
ਜਲੰਧਰ ਤੋਂ ਪੈਦਲ ਦਿੱਲੀ ਪੱੁਜੇ ਨੌਜਵਾਨਾਂ ਨੇ ਮੋਦੀ ਸਰਕਾਰ ਨੂੰ ਲਲਕਾਰਿਆ
ਨਵੀਂ ਦਿੱਲੀ, 17 ਜਨਵਰੀ ( ਅਰਪਨ ਕੌਰ) : ਜਲੰਧਰ ਤੋਂ ਪੈਦਲ ਚੱਲ ਕੇ ਦਿੱਲੀ ਪਹੁੰਚੇ ਨੌਜਵਾਨਾਂ ਨੇ ਕੇਂਦਰ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਸਰਕਾਰ ਅਪਣੀਆਂ ਕੋਝੀਆਂ ਚਾਲਾਂ ਤੋਂ ਬਾਜ਼ ਆ ਜਾਵੇ ਨਹੀਂ ਤਾਂ ਸਰਕਾਰ ਨੂੰ ਸੰਭਾਲਣਾ ਮੁਸ਼ਕਲ ਹੋ ਜਾਵੇਗਾ | ਸਪੋਕਸਮੈਨ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਨੌਜਵਾਨਾਂ ਨੇ ਕਿਹਾ ਕਿ ਅਸੀਂ ਜਲੰਧਰ ਤੋਂ ਦਿੱਲੀ ਬਾਰਡਰ ਧਰਨੇ ਵਿਚ ਪੈਦਲ ਮਾਰਚ ਕਰ ਕੇ ਆਏ ਹਾਂ |
ਉਨ੍ਹਾਂ ਨੂੰ ਕਿਹਾ ਕਿ ਇਹ ਲੰਮਾ ਮਾਰਚ ਅਸੀਂ ਇਸ ਕਰ ਕੇ ਕੀਤਾ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਅਤੇ ਬਜ਼ੁਰਗ ਲੋਕਾਂ ਲਈ ਇਕ ਮਿਸਾਲ ਪੈਦਾ ਕਰ ਸਕੀਏ | ਨੌਜਵਾਨਾਂ ਨੇ ਕਿਹਾ ਕਿ ਜਲੰਧਰ ਤੋਂ ਲੈ ਕੇ ਦਿੱਲੀ ਤਕ ਦਾ ਸਾਡਾ ਦਸ ਦਿਨਾਂ ਦਾ ਸਫ਼ਰ ਸੀ ਇਸੇ ਸਫ਼ਰ ਦੌਰਾਨ ਸਾਨੂੰ ਸੈਂਕੜੇ ਲੋਕ ਮਿਲੇ, ਅਸੀਂ ਉਨ੍ਹਾਂ ਦੇ ਲਈ ਪ੍ਰੇਰਣਾ ਦੇ ਸਰੋਤ ਬਣੇ ਹਾਂ |
ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਲੰਮਾ ਚੱਲਣ ਵਾਲਾ ਹੈ, ਅਸੀਂ ਦਿੱਲੀ ਪੈਦਲ ਪਹੁੰਚ ਕੇ ਇੱਕ ਮਿਸਾਲ ਪੈਦਾ ਕੀਤੀ ਹੈ ਕਿ ਜੇਕਰ ਕਿਸੇ ਨੂੰ ਦਿੱਲੀ ਪਹੁੰਚਣ ਲਈ ਸਾਧਨ ਨਾ ਮਿਲੇ ਤਾਂ ਉਹ ਪੈਦਲ ਚੱਲ ਕੇ ਵੀ ਦਿੱਲੀ ਪਹੁੰਚ ਸਕਦਾ ਹੈ | ਨੌਜਵਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵਿਰੁਧ ਸਾਡੇ ਦੇਸ਼ ਦੇ ਜੁਝਾਰੂ ਕਿਸਾਨ ਅਨੁਸ਼ਾਸਨ ਤੇ ਸ਼ਾਂਤਮਈ ਸੰਘਰਸ਼ ਕਰ ਰਹੇ ਹਨ | ਬੇਸ਼ੱਕ ਦੀ ਕੇਂਦਰ ਸਰਕਾਰ ਅਤੇ ਨੈਸ਼ਨਲ ਮੀਡੀਆ ਸ਼ਾਂਤਮਈ ਕਿਸਾਨੀ ਸੰਘਰਸ਼ ਨੂੰ ਅਤਿਵਾਦ, ਨਕਸਲਵਾਦ ਅਤੇ ਵਖਵਾਦੀਆਂ ਨਾਲ ਜੋੜ ਕੇ ਬਦਨਾਮ ਕਰ ਰਿਹਾ ਹੈ |
ਨੌਜਵਾਨਾਂ ਨੇ ਕਿਹਾ ਕਿ ਅਸੀਂ ਭਗਤ ਸਿੰਘ, ਗ਼ਦਰੀ ਬਾਬਿਆਂ ਤੋਂ ਪ੍ਰੇਰਨਾ ਲੈ ਕੇ ਇਸ ਸੰਘਰਸ਼ ਵਿਚ ਸ਼ਾਮਲ ਹੋਏ ਹਾਂ, ਉਦੋਂ ਤਕ ਅਸੀਂ ਇਸ ਸੰਘਰਸ਼ ਵਿਚ ਡਟੇ ਰਹਾਂਗੇ ਜਦੋਂ ਤਕ ਕਾਲੇ ਕਾਨੂੰਨ ਰੱਦ ਨਹੀਂ imageਹੋ ਜਾਂਦੇ, ਉਨ੍ਹਾਂ ਕਿਹਾ ਕਿ ਸੰਘਰਸ਼ ਤਾਂ ਦੇਸ਼ ਦੀ ਕਿਸਾਨ ਜਿੱਤ ਚੁੱਕੇ ਹਨ, ਬਸ ਹੁਣ ਕੇਂਦਰ ਸਰਕਾਰ ਦੀਆਂ ਗੋਡਣੀਆਂ ਲੁਆਉਣੀਆਂ ਹੀ ਬਾਕੀ ਹਨ |