
Punjab News : ਦੋਨਾਂ ਨੌਜਵਾਨਾਂ ’ਚੋਂ 1 ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਕੁਲਦੀਪ ਸਿੰਘ ਧਾਲੀਵਾਲ ਨੇ ਕੀਤੀ ਮੁਲਾਕਾਤ
Punjab News in Punjabi : ਰੋਜੀ ਰੋਟੀ ਖਾਤਰ ਵਿਦੇਸ਼ ਲਾਓਸ ਵੇਇਤਨਾਮ ਦੇਸ਼ ਗਏ ਅੰਮ੍ਰਿਤਸਰ ਦੇ ਦੋ ਨੌਜਵਾਨ ਉਥੇ ਰੈਸਟੋਰੈਂਟ ’ਚ ਕੰਮ ਕਰਦੇ ਸਨ ਅਤੇ ਰੈਸਟੋਰੈਂਟ ’ਚ ਕੋਲਡ ਡਰਿੰਕ ’ਚ ਕੁਝ ਜ਼ਹਿਰੀਲਾ ਪਦਾਰਥ ਹੋਣ ਕਰ ਕੇ ਉਥੇ ਕੁਝ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਰੈਸਟੋਰੈਂਟ ਮਾਲਿਕ ਸਮੇਤ ਅੰਮ੍ਰਿਤਸਰ ਦੇ ਦੋਨਾਂ ਨੌਜਵਾਨਾਂ ਨੂੰ ਜੇਲ ਜਾਣਾ ਪਿਆ। ਜਿਸ ਤੋਂ ਬਾਅਦ ਅਮਨਦੀਪ ਸਿੰਘ ਅਤੇ ਕਰਨ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨਾਲ ਸੰਪਰਕ ਕੀਤਾ ਅਤੇ ਫਿਰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਦੋਨਾਂ ਨੂੰ ਨੌਜਵਾਨਾਂ ਨੂੰ ਜੇਲ ’ਚੋਂ ਬਰੀ ਕਰਵਾਇਆ ਗਿਆ। ਜਿਸ ਤੋਂ ਬਾਅਦ ਅੱਜ ਅਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰੋਜੀ ਰੋਟੀ ਖਾਤਰ ਵਿਦੇਸ਼ ਗਏ ਅੰਮ੍ਰਿਤਸਰ ਦੇ ਦੋ ਨੌਜਵਾਨ ਉਥੇ ਰੈਸਟੋਰੈਂਟ ’ਚ ਕੁਝ ਹੋਈ ਲੋਕਾਂ ਦੀ ਮੌਤ ਦੇ ਮਾਮਲੇ ’ਚ ਫਸ ਗਏ ਅਤੇ ਇਹਨਾਂ ਨੂੰ ਵੀ ਜੇਲ ਜਾਣਾ ਪਿਆ ਅਤੇ ਬਾਅਦ ’ਚ ਸਾਡੇ ਵੱਲੋਂ ਭਾਰਤੀ ਐਬੈਸੀ ਨਾਲ ਸੰਪਰਕ ਕਰਕੇ ਇਹਨਾਂ ਨੌਜਵਾਨਾਂ ਨੂੰ ਬਰੀ ਕਰਵਾਇਆ। ਹੁਣ ਪਰਿਵਾਰ ਵੀ ਖੁਸ਼ ਹੈ ਤੇ ਦੋਨੋਂ ਨੌਜਵਾਨ ਵੀ ਜਲਦ ਹੀ ਭਾਰਤ ਵਾਪਸ ਆਉਣਗੇ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਭਾਰਤ ਵਾਪਸ ਆਉਣ ਜੋ ਵੀ ਕੋਈ ਮੁਸ਼ਕਿਲ ਦਾ ਸਾਹਮਣਾ ਕਰਨਾ ਪਵੇਗਾ ਤਾਂ ਪੰਜਾਬ ਸਰਕਾਰ ਤਾਂ ਵੀ ਇਹਨਾਂ ਦੀ ਮਦਦ ਲਈ ਇਹਨਾਂ ਦੇ ਨਾਲ ਖੜੀ ਹੈ।
ਦੂਜੇ ਪਾਸੇ ਅਮਨਦੀਪ ਸਿੰਘ ਦੇ ਪਿਤਾ ਮਨਜੀਤ ਸਿੰਘ ਨੇ ਕਿਹਾ ਕਿ ਸਾਡਾ ਲੜਕਾ ਵਿਦੇਸ਼ ’ਚ ਇੱਕ ਰੈਸਟੋਰੈਂਟ ’ਚ ਫਸ ਗਿਆ ਸੀ ਅਤੇ ਉਸਦਾ ਦੋਸਤ ਵੀ ਉਸ ਦੇ ਨਾਲ ਫਸ ਗਿਆ ਸੀ ਸਾਡੇ ਵੱਲੋਂ ਕੈਪਟਨ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਹੁਣਾਂ ਨਾਲ ਸੰਪਰਕ ਕੀਤਾ ਗਿਆ ਅਤੇ ਹੁਣ ਸਾਡੇ ਬੇਟੇ ਉਥੋਂ ਕੇਸ ਜੋ ਬਰੀ ਹੋ ਕੇ ਹਨ ਜਿਸ ਦੇ ਲਈ ਅਸੀਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ।
(For more news apart from 2 youths from Amritsar, stuck in jail in Laos, Vietnam, help Punjab government -Cabinet Minister Kuldeep Singh Dhaliwal News in Punjabi, stay tuned to Rozana Spokesman)