SKM ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ ਖ਼ਤਮ, ਪ੍ਰੋਗਰਾਮਾਂ ਦੀ ਏਕਤਾ ਬਾਰੇ ਹੋਈ ਚਰਚਾ
Published : Jan 18, 2025, 3:41 pm IST
Updated : Jan 18, 2025, 3:41 pm IST
SHARE ARTICLE
SKM's meeting with Khanuri and Shambhu Morche News in punjabi
SKM's meeting with Khanuri and Shambhu Morche News in punjabi

ਪੂਰਨ ਏਕਤਾ ਨੂੰ ਲੈ ਕੇ ਅਜੇ ਵੀ ਕੁਝ ਦਿੱਕਤਾਂ ਹਨ-ਸਰਵਣ ਸਿੰਘ ਪੰਧੇਰ

ਅੱਜ ਐਸਕੇਐਮ ਦੀ ਖਨੌਰੀ ਤੇ ਸ਼ੰਭੂ ਮੋਰਚੇ ਨਾਲ ਮੀਟਿੰਗ ਹੋਈ। ਇਹ ਮੀਟਿੰਗ ਪਟਿਆਲਾ ਦੇ ਪਾਤੜਾਂ  ਵਿਚ ਹੋਈ। ਜਿਥੇ ਦੋਵਾਂ ਪਾਸਿਓ ਤੋਂ ਉੱਘੇ ਕਿਸਾਨ ਆਗੂਆਂ ਨੇ ਮੀਟਿੰਗ ਵਿਚ ਹਿੱਸਾ ਲਿਆ। ਮੀਟਿੰਗ ਵਿਚ ਜਿੱਥੇ ਸਾਰੀਆ ਜਥੇਬੰਦੀਆਂ ਦੇ ਏਕੇ ਸਬੰਧੀ ਮੰਥਨ ਕੀਤਾ ਗਿਆ ਉਥੇ ਹੀ ਮਰਨ ਵਰਤ 'ਤੇ ਬੈਠੇ ਕਿਸਾਨ ਆਗੂਆਂ ਦੀ ਸਿਹਤ 'ਤੇ ਚਿੰਤਾ ਵੀ ਪ੍ਰਗਟਾਈ ਗਈ।

ਮੀਟਿੰਗ ਵਿਚ ਸਾਂਝੇ ਤੌਰ 'ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਉਹ ਛੇਤੀ ਤੋਂ ਛੇਤੀ ਖਨੌਰੀ ਬਾਰਡਰ 'ਤੇ ਮਰਨ ਵਰਤ 'ਤੇ ਬੈਠੇ 121 ਕਿਸਾਨਾਂ ਦੀ ਜਾਨ ਬਚਾਉਣ ਲਈ ਛੇਤੀ ਤੋਂ ਛੇਤੀ ਕਿਸਾਨ ਜਥੇਬੰਦੀਆਂ ਨੂੰ ਗੱਲਬਾਤ ਲਈ ਸੱਦਾ ਦੇਵੇ ਤੇ ਕਿਸਾਨੀ ਮੰਗਾਂ ਨੂੰ ਗੰਭੀਰਤਾ ਨਾਲ ਲਵੇ।

ਮੀਟਿੰਗ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੀਟਿੰਗ ਦੌਰਾਨ ਪ੍ਰੋਗਰਾਮਾਂ ਦੀ ਏਕਤਾ ਬਾਰੇ ਚਰਚਾ ਹੋਈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ  ਪੂਰਨ ਏਕਤਾ ਨੂੰ ਲੈ ਕੇ ਅਜੇ ਵੀ ਕੁਝ ਦਿੱਕਤਾਂ ਹਨ। ਐਸਕੇਐਮ ਦੇ ਆਗੂਆਂ ਨੇ ਅਜੇ ਸਮਾਂ ਮੰਗਿਆ ਹੈ ਪਰ ਛੇਤੀ ਹੀ ਸਾਰੀਆਂ ਜਥੇਬੰਦੀਆਂ ਦੀ ਸਹਿਮਤੀ ਬਣਨ ਦੇ ਆਸਾਰ ਹਨ।

ਇਸ ਮੌਕੇ ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਸਾਡੀ ਸਾਰਿਆਂ ਦੀ ਲੜਾਈ ਸਾਂਝੀ ਹੈ ਤੇ ਉਹ ਲੜਾਈ ਕੇਂਦਰ ਦੀ ਜ਼ਾਲਮ ਮੋਦੀ ਸਰਕਾਰ ਵਿਰੁਧ ਹੈ। ਇਸ ਲਈ ਅਸੀਂ ਇਕੱਠੇ ਹੋ ਕੇ ਲੜਾਂਗੇ ਵੀ ਤੇ ਜਿੱਤਾਂਗੇ ਵੀ।  ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਅੰਦੋਲਨ ਤੋਂ ਪਹਿਲਾਂ ਭਾਵੇਂ ਸਾਰੀਆਂ ਜਥੇਬੰਦੀਆਂ ਵੱਖ-ਵੱਖ ਸਨ ਪਰ ਲੋਕਾਂ ਦੇ ਦਬਾਅ ਕਾਰਨ ਸਾਰੀਆਂ ਜਥੇਬੰਦੀਆਂ ਇਕ ਹੋਈਆਂ ਤੇ ਲੜਾਈ ਜਿੱਤੀ। ਇਸੇ ਤਰ੍ਹਾਂ ਅੱਜ ਵੀ ਲੋਕਾਂ ਦਾ ਦਬਾਅ ਬਣਨ ਰਿਹਾ ਹੈ ਤੇ ਆਸਾਰ ਹੈ ਕਿ ਸਾਰੀਆਂ ਜਥੇਬੰਦੀਆਂ ਇਕੋ ਸਟੇਜ 'ਤੇ ਇਕੱਠੀਆਂ ਹੋਣਗੀਆਂ।  

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement