ਕਾਂਗਰਸ ਨੇ ਕੋਰੋਨਾ ਵੈਕਸੀਨ ਦੀ ਕੀਮਤ 'ਤੇ ਚੁੱਕੇ ਸਵਾਲ
Published : Jan 18, 2021, 2:03 am IST
Updated : Jan 18, 2021, 2:03 am IST
SHARE ARTICLE
image
image

ਕਾਂਗਰਸ ਨੇ ਕੋਰੋਨਾ ਵੈਕਸੀਨ ਦੀ ਕੀਮਤ 'ਤੇ ਚੁੱਕੇ ਸਵਾਲ

ਨਵੀਂ ਦਿੱਲੀ, 17 ਜਨਵਰੀ: ਕਾਂਗਰਸ ਨੇ ਕੋਰੋਨਾ ਦੇ ਇਲਾਜ ਲਈ ਰੀਕਾਰਡ ਸਮੇਂ 'ਚ ਵੈਕਸੀਨ ਬਣਾਉਣ 'ਤੇ ਭਾਰਤੀ ਵਿਗਿਆਨੀਆਂ ਦਾ ਧਨਵਾਦ ਪ੍ਰਗਟਾਇਆ | ਇਸ ਦੇ ਨਾਲ ਹੀ ਕਾਂਗਰਸ ਨੇ ਸਰਕਾਰ ਨੂੰ ਪੁਛਿਆ ਕਿ ਉਹ ਟੀਕੇ ਮਹਿੰਗੀ ਦਰ 'ਤੇ ਕਿਉਾ ਵੇਚ ਰਹੀ ਹੈ ਅਤੇ ਸਾਰਿਆਂ ਦਾ ਟੀਕਾਕਰਨ ਕੀਤੇ ਬਿਨਾਂ ਕਿਸੇ ਆਧਾਰ 'ਤੇ ਇਸ ਦੇ ਨਿਰਯਾਤ ਨੂੰ ਮਨਜ਼ੂਰੀ ਦੇ ਰਹੀ ਹੈ | 
ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਐਤਵਾਰ ਨੂੰ ਇਥੇ ਇਕ ਪੱਤਰਕਾਰ ਮਿਲਣੀ 'ਚ ਕਿਹਾ ਕਿ ਪੂਰਾ ਦੇਸ਼ ਅਪਣੇ ਵਿਗਿਆਨੀਆਂ ਅਤੇ ਸੋਧਕਰਤਾਵਾਂ ਦੀ ਯੋਗਤਾ, ਅਥੱਕ ਮਿਹਨਤ ਨੂੰ ਨਮਨ ਕਰਦਾ ਹੈ ਕਿ ਉਨ੍ਹਾਂ ਨੇ ਰੀਕਾਰਡ ਸਮੇਂ 'ਚ ਕੋਰੋਨਾ ਮਹਾਂਮਾਰੀ ਨਾਲ ਲੜਨ ਲਈ ਹਿੰਦੁਸਤਾਨ 'ਚ ਟੀਕੇ ਦੀ ਕਾਢ ਕੱਢੀ | ਇਸ ਲਈ ਪੂਰਾ ਦੇਸ਼ ਉਨ੍ਹਾਂ ਦਾ ਕਰਜ਼ਾਈ ਹੈ ਅਤੇ ਸਾਨੂੰ ਅਪਣੇ ਵਿਗਿਆਨੀਆਂ 'ਤੇ ਮਾਣ ਹੈ |
ਉਨ੍ਹਾਂ ਕਿਹਾ ਕਿ ਟੀਕਾ ਆ ਗਿਆ ਪਰ ਸਰਕਾਰ ਇਸ ਨੂੰ ਮਹਿੰਗੀ ਦਰ 'ਤੇ ਵੇਚ ਰਹੀ ਹੈ | (ਏਜੰਸੀ) 
 ਉਨ੍ਹਾਂ ਦਾ ਕਹਿਣਾ ਸੀ ਕਿ 'ਕੋਵਿਸ਼ੀਲਡ' ਇਕ 'ਐਸਟ੍ਰਾਜੇਨੇਕਾ ਏਜੈਡ ਵੈਕਸੀਨ' ਹੈ, ਜਿਸ ਨੂੰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੇ ਬਣਾਇਆ ਹੈ | ਇਹ ਵੈਕਸੀਨ ਭਾਰਤ ਸਰਕਾਰ ਨੂੰ 200 ਰੁਪਏ ਪ੍ਰਤੀ ਖ਼ੁੁਰਾਕ ਦੀ ਦਰ ਤੋਂ ਦੇ ਕੇ ਮੁਨਾਫ਼ਾ ਕਮਾ ਰਹੀ ਹੈ, ਜਦਕਿ ਬੈਲਜ਼ੀਅਮ ਦੇ ਮੰਤਰੀ ਏਵਾ ਡੇ ਬਲੀਕਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਦੇਸ਼ 'ਚ ਇਹੀ ਐਸਟ੍ਰਾਜੇਨੇਕਾ ਵੈਕਸੀਨ ਦੀ ਕੀਮਤ ਭਾਰਤੀ ਮੁਦਰਾ 'ਚ 158 ਰੁਪਏ ਹੈ | 
ਸੁਰਜੇਵਾਲਾ ਨੇ ਸਵਾਲ ਕੀਤਾ ਕਿ ਭਾਰਤ ਸਰਕਾਰ ਐਸਟ੍ਰਾਜੇਨੇਕਾ ਵੈਕਸੀਨ ਲਈ ਰਾਸ਼ੀ 200 ਰੁਪਏ ਕਿਉਾ ਲੈ ਰਹੀ ਹੈ | ਇਸੇ ਤਰ੍ਹਾਂ ਨਾਲ ਵੈਕਸੀਨ ਦਾ ਮੁੱਲ ਖੁੱਲ੍ਹੇ ਬਜ਼ਾਰ 'ਚ ਇਕ ਹਜ਼ਾਰ ਰੁਪਏ ਦਸਿਆ ਗਿਆ | ਉਨ੍ਹਾਂ ਕਿਹਾ ਕਿ ਖ਼ੁਦ ਸੀਰਮ ਇੰਸਟੀਚਿਊਟ ਦੇ ਸੀ.ਈ.ਓ. ਅਦਰ ਪੂਨਾਵਾਲਾ ਨੇ 11 ਜਨਵਰੀ ਨੂੰ ਸਾਫ਼ ਤੌਰ 'ਤੇ ਕਿਹਾ ਸੀ ਕਿ 'ਕੋਵਿਸ਼ੀਲ ਵੈਕਸੀਨ' ਖੁਲ੍ਹੇ ਬਜ਼ਾਰ 'ਚ 1000 ਰੁਪਏ ਪ੍ਰਤੀ ਖ਼ੁੁਰਾਕ 'ਚ ਵੇਚਣਗੇ ਯਾਨੀ ਕਿਸੇ ਵਿਅਕਤੀ ਨੂੰ ਕੋਰੋਨਾ ਟੀਕੇ ਲਈ ਜ਼ਰੂਰੀ 2 ਖ਼ੁੁਰਾਕਾਂ ਦੀ ਕੀਮਤ 2 ਹਜ਼ਾਰ ਰੁਪਏ ਦੇਣੀ ਹੋਵੇਗੀ | (ਏਜੰਸੀ)  

imageimage

SHARE ARTICLE

ਏਜੰਸੀ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement