨ ’ਤੇ ਪਰਿਵਾਰ ਨੇ ਮਿਠਾਈਆਂ ਖਵਾ ਕੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਉੱਤੇ ਲੈਫਟੀਨੈਂਟ ਬਣੇ "ਵਿਕਰਮ ਸਿੰਘ" ਅਤੇ ਉਸਦੇ ਦੋਸਤ ਲੈਫਟੀਨੈਂਟ "ਉੱਤਮ ਮਲਿਕ" ਦਾ ਬਠਿੰਡਾ ਘਰ ਪਹੁੰਚਣ ’ਤੇ ਪਰਿਵਾਰ ਨੇ ਜ਼ੋਰਦਾਰ ਸਵਾਗਤ ਕੀਤਾ।
ਪਰਿਵਾਰ ਨੇ ਕਿਹਾ ਕਿ ਉਹ ਬਚਪਨ ਤੋਂ ਹੀ ਭਾਰਤੀ ਸੈਨਾ ਵਿਚ ਜਾਣਾ ਚਾਹੁੰਦੇ ਸਨ ਜਿਸ ਨੂੰ ਲੈ ਕੇ ਉਹਨਾਂ ਨੇ ਕੜੀ ਮਿਹਨਤ ਕੀਤੀ ਅਤੇ ਅੱਜ ਉਹ ਪਰਿਵਾਰ ਦੀ ਸਪੋਰਟ ਨਾਲ ਭਾਰਤੀ ਸੈਨਾ ’ਚ ਅਫ਼ਸਰ ਬਣੇ ਹਨ, ਜਿਸ ਦੀ ਉਹਨਾਂ ਨੂੰ ਬੜੀ ਵੱਡੀ ਖੁਸ਼ੀ ਹੈ। ਉਨ੍ਹਾਂ ਨੇ ਆਪਣੇ ਮਾਪਿਆਂ ਦਾ ਤੇ ਆਪਣਾ ਸਪਨਾ ਸਕਾਰ ਕੀਤਾ।
(For more news apart from 2 youths from Bathinda became officers in the Indian Army News in Punjabi, stay tuned to Rozana Spokesman)