ਮਾਰਚ ਤੋਂ 12-14 ਸਾਲ ਦੇ ਉਮਰ ਵਰਗ ਦੇ ਬੱਚਿਆਂ ਲਈ ਟੀਕਾਕਰਨ ਹੋ ਸਕਦਾ ਹੈ ਸ਼ੁਰੂ
Published : Jan 18, 2022, 12:05 am IST
Updated : Jan 18, 2022, 12:06 am IST
SHARE ARTICLE
image
image

ਮਾਰਚ ਤੋਂ 12-14 ਸਾਲ ਦੇ ਉਮਰ ਵਰਗ ਦੇ ਬੱਚਿਆਂ ਲਈ ਟੀਕਾਕਰਨ ਹੋ ਸਕਦਾ ਹੈ ਸ਼ੁਰੂ

ਨਵੀਂ ਦਿੱਲੀ, 17 ਜਨਵਰੀ : ਟੀਕਾਕਰਨ ਸਬੰਧੀ ਰਾਸ਼ਟੀਰ ਤਕਨੀਕੀ ਸਲਾਹਕਾਰ ਸਮੂਹ ਦੇ ਕੋਵਿਡ 19 ਕਾਰਜਸਮੂਹ ਦੇ ਪ੍ਰਧਾਨ ਡਾ.ਐਨ.ਕੇ. ਅਰੋੜਾ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਵਿਚ ਮਾਰਚ ’ਚ 12-14 ਉਮਰ ਵਰਗ ਦੇ ਬੱਚਿਆਂ ਦਾ ਕੋਵਿਡ ਵਿਰੁਧ ਟੀਕਾਕਰਨ ਸ਼ੁਰੂ ਕੀਤਾ ਜਾ ਸਕਦਾ ਹੈ ਕਿਉਂਕਿ ਉਸ ਸਮੇਂ ਤਕ 15 ਤੋਂ 18 ਸਾਲ ਦੀ ਆਬਾਦੀ ਦੇ ਪੂਰੀ ਤਰ੍ਹਾਂ ਨਾਲ ਟੀਕਾਕਰਨ ਹੋਣ ਜਾਣ ਦਾ ਅੰਦਾਜ਼ਾ ਹੈ। ਉਨ੍ਹਾਂ ਕਿਹਾ ਕਿ 15 ਤੋਂ 18 ਸਾਲ ਦੇ ਉਮਰ ਵਰਗ ’ਚ ਅਨੁਮਾਨਤ 7.4 ਕਰੋੜ ਆਬਾਦੀ ਵਿਚੋਂ 3.45 ਕਰੋੜ ਤੋਂ ਵੱਧ ਨੂੰ ਹੁਣ ਤਕ ਕੋਵੈਕਸੀਨ ਦੀ ਪਹਿਲੀ ਖ਼ੁਰਾਕ ਦਿਤੀ ਜਾ ਚੁਕੀ ਹੈ ਅਤੇ ਉਨ੍ਹਾਂ ਨੂੰ 28 ਦਿਨਾਂ ’ਚ ਦੂਜੀ ਖ਼ੁਰਾਕ ਦਿਤੀ ਜਾਣੀ ਹੈ। ਉਨ੍ਹਾਂ ਕਿਹਾ, ‘‘ਇਸ ਉਮਰ ਵਰਗ ਦੇ ਬੱਚੇ ਟੀਕਾਕਰਨ ’ਚ ਖ਼ੁਸ਼ੀ ਖ਼ੁਸ਼ੀ ਹਿੱਸਾ ਲੈ ਰਹੇ ਹਨ ਅਤੇ ਟੀਕਾਕਰਨ ਦੀ ਇਸ ਰਫ਼ਤਾਰ ਨੂੰ ਦੇਖਦੇ ਹੋਏ, 15 ਤੋਂ 18 ਸਾਲ ਦੇ ਉਮਰ ਵਰਗ ਦੇ ਬਾਕੀ ਯੋਗ ਬੱਚਿਆਂ ਨੂੰ ਜਨਵਰੀ ਦੇ ਆਖ਼ਰ ਤਕ ਪਹਿਲੀ ਖ਼ੁਰਾਕ ਲੱਗ ਜਾਣ ਦੀ ਸੰਭਾਵਨਾ ਹੈ ਅਤੇ ਉਸ ਦੇ ਬਾਅਦ ਉਨ੍ਹਾਂ ਦੀ ਦੂਜੀ ਖ਼ੁਰਾਕ ਫ਼ਰਵਰੀ ਦੇ ਆਖ਼ਰ ਤਕ ਦਿਤੇ ਜਾਣ ਦੀ ਉਮੀਦ ਹੈ।’’ ਅਰੋੜਾ ਨੇ ਕਿਹਾ ਕਿ 15 ਤੋਂ 18 ਦੇ ਬੱਚਿਆਂ ਦਾ ਟੀਕਾਕਰਨ ਹੋ ਜਾਣ ਦੇ ਬਾਅਦ, ਸਰਕਾਰ ਮਾਰਚ ’ਚ 12 ਤੋਂ 14 ਸਾਲ ਦੇ ਬੱਚਿਆਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਬਾਰੇ ਫ਼ੈਸਲਾ ਲੈ ਸਕਦੀ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement