
ਕਾਂਗਰਸ ਵਲੋਂ ਏਬੀਪੀ ਦਾ ਸਰਵੇਖਣ ਖ਼ਾਰਜ, ਸੁਖਬੀਰ ਬਾਦਲ ਨੂੰ ਸੁਪਨਿਆਂ 'ਚੋਂ ਬਾਹਰ ਆਉਣ ਲਈ ਕਿਹਾ
ਚੰਡੀਗੜ੍ਹ, 17 ਜਨਵਰੀ (ਸੁਰਜੀਤ ਸਿੰੰਘ ਸੱਤੀ): ਏਬੀਪੀ ਨਿਊਜ਼ ਚੈਨਲ ਵਲੋਂ ਕੀਤੇ ਗਏ ਸਰਵੇਖਣ ਨੂੰ ਪੰਜਾਬ ਕਾਂਗਰਸ ਨੇ ਅੱਜ ਖ਼ਾਰਜ ਕਰ ਦਿਤਾ ਹੈ ਤੇ ਕਿਹਾ ਹੈ ਕਿ ਇਹ ਸਰਵੇਖਣ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ | ਪਾਰਟੀ ਨੇ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਵਿਚ ਸੱਭ ਤੋਂ ਵੱਧ ਪ੍ਰਸਿੱਧ ਮੁੱਖ ਮੰਤਰੀ ਬਣੇ ਹੋਏ ਹਨ ਅਤੇ ਇਕ ਹੋਰ ਕਾਰਜਕਾਲ ਦੀ ਅਗਵਾਈ ਕਰਨ ਅਤੇ ਵਾਪਸੀ ਲਈ ਤਿਆਰ ਹਨ |
ਸੀਨੀਅਰ ਆਗੂ ਤੇ ਫ਼ੂਡ ਅਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ TਸਰਵੇਖਣU ਬਾਰੇ ਵਿਚਾਰਾਂ ਉਤੇ ਸਿੱਧਾ ਸਪੱਸਟ ਕਿਹਾ ਕਿ ਜਾਣ ਬੁੱਝ ਕੇ ਅਤੇ ਸ਼ਰਾਰਤੀ ਢੰਗ ਨਾਲ ਕੈਪਟਨ ਅਮਰਿੰਦਰ ਸਮੇਤ ਕਾਂਗਰਸ ਦੇ ਮੁੱਖ ਮੰਤਰੀਆਂ ਨੂੰ ਮਾੜੀ ਤੇ ਬੇਈਮਾਨੇ ਢੰਗ ਨਾਲ ਪੇਸ਼ ਕੀਤਾ ਗਿਆ ਹੈ | ਪਾਰਟੀ ਦੇ ਬੁਲਾਰੇ ਵਲੋਂ ਵਿਸ਼ੇਸ਼ ਤੌਰ ਉਤੇ ਪੰਜਾਬ ਬਾਰੇ ਇਸ ਪੜਾਅ ਉਤੇ ਕੀਤੇ ਗਏ ਸਰਵੇਖਣ ਦੇ ਉਦੇਸ਼ਾਂ ਉਤੇ ਸਵਾਲ ਚੁੱਕਿਆ ਗਿਆ ਜਦਕਿ ਸੂਬੇ ਵਿਚ ਚੋਣਾਂ ਨੂੰ ਹਾਲੇ ਇਕ ਸਾਲ ਤੋਂ ਜ਼ਿਆਦਾ ਸਮਾਂ ਬਾਕੀ ਹੈ | ਇਸ ਸਰਵੇਖਣ ਦਾ ਉਦੇਸ਼ ਸਾਫ਼-ਸਾਫ਼ ਨਜ਼ਰ ਆਉਾਦਾ ਹੈ ਕਿ ਕਈ ਕਾਰਵਾਂ ਕਰ ਕੇ ਇਹ ਅਪਣੇ ਕੈਡਰ ਦੇ ਡਿੱਗਦੇ ਮਨੋਬਲ ਨੂੰ ਵਧਾਉਣ ਲਈ ਕਿਸੇ ਖਾਸ ਪਾਰਟੀ ਨੂੰ ਖ਼ੁਸ਼ ਕਰਨ ਲਈ ਕੀਤਾ ਗਿਆ ਹੈ |
ਬੁਲਾਰੇ ਨੇ ਕਿਹਾ ਕਿ ਦੇਸ਼ ਦੇ ਮਿਜ਼ਾਜ਼ ਨੂੰ ਦੇਖਦੇ ਹੋਏ ਜੋ ਕਿ ਸੱਤਾਧਾਰੀ ਪਾਰਟੀ ਦੇ ਵਿਰੁਧ ਹੈ, ਇਹ ਜਾਪਦਾ ਹੈ ਕਿ ਇਹ ਸਰਵੇਖਣ ਅਪਣੇ ਵਰਕਰਾਂ ਨੂੰ ਦਿਲਾਸਾ ਦੇਣ ਲਈ ਲੋਕਾਂ ਦਾ ਧਿਆਨ ਅਪਣੇ ਵਲ ਖਿੱਚਣ ਦੀ ਕੋਸ਼ਿਸ਼ ਕੀਤੀ ਗਈ ਹੈ | ਬੁਲਾਰੇ ਨੇ ਟਿੱਪਣੀ ਕਰਦਿਆਂ ਕਿਹਾ, Tਜਦੋਂ ਦੇਸ਼ ਭਰ ਦੇ ਕਿਸਾਨ ਸਰਕਾਰ ਵਿਰੁਧ ਉੱਠ ਖੜੇ ਹੋਏ ਹਨ ਅਤੇ ਉਨ੍ਹਾਂ ਦਾimage ਸਾਹਮਣਾ ਕਰਨਾ ਮੁਸ਼ਕਲ ਹੋ ਰਿਹਾ ਹੈ, ਤਾਂ ਅਜਿਹਾ ਲੱਗਦਾ ਹੈ ਕਿ ਲੋਕਾਂ ਦਾ ਧਿਆਨ ਅਸਲ ਮੁੱਦੇ ਤੋਂ ਹਟਾਉਣ ਲਈ ਇਕ ਸਪਾਂਸਰ ਸਰਵੇਖਣ ਕੀਤਾ ਗਿਆ ਹੈ, ਜਿਸ ਵਿਚ ਇਕ ਜ਼ਿੰਮੇਵਾਰ ਚੈਨਲ ਵੀ ਸ਼ਾਮਲ ਹੈ |U
TਸਰਵੇਖਣU ਬਾਰੇ ਸੁਖਬੀਰ ਬਾਦਲ ਦੀ Tਭਾਰੀ ਉਤਸ਼ਾਹਤU ਪ੍ਰਤੀਕਿ੍ਆ ਦਾ ਜ਼ਿਕਰ ਕਰਦਿਆਂ ਪਾਰਟੀ ਦੇ ਬੁਲਾਰੇ ਨੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੇ ਮੁਕਾਬਲੇ ਅਪਣੀ ਪ੍ਰਸਿੱਧੀ ਦੀ ਜਾਂਚ ਕਰਨ ਲਈ ਖੁਲ੍ਹੇ ਰੈਫ਼ਰੈਂਡਮ ਦੀ ਚੁਨੌਤੀ ਦਿਤੀ | ਬੁਲਾਰੇ ਨੇ ਪੁਛਿਆ ਕਿ, Tਹਾਲਾਂਕਿ ਇਸੇ ਸਰਵੇਖਣ ਵਿਚ ਦਿੱਲੀ ਦੇ ਮੁੱਖ ਮੰਤਰੀ ਦੂਜੇ ਸੱਭ ਤੋਂ ਵਧੀਆ ਮੁੱਖ ਮੰਤਰੀ ਬਣ ਕੇ ਉਭਰੇ ਹਨ ਤਾਂ ਕੀ ਸੁਖਬੀਰ ਬਾਦਲ ਉਨ੍ਹਾਂ ਨੂੰ ਦੂਜਾ ਸੱਭ ਤੋਂ ਵਧੀਆ ਮੁੱਖ ਮੰਨਦੇ ਹਨ |U ਬੁਲਾਰੇ ਨੇ ਸੁਖਬੀਰ ਬਾਦਲ ਨੂੰ ਸਿੱਧਾ ਤੇ ਸਪੱਸ਼ਟ ਸਬਦਾਂ ਵਿਚ ਕਿਹਾ ਕਿ, Tਇਹ ਲੋਕਪਿ੍ਯਤਾ ਵੋਟ ਇਕ ਪਾਸੇ ਰੱਖੋ ਅਤੇ ਬਿਨਾਂ ਕਿਸੇ ਸੁਰੱਖਿਆ ਅਤੇ ਗਾਰਡ ਦੇ ਪੰਜਾਬ ਦੇ ਕਿਸੇ ਵੀ ਪਿੰਡ ਦਾ ਦੌਰਾ ਕਰੋ ਅਤੇ ਫਿਰ ਮੁੱਖ ਮੰਤਰੀ ਦੀ ਲੋਕਪਿ੍ਯਤਾ ਦੀ ਗੱਲ ਕਰੋ |U