ਖ਼ਬਰਾਂ |

ਤਾਜ਼ਾ |

Bathinda News: ਬਠਿੰਡਾ 'ਚ ਮਿਲੀਆਂ 2 ਲਾਸ਼ਾਂ, ਇਲਾਕੇ ਵਿਚ ਫੈਲੀ ਸਨਸਨੀ

By : GAGANDEEP

Published : Feb 18, 2024, 3:43 pm IST
Updated : Feb 18, 2024, 3:43 pm IST
SHARE ARTICLE
 2 deadbodies found in Bathinda news in punjabi
2 deadbodies found in Bathinda news in punjabi

Bathinda News: ਇਕ ਦੀ ਪਾਰਕ ਤੇ ਦੂਜੇ ਦੀ ਗੰਦੇ ਨਾਲੇ ਵਿਚੋਂ ਮਿਲੀ ਲਾਸ਼

 2 deadbodies found in Bathinda news in punjabi : ਬਠਿੰਡਾ 'ਚ ਐਤਵਾਰ ਨੂੰ ਸ਼ਹਿਰ ਦੇ ਵੱਖ-ਵੱਖ ਥਾਵਾਂ ਤੋਂ ਦੋ ਲਾਸ਼ਾਂ ਮਿਲੀਆਂ ਹਨ। ਜਿਨ੍ਹਾਂ ਵਿਚੋਂ ਇੱਕ ਦੀ ਪਛਾਣ ਹੋ ਗਈ ਜਦਕਿ ਦੂਜੇ ਦੀ ਪਛਾਣ ਨਹੀਂ ਹੋ ਸਕੀ ਹੈ। ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਥਾਣਾ ਕੋਤਵਾਲੀ ਦੀ ਪੁਲਿਸ ਨੇ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਪੋਸਟਮਾਰਟਮ ਹਾਊਸ ਵਿੱਚ ਰਖਵਾ ਦਿਤਾ ਹੈ।

 ਇਹ ਵੀ ਪੜ੍ਹੋ: Bihar News: ਜਬਰੀ ਵਿਆਹ ਦਾ ਖੂਨੀ ਅੰਤ, ਸਹੁਰੇ ਨੇ ਨੂੰਹ, ਉਸ ਦੇ ਪਿਤਾ ਤੇ ਭਰਾ ਦਾ ਗੋਲੀ ਮਾਰ ਕੇ ਕੀਤਾ ਕਤਲ

ਸ਼ਕਤੀਨਗਰ ਦੇ ਪਾਰਕ ਵਿਚ ਝੂਲੇ ਨਾਲ ਲਟਕਦੀ ਇਕ ਵਿਅਕਤੀ ਦੀ ਲਾਸ਼ ਮਿਲੀ। ਜਦੋਂਕਿ ਬਠਿੰਡਾ ਦੇ ਪਟਿਆਲਾ ਫਾਟਕ ਨੇੜੇ ਇੱਕ ਗੰਦੇ ਨਾਲੇ ਵਿੱਚੋਂ ਬਜ਼ੁਰਗ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਮੁੱਢਲੀ ਕਾਰਵਾਈ ਤੋਂ ਬਾਅਦ ਸਹਾਰਾ ਜਨ ਸੇਵਾ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ।

 ਇਹ ਵੀ ਪੜ੍ਹੋ: Haryana News: ਖੇਤਾਂ 'ਚ ਗੇੜਾ ਮਾਰਨ ਗਏ ਕਿਸਾਨ ਦੀ ਸੜਕ ਹਾਦਸੇ ਵਿਚ ਹੋਈ ਮੌਤ

ਸਹਾਰਾ ਜਨ ਸੇਵਾ ਦੇ ਵਰਕਰ ਵਿੱਕੀ ਨੇ ਦੱਸਿਆ ਕਿ ਸਵੇਰੇ ਕਰੀਬ 7 ਵਜੇ ਸੰਸਥਾ ਦੇ ਹੈਲਪਲਾਈਨ ਨੰਬਰ 'ਤੇ ਸੂਚਨਾ ਮਿਲੀ ਕਿ ਨਿਊ ਸ਼ਕਤੀ ਨਗਰ ਗਲੀ ਨੰਬਰ 4 'ਚ ਸਥਿਤ ਪਾਰਕ 'ਚ ਝੂਲੇ 'ਤੇ ਇਕ ਵਿਅਕਤੀ ਦੀ ਲਾਸ਼ ਲਟਕ ਰਹੀ ਹੈ। ਜਦੋਂ ਵਰਕਰ ਪੁੱਜੇ ਤਾਂ ਵਿਅਕਤੀ ਮਰਿਆ ਪਿਆ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪੁਲਿਸ ਦੇ ਆਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਜਿਸ ਦੀ ਪਛਾਣ ਨਹੀਂ ਹੋ ਸਕੀ। ਇਸ ਤੋਂ ਇਲਾਵਾ ਇਕ 60 ਸਾਲਾ ਵਿਅਕਤੀ ਜਿਸ ਦੀ ਪਹਿਚਾਣ ਮੁਨਸ਼ੀ ਵਜੋਂ ਹੋਈ ਹੈ, ਦੀ ਲਾਸ਼ ਇੱਕ ਗੰਦੇ ਨਾਲੇ ਵਿਚੋਂ ਮਿਲੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਪੁਲਿਸ ਇਸ ਦੀ ਜਾਂਚ ਕਰ ਰਹੀ ਹੈ।

(For more Punjabi news apart from  2 deadbodies found in Bathinda news in punjabi,  tay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲੋਕਸਭਾ ਮੈਂਬਰੀ ਅਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਪਾਲ ਦੀ ਕਾਨੂੰਨੀ ਭੂਮਿਕਾ 'ਤੇ ਵਕੀਲ ਨਾਲ ਖਾਸ ਗੱਲਬਾਤ

22 Apr 2026 12:40 PM

Chandigarh University ਹੋਣ ਹਰ ਵਿਦਿਆਰਥੀਆਂ ਨੂੰ ਦੇਵੇਗੀ 200 ਕਰੋੜ ਦੀ Scholarship !

22 Apr 2026 12:39 PM

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM
Advertisement