
ਫਰੀਦਕੋਟ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਜ਼ਿਲ੍ਹਾ ਫਰੀਦਕੋਟ ਦੇ ਯੂਥ ਪ੍ਰਧਾਨ ਕਾਂਗਰਸੀ...
ਚੰਡੀਗੜ੍ਹ: ਫਰੀਦਕੋਟ ਦੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਜ਼ਿਲ੍ਹਾ ਫਰੀਦਕੋਟ ਦੇ ਯੂਥ ਪ੍ਰਧਾਨ ਕਾਂਗਰਸੀ ਆਗੂ ਗੁਰਲਾਲ ਭਲਵਾਨ ਦੀ ਅੱਜ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਸੀਸੀਟੀਵੀ ਫੁਟੇਜ਼ ਅਨੁਸਾਰ ਗੁਰਲਾਲ ਭਲਵਾਨ ਜਦੋਂ ਸਥਾਨਕ ਦੁਕਾਨ ਤੋਂ ਬਾਹਰ ਨਿਕਲ ਕੇ ਗੱਡੀ ਵਿਚ ਬੈਠਣ ਲੱਗੇ ਤਾਂ ਪਿਛੋਂ ਆਏ ਮੋਟਰਸਾਇਕਲ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਪਿੱਠ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਉਸਤੋਂ ਬਾਅਦ ਹਮਲਾਵਰ ਬਹੁਤ ਤੇਜ਼ੀ ਨਾਲ ਕੋਟਕਪੂਰਾ ਵਾਲੀ ਸਾਈਡ ਨੂੰ ਭੱਜ ਗਏ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
Gurlal Bhalwan
ਫਰੀਦਕੋਟ ਦੇ ਗੁਰਲਾਲ ਭਲਵਾਨ ਦੇ ਕਤਲ ਦੀ ਬਿਸ਼ਨੋਈ ਗਰੁੱਪ ਨੇ ਲਈ ਜਿੰਮੇਵਾਰੀ
Bishnoi Facebook Post
ਗੁਰਲਾਲ ਭਲਵਾਨ ਨੂੰ ਮਾਰਨ ਤੋਂ ਬਾਅਦ ਬਿਸ਼ਨੋਈ ਗਰੁੱਪ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ ਕਿ ਅਸੀਂ ਫੇਸਬੁੱਕ ‘ਤੇ ਪਾਕੇ ਕੁਝ ਸਾਬਤ ਨਹੀਂ ਕਰਨਾ ਚਾਹੁੰਦੇ, ਪਰ ਮੈਨੂੰ ਲਗਦਾ ਹੈ ਕਿ ਕਿਸੇ ਬੇਕਸੂਰ ਵਿਅਕਤੀ ਨੂੰ ਪੁਲਿਸ ਪ੍ਰਸ਼ਾਸਨ ਤੰਗ ਨਾ ਕਰੇ। ਅੱਜ ਜਿਹੜਾ ਫਰੀਦਕੋਟ ਵਿਚ ਗੁਰਲਾਲ ਭਲਵਾਨ ਦਾ ਕਤਲ ਕਾਂਡ ਹੋਇਆ ਹੈ, ਉਸਦੀ ਜਿੰਮੇਵਾਰੀ ਮੈਂ ਬਿਸ਼ਨੋਈ ਅਤੇ ਗੋਲਡੀ ਬਰਾੜ ਲੈਂਦੇ ਹਾਂ।
ਗੁਰਲਾਲ ਨੂੰ ਕਈਂ ਵਾਰ ਸਮਝਾਇਆ ਕਿ ਉਹ ਆਪਣੇ ਕੰਮ ਨਾਲ ਮਤਲਬ ਰੱਖੇ, ਸਾਡੀ ਐਂਟੀ ਪਾਰਟੀ ਦੇ ਨਾਲ ਮਿਲਕੇ ਕੋਈ ਵੀ ਕੰਮ ਸਾਡੇ ਵਿਰੁੱਧ ਨਾ ਕਰੇ ਪਰ ਹਰ ਕਿਸੇ ਵਿਅਕਤੀ ਨੂੰ ਸ਼ਬਦਾਂ ਨਾਲ ਨਹੀਂ ਸਮਝਾਇਆ ਜਾ ਸਕਦਾ ਅਤੇ ਨਾ ਹੀ ਮੈਨੂੰ ਜ਼ਿਆਦਾ ਬੋਲਣਾ ਆਉਂਦਾ ਹੈ ਇਸ ਲਈ ਇਹ ਕਦਮ ਚੁੱਕਣਾ ਪਿਆ। ਸਾਡੇ ਭਰਾ ਗੁਰਲਾਲ ਬਰਾੜ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਪਰ ਹਵਾ ਬਾਜੀ ਦੇ ਲਈ ਉਸਦਾ ਕਤਲ ਕਰ ਦਿੱਤਾ ਗਿਆ।
ਅੱਜ ਵੀ ਸੋਚਦਾ ਹਾਂ ਕਿ ਗੁਰਲਾਲ ਬਰਾੜ ਨੇ ਕਦੇ ਕਿਸੇ ਨੂੰ ਕੁਝ ਨਹੀਂ ਕਿਹਾ ਸੀ। ਜਦੋਂ ਤੱਕ ਗੁਰਲਾਲ ਭਰਾ ਦਾ ਬਦਲਾ ਪੂਰਾ ਨਹੀਂ ਹੋ ਜਾਂਦਾ, ਉਦੋਂ ਤੱਕ ਨਾ ਹੀ ਜੀਵਾਂਗਾ ਤੇ ਨਾ ਹੀ ਜਿਉਣ ਦੇਵਾਂਗਾ।