
75 ਜਥੇਬੰਦੀਆਂ ਨੇ ਕਿਸਾਨਾਂ ਦੇ ਸਮਰਥਨ ਵਿਚ ਨਿਊਯਾਰਕ ਟਾਈਮਜ਼ ਅਖ਼ਬਾਰ ਵਿਚ ਦਸਤਖਤ ਕੀਤੇ
ਨਿਉਯਾਰਕ, 17 ਫ਼ਰਵਰੀ (ਸੁਰਿੰਦਰ ਗਿੱਲ): ਅੱਜ ਸਿੱਖ ਗਠਜੋੜ ਦੇ ਯਤਨਾਂ ਨਾਲ 75 ਸੰਗਠਨਾਂ ਨੇ ਨਿਊਯਾਰਕ ਟਾਈਮਜ਼ ਵਿਚ ਭਾਰਤ ਦੇ ਕਿਸਾਨਾਂ ਨਾਲ ਇਕਜੁਟਤਾ ਵਿਚ ਖੜੇ ਹੋਣ ਲਈ ਇਕ ਇਸ਼ਤਿਹਾਰ ਦਿਤਾ ਹੈ ਤਾਕਿ ਉਹ ਅਪਣਾ ਵਿਰੋਧ ਜਾਰੀ ਰੱਖਣ |
ਜਸਟਿਸ ਫ਼ਾਰ ਮਾਈਗ੍ਰੈਂਟ ਵੂਮੈਨ ਦੀ ਅਗਵਾਈ ਹੇਠ ਸਿਵਲ ਅਧਿਕਾਰਾਂ, ਕਾਨੂੰਨੀ ਅਤੇ ਕਮਿਊਨਟੀ ਸੰਗਠਨਾਂ ਦਾ ਸਮੂਹ, ਸ਼ਾਂਤਮਈ ਵਿਰੋਧ ਪ੍ਰਦਰਸ਼ਨਾਂ ਪ੍ਰਤੀ ਕਿਸਾਨਾਂ ਦੀ ਹਮਾਇਤ ਅਤੇ ਭਾਰਤ ਸਰਕਾਰ ਦੇ ਜਮਹੂਰੀਅਤ ਵਿਰੋਧੀ ਪ੍ਰਤੀਕਿ੍ਆ ਵਿਰੁਧ ਬੋਲ ਰਿਹਾ ਹੈ | ਪ੍ਰਵਾਸੀ ਭਾਰਤੀਆਂ ਨੇ ਕਿਹਾ,Tਪ੍ਰਵਾਸੀ ਭਾਰਤੀ ਕਿਸਾਨਾਂ ਦਾ ਸਮਰਥਨ ਕਰ ਕੇ ਮਾਣ ਮਹਿਸੂਸ ਕਰਦੇ ਹਾਂ | ਨਾਲ ਹੀ ਅਮਰੀਕਾ ਅਤੇ ਇਸ ਤੋਂ ਵੀ ਅੱਗੇ 75 ਤੋਂ ਵੀ ਵੱਧ ਵੱਖ
ਵੱਖ ਵਿਚਾਰਧਾਰਾ
ਵਾਲੀਆਂ ਸੰਸਥਾਵਾਂ ਨੇ ਦਸਤਖਤ ਕਰ ਕੇ ਹਮਾਇਤ ਕੀਤੀ ਹੈ |'' ਇਨ੍ਹਾਂ ਸ਼ਾਂਤਮਈ ਪ੍ਰਦਰਸ਼ਨਾਂ ਪ੍ਰਤੀ ਭਾਰਤ ਦਾ ਹੁੰਗਾਰਾ ਸਾਰੇ ਲੋਕਤੰਤਰੀ ਰਾਜਾਂ ਦੁਆਰਾ ਸਾਂਝੇ ਕੀਤੇ ਬੁਨਿਆਦੀ ਕਦਰਾਂ ਕੀਮਤਾਂ ਦੇ ਉਲਟ ਚਲਦਾ ਹੈ | ਇਨ੍ਹਾਂ ਵਿਚ ਪ੍ਰਗਟਾਵੇ, ਵਿਰੋਧ ਪ੍ਰਦਰਸ਼ਨ ਅਤੇ ਪ੍ਰੈਸ ਦੀ ਆਜ਼ਾਦੀ ਦੇ ਨਾਲ-ਨਾਲ ਸਾਰੇ ਲੋਕਾਂ ਦੀ ਬੁਨਿਆਦੀ ਇੱਜ਼ਤ ਅਤੇ ਇਹ ਸਮਾਂ ਆ ਗਿਆ ਹੈ ਕਿ ਅਸੀਂ ਸਾਰੇ ਇੱਕਠੇ ਹੋਈਏ | ਸਾਡੀ ਅਵਾਜ਼ ਉਨ੍ਹਾਂ ਨਾਲ ਇਸ ਬੇਇਨਸਾਫ਼ੀ ਵਾਲੇ ਸਲੂਕ ਵਿਰੁਧ ਬੋਲਣ ਲਈ ਹੈ ਜੋ ਅਪਣੀ ਜ਼ਿੰਦਗੀ ਅਤੇ ਜੀਵਨ ਲਈ ਲੜ ਰਹੇ ਹਨ |image