
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ 11 ਜ਼ਿਲਿ੍ਹਆਂ 'ਚ ਅੱਜ ਰੇਲਾਂ ਦਾ ਚੱਕਾ ਜਾਮ ਕਰੇਗੀ : ਪੰਧੇਰ, ਪੰਨੂੰ
ਅੰਮਿ੍ਤਸਰ/ਟਾਂਗਰਾ, 17 ਫ਼ਰਵਰੀ (ਸੁਰਜੀਤ ਸਿੰਘ ਖਾਲਸਾ): ਕੇਂਦਰ ਦੀ ਮੋਦੀ ਸਰਕਾਰ ਦੇ ਦੇਸ਼ ਪਧਰੀ ਰੇਲ ਰੋੋਕੋ ਅੰਦੋਲਨ ਸਾਰੇ ਵਹਿਮ ਭਰਮ ਦੂਰ ਕਰ ਦੇਵੇਗਾ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਰਨਲ ਸਕੱਤਰ ਸਰਵਣ ਸਿੰਘ ਪੰਧੇਰ, ਜਸਵੀਰ ਸਿੰਘ ਪਿਦੀ, ਗੁਰਲਾਲ ਸਿੰਘ ਪੰਡੋਰੀ ਰਣਸਿੰਘ, ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ, ਸਾਰੀਆਂ ਫ਼ਸਲਾਂ ਦੀ ਸਰਕਾਰੀ ਖ਼ਰੀਦ ਦੀ ਗਾਰੰਟੀ ਵਾਲਾ ਕਾਨੂੰਨ ਬਣਾਉਣ, ਬਿਜਲੀ ਸੋਧ ਬਿਲ 2020, ਪ੍ਰਦੂਸ਼ਣ ਐਕਟ ਰੱਦ ਕਰਵਾਉਣ, ਤੇਲ ਦੀ ਕੀਮਤਾਂ ਵਿਚ 50 ਫ਼ੀ ਸਦੀ ਕਟੌਤੀ ਕਰਨ ਦੀ ਮੰਗ ਦੀ ਆਵਾਜ਼ ਨੂੰ ਇਹ ਦੇਸ਼ ਵਿਆਪੀ ਰੇਲ ਰੋੋਕ ਅੰਦੋਲਨ ਹੋਰ ਬੁਲੰਦ ਕਰੇਗਾ |
ਪੰਜਾਬ ਦੇ 11 ਜ਼ਿਲਿ੍ਹਆਂ ਦੀਆਂ 32 ਥਾਵਾਂ ਉਤੇ ਰੇਲ ਗੱਡੀਆਂ ਦਾ ਚੱਕਾ ਜਾਮ ਕਰਨ ਲਈ ਲੱਖਾਂ ਦੀ ਗਿਣਤੀ ਵਿਚ ਕਿਸਾਨ-ਮਜ਼ਦੂਰ ਬੀਬੀਆਂ ਅਤੇ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕ ਸ਼ਾਮਲ ਹੋਣਗੇ | ਆਗੂਆਂ ਨੇ ਸਮੁਚੇ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੀਓ ਸਿਮ ਸਮੇਤ ਅੰਬਾਨੀਆਂ/ਅਡਾਨੀਆਂ ਦੀਆਂ ਸਾਰੀਆਂ ਚੀਜ਼ਾਂ ਦਾ ਮੁਕੰਮਲ ਤੌਰ ਉਤੇ ਬਾਈਕਾਟ ਲਗਾਤਾਰ ਜਾਰੀ ਰਖਿਆ ਜਾਵੇ | ਕੇਂਦਰ ਦੀ ਸਰਕਾਰ ਗਿ੍ਫ਼ਤਾਰ ਕੀਤੇ ਗਏ ਕਿਸਾਨਾਂ ਨੂੰ ਤੁਰਤ ਰਿਹਾ ਕਰੇ |
ਦਿੱਲੀ ਦੇ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣ ਲਈ 20 ਫ਼ਰਵਰੀ ਨੂੰ 7ਵਾਂ ਜਥਾ ਗੁਰਦਾਸਪੁਰ, ਹੁਸ਼ਿਆਰਪੁਰ, ਭੁਲੱਥ ਨਾਲ ਸਬੰਧਿਤ ਹਰਿਗੋਬਿੰਦਪੁਰ ਦੇ ਪੁਲ ਤੋਂ ਵੱਡੀ ਗਿਣਤੀ ਵਿਚ ਕਾਫ਼ਲੇ ਦੇ ਰੂਪ ਵਿਚ ਦਿਲੀ ਨੂੰ ਕੂਚ ਕਰੇਗਾ |
8 - SUR•9T S9N78 K81LS1 17 652 03 1SR