ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਬਠਿੰਡਾ ’ਚ ਕਾਂਗਰਸ ਨੂੰ ਮਿਲੀ ਹੂੰਝਾ ਫੇਰੂ ਜਿੱਤ
Published : Feb 18, 2021, 2:42 am IST
Updated : Feb 18, 2021, 2:42 am IST
SHARE ARTICLE
image
image

ਮਨਪ੍ਰੀਤ ਬਾਦਲ ਦੀ ਅਗਵਾਈ ਹੇਠ ਬਠਿੰਡਾ ’ਚ ਕਾਂਗਰਸ ਨੂੰ ਮਿਲੀ ਹੂੰਝਾ ਫੇਰੂ ਜਿੱਤ

50 ਵਿਚੋਂ 43 ਸੀਟਾਂ ’ਤੇ ਕੀਤੀ ਜਿੱਤ ਪ੍ਰਾਪਤ, ਅਕਾਲੀ ਦਲ ਨੂੰ 7, ਭਾਜਪਾ ਤੇ ਆਪ ਦਾ ਨਹੀਂ ਖੁਲ੍ਹਿਆ ਖਾਤਾ

ਬਠਿੰਡਾ, 17 Îਫ਼ਰਵਰੀ (ਸੁਖਜਿੰਦਰ ਮਾਨ): ਕਾਂਗਰਸ ਪਾਰਟੀ ਨੂੰ 53 ਸਾਲਾਂ ਬਾਅਦ ਬਠਿੰਡਾ ਨਗਰ ਨਿਗਮ ’ਚ ਹੂੰਝਾ ਫੇਰੂ ਜਿੱਤ ਪ੍ਰਾਪਤ ਹੋਈ ਹੈ। ਸਥਾਨਕ ਹਲਕੇ ਦੇ ਵਿਧਾਇਕ ਤੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਨੇ 50 ਵਾਰਡਾਂ ਵਿਚੋਂ 43 ਸੀਟਾਂ ਜਿੱਤ ਕੇ ਇਤਿਹਾਸ ਸਿਰਜ਼ ਦਿਤਾ ਹੈ। ਇਸ ਜਿੱਤ ਤੋਂ ਬਾਅਦ ਹੁਣ ਕਾਂਗਰਸ ਦਾ ਮੇਅਰ ਬਣਨਾ ਤੈਅ ਹੈ। ਦੂਜੇ ਪਾਸੇ ਪਿਛਲੇ ਦਸ ਸਾਲਾਂ ਤੋਂ ਨਗਰ ਨਿਗਮ ਦੀ ਸੱਤਾ ’ਤੇ ਕਾਬਜ਼ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ ਨੂੰ ਸਿਰਫ਼ ਸੱਤ ਸੀਟਾਂ ਉਪਰ ਹੀ ਸਬਰ ਕਰਨਾ ਪਿਆ ਹੈ। ਜਦੋਂਕਿ ਉਸ ਦੀ ਸਾਬਕਾ ਭਾਈਵਾਲ, ਜਿਸ ਨੇ ਅਲੱਗ ਹੋ ਕੇ ਅਪਣੇ ਦਮ ’ਤੇ ਚੋਣਾਂ ਲੜੀਆਂ ਸਨ ਤੋਂ ਇਲਾਵਾ ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਦਾ ਸ਼ਹਿਰ ਵਿਚ ਖਾਤਾ ਨਹੀਂ ਖੁਲ ਸਕਿਆ। ਇੰਨ੍ਹਾਂ ਚੋਣਾਂ ਵਿਚ ਕਾਂਗਰਸ ਦੇ ਇਕ ਵੱਡੇ ਆਗੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। 
ਵਾਰਡ ਨੰਬਰ 1 ਤੋਂ ਉਘੇ ਕਾਂਗਰਸੀ ਆਗੂ ਟਹਿਲ ਸਿੰਘ ਸੰਧੂ ਦੀ ਪਤਨੀ ਮਨਜੀਤ ਕੌਰ ਨੂੰ ਅਕਾਲੀ ਦਲ ਦੀ ਅਮਨਦੀਪ ਕੌਰ ਨੇ 25 ਵੋਟਾਂ ਦੇ ਨਾਲ ਮਾਤ ਦੇਣ ਵਿਚ ਸਫ਼ਲ ਰਹੀ। ਉਂਜ ਆਪ ਤੇ ਭਾਜਪਾ ਨੇ ਸ਼ਹਿਰ ਦੇ ਕੁੱਝ ਵਾਰਡਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। ਪ੍ਰੰਤੂ ਕਾਂਗਰਸ ਦਾ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨਾਲ ਹੀ ਰਿਹਾ ਹੈ। ਹਾਲਾਂਕਿ ਕਈ ਥਾਂ ਆਜ਼ਾਦ ਉਮੀਦਵਾਰ ਵੀ ਭਾਰੂ ਰਹੇ ਹਨ। ਕਰੀਬ 12 ਵਜੇਂ ਤਕ ਪ੍ਰਾਪਤ ਹੋਏ ਨਤੀਜਿਆਂ ਮੁਤਾਬਕ ਕਾਂਗਰਸ ਪਾਰਟੀ ਦੇ ਤਿੰਨ ਉਮੀਦਵਾਰ ਨਾਮਾਤਰ ਵੋਟਾਂ ’ਤੇ ਹਾਰ ਗਏ ਜਦੋਂ ਕਿ ਅਕਾਲੀ ਦਲ ਦੇ ਵੀ ਚਾਰ ਉਮੀਦਵਾਰ ਨੂੰ 200 ਤੋਂ ਘੱਟ ਵੋਟਾਂ ’ਤੇ ਹਾਰ ਹੋਈ। 
ਉਧਰ ਵਾਰਡ ਨੰਬਰ 21 ਤੋਂ ਕਾਂਗਰਸ ਦੀ ਟਿਕਟ ’ਤੇ ਚੋਣ ਲੜਣ ਵਾਲੀ ਸਾਬਕਾ ਅਕਾਲੀ ਨੇਤਰੀ ਸੰਤੋਸ਼ ਮਹੰਤ ਨੂੰ ਆਜ਼ਾਦ ਉਮੀਦਵਾਰ ਭੁਪਿੰਦਰ ਕੌਰ ਨੇ ਸਖ਼ਤ ਟੱਕਰ ਦਿਤੀ ਤੇ ਉਹ ਸਿਰਫ਼ 71 ਵੋਟਾਂ ਉਤੇ ਜਿੱਤ ਪ੍ਰਾਪਤ ਕਰ ਸਕੀ। ਕਾਂਗਰਸ ਪਾਰਟੀ ਦੇ ਲਗਭਗ ਸਾਰੇ ਵੱਡੇ ਆਗੂ ਵੱਡੇ ਅੰਤਰ ਨਾਲ ਜੇਤੂ ਰਹੇ। ਦੂਜੇ ਪਾਸੇ ਅਕਾਲੀ ਦਲ ਦੇ ਲਗਭਗ ਸਾਰੇ ਵੱਡੇ ਆਗੂ ਚੋਣ ਹਾਰ ਗਏ। ਸ਼ਹਿਰੀ ਪ੍ਰਧਾਨ ਰਾਜਵਿੰਦਰ ਸਿੱਧੂ ਨੂੰ 967 ਵੋਟਾਂ ’ਤੇ ਹਾਰ ਮਿਲੀ। 21 ਸਾਲ ਸ਼ਹਿਰੀ ਪ੍ਰਧਾਨ ਰਹੇ ਦਲਜੀਤ ਸਿੰਘ ਬਰਾੜ ਤੀਜੇ ਸਥਾਨ ਉਪਰ ਰਹੇ। ਕਾਂਗਰਸ ਵਲੋਂ ਮੇਅਰਸ਼ਿਪ ਦੇ ਪ੍ਰਮੁੱਖ ਦਾਅਵੇਦਾਰ ਜਗਰੂਪ ਗਿੱਲ ਨੂੰ ਚੁਨੌਤੀ ਦੇਣ ਵਾਲੇ ਨਿਰਮਲ ਸੰਧੂ ਨੂੰ ਪੌਣੇ 6 ਵੋਟਾਂ ਨਾਲ ਹਾਰ ਮਿਲੀ। ਪਿਛਲੀਆਂ ਲੋਕ ਸਭਾ ਚੋਣਾਂ ਅਤੇ ਉਸ ਤੋਂ ਬਾਅਦ ਅਕਾਲੀ ਦਲ ਛੱਡ ਕੇ ਕਾਂਗਰਸ ਵਿਚ ਸ਼ਾਮਲ ਹੋਣ ਵਾਲੇ ਲਗਭਗ ਸਾਰੇ ਉਮੀਦਾਵਰ ਜੇਤੂ ਰਹੇ। ਇੰਨ੍ਹਾਂ ਵਿਚ ਮਾਸਟਰ ਹਰਮਿੰਦਰ ਸਿੱਧੂ ਭਾਰੀ ਵੋਟਾਂ ਦੇ ਅੰਤਰ ਨਾਲ ਜਿੱਤੇ। ਉਨ੍ਹਾਂ ਅਕਾਲੀ ਦਲ ਦੇ ਭੁਪਿੰਦਰ ਸਿੰਘ ਨੂੰ 991 ਵੋਟਾਂ ਨਾਲ ਮਾਤ ਦਿਤੀ। ਇੰਨ੍ਹਾਂ ਚੋਣਾਂ ਨੂੰ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਪਣੀ ਚੋਣ ਬਣਾ ਕੇ ਲੜਿਆ ਸੀ।
ਬਾਦਲ ਦਾ ਸਾਰਾ ਪ੍ਰਵਾਰ ਕਾਂਗਰਸੀ ਉਮੀਦਵਾਰਾਂ ਦੀ ਇਮਦਾਦ ’ਤੇ ਡਟਿਆ ਰਿਹਾ ਜਿਸ ਦੇ ਚਲਦੇ ਇਸ ਵੱਡੀ ਜਿੱਤ ਦਾ ਸਿਹਰਾ ਵੀ ਮਨਪ੍ਰੀਤ ਸਿੰਘ ਬਾਦਲ ਨੂੰ ਹੀ ਜਾਂਦਾ ਹੈ। ਚੋਣ ਨਤੀਜਿਆਂ ਦੇ ਵਿਸਲੇਸ਼ਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਸ਼ਹਿਰ ਵਿਚ ਵਿੱਤ ਮੰਤਰੀ ਵਲੋਂ ਕਰਵਾਏ ਕਾਰਜ, ਸੂਬੇ ਵਿਚ ਕਾਂਗਰਸ ਸਰਕਾਰ ਦਾ ਹੋਣਾ ਅਤੇ ਅਕਾਲੀ ਦਲ ਤੇ ਭਾਜਪਾ ਵਲੋਂ ਅਲੱਗ ਅਲੱਗ ਚੋਣਾਂ ਲੜਣ ਤੋਂ ਇਲਾਵਾ ਸਥਾਪਤੀ ਵਿਰੋਧੀ ਵੋਟਾਂ ਵੰਡੀਆਂ ਜਾਣ ਕਾਰਨ ਕਾਂਗਰਸ ਨੂੰ ਵੱਡੀ ਜਿੱਤ ਮਿਲਣ ਦਾ ਪ੍ਰਮੁੱਖ ਕਾਰਨ ਰਿਹਾ। 

 
ਇਸ ਖ਼ਬਰ ਨਾਲ ਸਬੰਧਤ ਫੋਟੋ 17 ਬੀਟੀਆਈ 01 ਨੰਬਰ ਵਿਚ ਭੇਜੀ ਜਾ ਰਹੀ ਹੈ। 
ਫ਼ੋਟੋਆਂ ਇਕਬਾਲ ਸਿੰਘ 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement