ਮਾਨਸਾ ਦਾ ਨੌਜਵਾਨ Indian Air Force ’ਚ ਬਣਿਆ ਫ਼ਲਾਇੰਗ ਅਫ਼ਸਰ
Published : Dec 17, 2024, 3:33 pm IST
Updated : Dec 17, 2024, 4:20 pm IST
SHARE ARTICLE
Mansa's youth became a flying officer in Indian Air Force
Mansa's youth became a flying officer in Indian Air Force

ਮਿਹਨਤ ਕਰ ਕੇ ਹੀ ਅਸੀਂ ਆਪਣਾ ਮੁਕਾਮ ਹਾਸਲ ਕਰ ਸਕਦੇ ਹਾਂ : ਮਹਿਕਦੀਪ ਸਿੰਘ

ਜ਼ਿਲ੍ਹਾ ਮਾਨਸਾ ਦਾ ਨੌਜਵਾਨ ਮਹਿਕਦੀਪ ਸਿੰਘ ਸਫ਼ਲਤਾ ਦੀ ਨਵੀਂ ਮਿਸਾਲ ਬਣਿਆ ਹੈ। ਮਾਨਸਾ ਦੇ ਪਿੰਡ ਨੰਗਲ ਕਲਾਂ ਦਾ ਇਹ ਨੌਜਵਾਨ ਭਾਰਤੀ ਹਵਾਈ ਫ਼ੌਜ ’ਚ ਫ਼ਲਾਇੰਗ ਅਫ਼ਸਰ ਬਣਿਆ ਹੈ। 

ਇਸ ਅਹੁਦੇ ਤਕ ਪਹੁੰਚਣ ਲਈ ਕੀਤੀ ਮਿਹਨਤ ਬਾਰੇ ਰੋਜ਼ਾਨਾ ਸਪੋਕਸਮੈਨ ਟੀ.ਵੀ. ਨਾਲ ਗੱਲਬਾਤ ਕਰਦਿਆਂ ਮਹਿਕਦੀਪ ਸਿੰਘ ਨੇ ਦਸਿਆ ਕਿ ਉਸ ਨੇ ਫ਼ਲਾਇੰਗ ਅਫ਼ਸਰ ਬਣਨ ਲਈ ਚਾਰ ਸਾਲਾਂ ਤਕ ਸਿਖਲਾਈ ਪ੍ਰਾਪਤ ਕੀਤੀ। ਉਸ ਨੇ ਕਿਹਾ, ‘‘ਮੈਂ ਵਿਆਹ, ਪਾਰਟੀ ਜਾਂ ਹੋਰ ਕਈ ਅਜਿਹੇ ਪਲਾਂ ਬਹੁਤ ਪ੍ਰੋਗਰਾਮਾਂ ਦਾ ਤਿਆਗ ਕਰ ਕੇ ਸਿਰਫ਼ ਆਪਣੀ ਮਿਹਨਤ ਵਲ ਧਿਆਨ ਦਿਤਾ ਜਿਸ ਕਾਰਨ ਮੈਂ ਅੱਜ ਭਾਰਤੀ ਹਵਾਈ ਫ਼ੌਜ ’ਚ ਫ਼ਲਾਇੰਗ ਅਫ਼ਸਰ ਬਣ ਸਕਿਆ। ਮੈਨੂੰ ਫ਼ਲਾਇੰਗ ਅਫ਼ਸਰ ਬਣ ਕੇ ਬਹੁਤ ਖ਼ੁਸ਼ੀ ਮਹਿਸੁਸ ਹੋ ਰਹੀ ਹੈ।’’

ਫ਼ਲਾਇੰਗ ਅਫ਼ਸਰ ਬਣ ਕੇ ਜਦੋਂ ਮਹਿਕਦੀਪ ਅਪਣੇ ਪਿੰਡ ਪਹੁੰਚਿਆ ਤਾਂ ਉਸ ਦਾ ਸਾਰੇ ਪਿੰਡ ਵਾਸੀਆਂ ਨੇ ਨਿੱਘਾ ਸਵਾਗਤ ਕੀਤਾ। ਸਵਾਗਤ ਦੌਰਾਨ ਉਸ ਦੇ ਮਾਤਾ-ਪਿਤਾ ਬਹੁਤ ਭਾਵੁਕ ਹੋ ਰਹੇ ਸੀ ਕਿ ਸਾਡਾ ਬੱਚਾ ਇਸ ਮੁਕਾਮ ’ਤੇ ਪਹੁੰਚਿਆ ਹੈ। ਸਵਾਗਤ ਲਈ ਉਸ ਨੇ ਸਾਡੇ ਪਿੰਡ ਵਾਸੀਆਂ ਦਾ ਧਨਵਾਦ ਕੀਤਾ।

ਮਹਿਕਦੀਪ ਸਿੰਘ ਦੇ ਪਿਤਾ ਜੀ ਨੇ ਦਸਿਆ ਕਿ ਮਹਿਕਦੀਪ ਸਿੰਘ ਦੀ ਪ੍ਰਾਪਤੀ ਦੇਸ਼ ਤੇ ਪਰਵਾਰ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ, ‘‘ਜਦੋਂ ਕੋਈ ਬੱਚਾ ਕਿਸੇ ਮੁਕਾਮ ਤੱਕ ਪਹੁੰਚਦਾ ਹੈ ਤਾਂ ਮਾਪਿਆਂ ਲਈ ਮਾਣ ਵਾਲੀ ਗੱਲ ਹੋ ਜਾਂਦੀ ਹੈ। ਮਹਿਕਦੀਪ ਸਿੰਘ ਸਾਡਾ ਤਾਂ ਬੇਟਾ ਹੈ ਹੀ ਪਰ ਹੁਣ ਇਹ ਦੇਸ਼ ਦਾ ਵੀ ਬੇਟਾ ਹੈ। ਮਹਿਕਦੀਪ ਸਿੰਘ ਦਾ ਬਹੁਤ ਚੰਗਾ ਸੁਭਾਅ ਹੈ ਉਹ ਸਾਰਿਆਂ ਨਾਲ ਮਿਲਜੁਲ ਕੇ ਰਹਿੰਦਾ ਹੈ।’’

ਮਹਿਕਦੀਪ ਸਿੰਘ ਦੇ ਮਾਤਾ ਜੀ ਨੇ ਵੀ ਦਸਿਆ ਕਿ ਉਨ੍ਹਾਂ ਨੂੰ ਬਹੁਤ ਖ਼ੁਸ਼ੀ ਹੋ ਰਹੀ ਕਿ ਸਾਡਾ ਬੱਚਾ ਫ਼ਲਾਇੰਗ ਅਫ਼ਸਰ ਬਣਿਆ ਹੈ। ਖ਼ੁਸ਼ੀ ’ਚ ਭਾਵੁਕ ਹੁੰਦੇ ਹੋਏ ਉਨ੍ਹਾਂ ਕਿਹਾ, ‘‘ਅਸੀਂ ਪਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਵਾਹਿਗੁਰੂ ਜੀ ਨੇ ਸਾਡੇ ਪਰਵਾਰ ’ਤੇ ਮਿਹਰ ਕੀਤੀ ਤਾਂ ਹੀ ਸਾਡਾ ਬੱਚਾ ਇਹ ਮੁਕਾਮ ਹਾਸਲ ਕਰ ਸਕਿਆ।’’ 

ਉਨ੍ਹਾਂ ਦਸਿਆ ਕਿ ਮਹਿਕਦੀਪ ਸ਼ੁਰੂ ਤੋਂ ਹੀ ਪੜ੍ਹਨ ਤੇ ਖੇਡਣ ਵਿਚ ਰੁਚੀ ਰੱਖਦਾ ਸੀ ਤੇ ਸਾਰੇ ਪਰਵਾਰ ਨਾਲ ਮਿਲ ਜੁਲ ਕੇ ਰਹਿੰਦਾ ਹੈ। ਉਨ੍ਹਾਂ  ਕਿ ਸਾਡੇ ਬੱਚੇ ਵਰਗਾ ਆਗਿਆਕਾਰੀ ਬੱਚਾ ਪਰਮਾਤਮਾ ਸਾਰਿਆਂ ਨੂੰ ਦੇਵੇ। ਉਨ੍ਹਾਂ ਕਿਹਾ ਜਿਹੜੇ ਸਾਡੇ ਸੁਪਨੇ ਰਹਿ ਗਏ ਉਹ ਸਾਡਾ ਬੱਚਾ ਪੁਰੇ ਕਰੇ।

ਮਹਿਕਦੀਪ ਨੇ ਅੱਗੇ ਗੱਲਬਾਤ ਕਰਦੇ ਹੋਏ ਦਸਿਆ ਕਿ ਕਈ ਨੌਜਵਾਨ ਆਪਣਾ ਮੁਕਾਮ ਹਾਸਲ ਕਰਨ ਲਈ ਇਕ ਜਾਂ ਦੋ ਵਾਰ ਕੋਸ਼ਿਸ਼ ਕਰਦੇ ਹਨ ਪਰ ਜੇ ਉਹ ਆਪਣਾ ਮੁਕਾਮ ਹਾਸਲ ਨਹੀਂ ਕਰ ਪਾਉਂਦੇ ਤਾਂ ਉਹ ਕਿਸੇ ਹੋਰ ਖੇਤਰ ’ਚ ਚਲੇ ਜਾਂਦੇ ਹਨ। ਉਸ ਨੇ ਦਸਿਆ, ‘‘ਸਾਨੂੰ ਆਪਣਾ ਮੁਕਾਮ ਹਾਸਲ ਕਰਨ ਲਈ ਬਾਰ ਬਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਹੌਂਸਲਾ ਨਹੀਂ ਛੱਡਣਾ ਚਾਹੀਦਾ, ਜਦੋਂ ਤੱਕ ਅਸੀਂ ਆਪਣਾ ਮੁਕਾਮ ਹਾਸਲ ਨਾ ਕਰ ਲਈਏ। ਉਸ ਨੇ ਦਸਿਆ ਕਿ ਪਹਿਲੀ ਵਾਰ ਮੈਂ ਵੀ ਪਹਿਲੀ ਵਾਰ ਐਸਐਸਬੀ ਦਿਤੀ ਸੀ ਪਰ ਮੈਂ ਉਸ ਵਿਚ ਰਹਿ ਗਿਆ ਸੀ।’’

ਉਸ ਨੇ ਦਸਿਆ ਕਿ ਜਿਹੜੇ ਡਿੱਗ-ਡਿੱਗ ਕੇ ਅੱਗੇ ਵਧਦੇ ਹਨ ਉਹ ਹੀ ਆਪਣਾ ਮੁਕਾਮ ਹਾਸਲ ਕਰਦੇ ਹਨ। ਉਸ ਨੇ ਕਿਹਾ ਕਿ ਸਾਨੂੰ ਕਦੇ ਵੀ ਹਾਰ ਨਹੀਂ ਮਨਣੀ ਚਾਹੀਦੀ ਹਮੇਸ਼ਾ ਅੱਗੇ ਵਧਣ ਲਈ ਟਰਾਈ ਕਰਦੇ ਰਹਿਣਾ ਚਾਹੀਦਾ ਹੈ। ਉਸ ਨੇ ਕਿਹਾ ਜਦੋਂ ਤੱਕ ਅਸੀਂ ਆਪਣਾ ਮੁਕਾਮ ਹਾਸਲ ਨਹੀਂ ਕਰ ਲੈਂਦੇ ਉਦੋਂ ਤੱਕ ਸਾਨੂੂੰ ਕੋਸ਼ਿਸ਼  ਕਰਦੇ ਰਹਿਣਾ ਚਾਹੀਦਾ ਹੈ। 

ਮਹਿਕਦੀਪ ਤੋਂ ਦੇਸ਼ ਦੇ ਨੌਜਵਾਨਾਂ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਕੋਈ ਮੁਕਾਮ ਹਾਸਲ ਕਰਨ ਲਈ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ, ਨਾ ਕਿ ਇਕ ਦੋਂ ਮੌਕੇ ਖੁਝ ਜਾਣ ’ਤੇ ਹੱਥ ਉਤੇ ਹੱਥ ਰੱਖ ਕੇ ਦਿਲ ਹੋਲਾ ਕਰਕੇ  ਅਸੀਂ ਆਪਣੇ ਮੁਕਾਮ ਨੂੰ ਛੱਡ ਕੇ ਬੈਠ ਜਾਈਏ। ਸਾਡੇ ਲਈ ਮਹਿਕਦੀਪ ਸਿੰਘ ਇਕ ਪ੍ਰੇਰਣਾ ਹੈ ਕਿ ਸਾਨੂੰ ਅੱਗੇ ਵਧਣ ਲਈ ਵਾਰ-ਵਾਰ ਮੌਕੇ ਲੱਭਣੇ ਪੈਂਦੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement