
ਨੀਂਦ ਆਉਣ ਕਾਰਨ ਵਾਪਰਿਆ ਹਾਦਸਾ
ਲੁਧਿਆਣਾ : ਲੁਧਿਆਣਾ 'ਚ ਇਕ ਮੈਡੀਕਲ ਸਟੋਰ ਦਾ ਸ਼ਟਰ ਅਤੇ ਸ਼ੀਸ਼ਾ ਤੋੜ ਕੇ ਇਕ ਟਰੈਕਟਰ ਅੰਦਰ ਜਾ ਵੜਿਆ। ਜਿਸ ਕਾਰਨ ਦੁਕਾਨ ਦਾ ਕਾਫੀ ਨੁਕਸਾਨ ਹੋਇਆ ਹੈ। ਟਰੈਕਟਰ ਦੇ ਅੰਦਰ ਵੜਨ ਦੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਘਟਨਾ ਚੰਡੀਗੜ੍ਹ ਰੋਡ 'ਤੇ ਫੋਰਟਿਸ ਹਸਪਤਾਲ ਦੇ ਸਾਹਮਣੇ ਸਥਿਤ ਪੰਜਾਬ ਮੈਡੀਕਲ ਨਾਲ ਸਬੰਧਤ ਹੈ।ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਦੇ ਡਰਾਈਵਰ ਨੂੰ ਨੀਂਦ ਆ ਗਈ ਸੀ।
ਪੜ੍ਹੋ ਇਹ ਖਬਰ- ਹੁਸ਼ਿਆਰਪੁਰ 'ਚ ਟਰੱਕ ਨੇ ਮੋਟਰਸਾਈਕਲ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਕੇ 'ਤੇ ਹੀ ਹੋਈ ਮੌਤ
ਜਿਸ ਕਾਰਨ ਉਹ ਕਾਬੂ ਨਹੀਂ ਕਰ ਸਕਿਆ ਅਤੇ ਇਹ ਹਾਦਸਾ ਵਾਪਰ ਗਿਆ। ਹਾਦਸੇ ਵਿੱਚ ਟਰੈਕਟਰ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਸਨੂੰ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਫੋਰਟਿਸ ਹਸਪਤਾਲ ਦੇ ਨੇੜੇ ਹੋਣ ਕਾਰਨ ਮੈਡੀਕਲ ਸਟੋਰ ਵਿੱਚ ਮੁਲਾਜ਼ਮ ਰਾਤ ਵੇਲੇ ਵੀ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ ਪਰ ਬੀਤੀ ਰਾਤ ਮੈਡੀਕਲ ਸਟੋਰ ਵਿੱਚ ਕੋਈ ਵੀ ਮੁਲਾਜ਼ਮ ਹਾਜ਼ਰ ਨਹੀਂ ਸੀ।
ਇਹ ਵੀ ਪੜ੍ਹੋ : BIG BREAKING: ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਅੱਜ ਭਾਜਪਾ ਵਿੱਚ ਹੋਣਗੇ ਸ਼ਾਮਲ
ਜਿਸ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਸਵੇਰੇ ਲੋਕਾਂ ਨੇ ਸਮਰਾਲਾ ਤੋਂ ਟਰੈਕਟਰ ਦੇ ਮਾਲਕ ਨੂੰ ਫੋਨ ਕੀਤਾ। ਜਿਸ ਨੇ ਮੌਕੇ 'ਤੇ ਆ ਕੇ ਟਰੈਕਟਰ ਨੂੰ ਦੁਕਾਨ ਤੋਂ ਬਾਹਰ ਕੱਢ ਲਿਆ। ਦੁਕਾਨਦਾਰ ਅਮਨ ਸ਼ਰਮਾ ਨੇ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ ਨੂੰ ਕਬਜ਼ੇ 'ਚ ਲੈ ਲਿਆ ਹੈ।
ਦੁਕਾਨਦਾਰ ਅਮਨ ਨੇ ਦੱਸਿਆ ਕਿ ਟਰੈਕਟਰ ਓਵਰਲੋਡ ਅਤੇ ਚਾਰੇ ਨਾਲ ਭਰਿਆ ਹੋਇਆ ਸੀ। ਡਰਾਈਵਰ ਸਮਰਾਲਾ ਤੋਂ ਚਾਰਾ ਲੈ ਕੇ ਲੁਧਿਆਣਾ ਮੰਡੀ ਜਾ ਰਿਹਾ ਸੀ। ਉਸ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।