
ਕਿਸਾਨ ਆਪ ਦੁੱਖ ਝੱਲ ਕੇ ਦੇਸ ਨੂੰ ਆਤਮ ਨਿਰਭਰ ਬਣਾਇਆ
ਚੰਡੀਗੜ੍ਹ: ਕਿਸਾਨੀ ਅੰਦੋਲਨ ਨੂੰ ਲੈ ਕੇ ਪ੍ਰੋਫ਼ੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ 50 ਦਿਨ ਤੋਂ ਉੱਤੇ ਹੋ ਗਏ ਹਨ। ਚੰਦੂਮਾਜਰਾ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਚੁੱਪ ਕਰਕੇ ਬੈਠੀ ਹੈ ਪੰਜਾਬ ਨੂੰ ਉਹ ਇਵੇ ਸਮਝਦੇ ਹਨ ਜਿਵੇਂ ਉਹ ਹਿੰਦੋਸਤਾਨ ਦਾ ਹਿੱਸਾ ਹੀ ਨਹੀਂ ਹੁੰਦੇ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਦੇਸ਼ ਦੀ ਭੁੱਮਮਾਰੀ ਦੂਰ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨ ਆਪ ਦੁੱਖ ਝੱਲ ਕੇ ਦੇਸ ਨੂੰ ਆਤਮ ਨਿਰਭਰ ਬਣਾਇਆ ਅਤੇ ਪੰਜਾਬ ਦੇ ਕਿਸਾਨਾਂ ਨੇ ਆਪਣੀ ਧਰਤੀ ਦਾ ਪਾਣੀ ਖਤਮ ਕਰ ਲਿਆ ਪਰ ਦੇਸ਼ ਦੇ ਕਿਸਾਨਾਂ ਦਾ ਢਿੱਡ ਭਰਿਆ ਹੈ। ਉਨ੍ਹਾਂਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਚੁੱਪ ਬੈਠਣਾ ਤੇ ਗੰਭੀਰਤਾ ਨਾ ਦਿਖਾਉਣਾ ਸਰਾਸਰ ਗਲਤ ਹੈ।
ਚੰਦੂਮਾਜਰਾ ਨੇ ਕਿਹਾ ਹੈ ਕਿ ਡੱਲੇਵਾਲ ਮਰਨ ਵਰਤ ਉੱਤੇ ਬੈਠੇ ਹਨ ਅਤੇ ਸਾਰੇ ਕਿਸਾਨ ਇਕੱਠੇ ਹਨ। ਉਨ੍ਹਾਂ ਨੇਕਿਹਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਆਪ ਗੱਲਬਾਤ ਕਰਕੇ ਮਸਲਾ ਹੱਲ ਕਰੇ।
ਐਂਮਰਜੈਂਸੀ ਫਿਲਮ ਨੂੰ ਲੈ ਕੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਸਿੱਖ ਚਿਹਰੇ ਨੂੰ ਵਿਗਾੜ ਕੇ ਪੇਸ ਕੀਤਾ ਹੈ ਅਤੇ ਇਹ ਬੜਾ ਦੁੱਖਦਾਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਖ਼ਾਸ ਕਰਕੇ ਸੰਤ ਜਰਨੈਲ ਸਿੰਘ ਨੂੰ ਕੌਮ ਸ਼ਹੀਦ ਮੰਨਦੀ ਹੈ। ਉਨ੍ਹਾਂ ਬਾਰੇ ਜੋ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਨੇ ਕਿਹਾ ਹੈ ਕਿਸੇ ਦੇ ਅਕਸ ਨੂੰ ਖਰਾਬ ਕਰਨਾ ਇਹ ਸਰਾਸਰ ਗਲਤ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ਜਾਂ ਕਿਤਾਬ ਜੇਕਰ ਧਰਮ ਉੱਤੇ ਹੈ ਤਾਂ ਉਸ ਕੌਮ ਕੋਲੋਂ ਪ੍ਰਵਾਨਗੀ ਲੈਣੀ ਬਣਦੀ ਹੈ ਅਤੇ ਸੈਸਰ ਬੋਰਡ ਨੂੰ ਇਸ ਉੱਤੇ ਕੰਮ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਹੈ ਕਿ ਸਿੱਖ ਧਰਮ ਨਾਲ ਕੋਈ ਵੀ ਫਿਲਮ ਹੋਵੇ ਉਸ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਗੀ ਲੈਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਿਸੇ ਵੀ ਧਰਮ ਦੀ ਗਲਤ ਵਿਆਖਿਆ ਕਰਨਾ ਸਰਾਸਰ ਗਲਤ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਾਘੀ ਬਾਰੀ ਕਾਨਫਰੰਸ ਉਹ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ। ਉਨ੍ਹਾਂ ਨੇ ਕਿਹਾ ਹੈ ਕਿ 7 ਮੈਂਬਰੀ ਕਮੇਟੀ ਤੋਂ ਅਗਵਾਈ ਲੈਣ ਦੀ ਬਜਾਏ ਅਕਾਲੀ ਦਲ ਨੇ ਆਪਣੀ ਮਰਜੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਆਪਣੀ ਮਰਜੀ ਨਾਲ ਭਰਤੀ ਵੀ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤੀ ਚੋਣ ਕਮਿਸ਼ਨ ਕੋਲ ਕੋਈ ਅਧਿਕਾਰ ਨਹੀਂ ਹੈ ਕਿ ਉਹ ਕਿਸੇ ਰਜਿਸਟਰਡ ਪਾਰਟੀ ਦੀ ਮਾਨਤਾ ਰੱਦ ਨਹੀਂ ਕੀਤੀ ਜਾ ਸਕਦੀ।