ਖ਼ਬਰਾਂ |

ਤਾਜ਼ਾ |

Hoshiarpur News: ਹੁਸ਼ਿਆਰਪੁਰ 'ਚ ਖੂਨੀ ਡੋਰ ਦੀ ਲਪੇਟ ਵਿਚ ਆਈ ਮਹਿਲਾ, ਬੁੱਲ੍ਹਾਂ ਤੇ ਚਿਹਰੇ 'ਤੇ ਲੱਗੇ 10 ਟਾਂਕੇ
Published : Feb 18, 2024, 1:46 pm IST
Updated : Feb 18, 2024, 2:24 pm IST
SHARE ARTICLE
The woman was covered in china door in Hoshiarpur news in punjabi
The woman was covered in china door in Hoshiarpur news in punjabi

Hoshiarpur News: ਐਕਟਿਵਾ 'ਤੇ ਕੰਮ ਤੋਂ ਆ ਰਹੀ ਸੀ ਘਰ ਵਾਪਸ

The woman was covered in china door in Hoshiarpur news in punjabi : ਹੁਸ਼ਿਆਰਪੁਰ ਦੇ ਦਸੂਹਾ 'ਚ ਤਹਿਸੀਲ ਕੰਪਲੈਕਸ ਤੋਂ ਕੰਮ ਨਿਪਟਾ ਕੇ ਐਕਟਿਵਾ 'ਤੇ ਵਾਪਸ ਆ ਰਹੀ ਔਰਤ  ਚਾਈਨਾ ਡੋਰ ਦੀ ਲਪੇਟ ਵਿਚ ਆ ਗਈ। ਹਾਦਸੇ 'ਚ ਔਰਤ ਦੀਆਂ ਗੱਲ੍ਹਾਂ ਅਤੇ ਬੁੱਲ੍ਹਾਂ 'ਤੇ 10 ਟਾਂਕੇ ਲੱਗੇ ਹਨ। ਜਾਣਕਾਰੀ ਦਿੰਦਿਆਂ ਜ਼ਖ਼ਮੀ ਔਰਤ ਦੇ ਪਤੀ ਐਡਵੋਕੇਟ ਪਲਵਿੰਦਰ ਸਿੰਘ ਘੁੰਮਣ ਨੇ ਦਸਿਆ ਕਿ ਉਸ ਦੀ ਪਤਨੀ ਦਿਲਜੀਤ ਕੌਰ ਤਹਿਸੀਲ ਕੰਪਲੈਕਸ ਦਸੂਹਾ ਤੋਂ ਆਪਣੇ ਘਰ ਵਾਪਸ ਆ ਰਹੀ ਸੀ।

ਇਹ ਵੀ ਪੜ੍ਹੋ: Fazilka News: ਗੈਸ ਏਜੰਸੀ ਦੇ ਮੁਲਾਜ਼ਮਾਂ ਤੋਂ 7 ਲੱਖ ਦੀ ਲੁੱਟ, ਸ਼ਰਾਰਤੀ ਅਨਸਰਾਂ ਨੇ ਅੱਖਾਂ 'ਚ ਮਿਰਚਾਂ ਪਾ ਕੇ ਦਿਤਾ ਵਾਰਦਾਤ ਨੂੰ ਅੰਜਾਮ

ਜਿਵੇਂ ਹੀ ਉਹ ਦਸੂਹਾ ਸਥਿਤ ਰੇਲਵੇ ਓਵਰਬ੍ਰਿਜ 'ਤੇ ਪਹੁੰਚੀ ਤਾਂ ਅਚਾਨਕ ਉਸ ਦੇ ਹੱਥਾਂ ਅਤੇ ਮੂੰਹ 'ਤੇ ਚਾਈਨਾ ਡੋਰ ਫਿਰ ਗਈ। ਜਿਸ ਕਾਰਨ ਉਸ ਦੇ ਬੁੱਲ੍ਹਾਂ ਅਤੇ ਗੱਲ੍ਹਾਂ 'ਤੇ ਕੱਟ ਲੱਗ ਗਏ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੂੰ ਉਸ ਦੇ ਬੁੱਲ੍ਹਾਂ 'ਤੇ 10 ਟਾਂਕੇ ਲਗਾਉਣੇ ਪਏ।

ਇਹ ਵੀ ਪੜ੍ਹੋ: Haryana News: ਸੋਨੀਪਤ 'ਚ 10ਵੀਂ ਜਮਾਤ ਦੇ ਵਿਦਿਆਰਥੀ ਦਾ ਕਤਲ

ਪਿਛਲੇ 7 ਦਿਨਾਂ ਵਿਚ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਕੁੱਲ ਚਾਰ ਹਾਦਸੇ ਵਾਪਰ ਚੁੱਕੇ ਹਨ ਅਤੇ ਇਸ ਓਵਰਬ੍ਰਿਜ ’ਤੇ ਹੀ ਤਿੰਨ ਹਾਦਸੇ ਵਾਪਰ ਚੁੱਕੇ ਹਨ। ਇਨ੍ਹਾਂ ਵਿਚੋਂ ਇੱਕ ਹਾਦਸੇ ਵਿੱਚ ਨੇੜਲੇ ਪਿੰਡ ਦਸੂਹਾ ਦੇ ਰਹਿਣ ਵਾਲੇ ਦੀਕਸ਼ਿਤ ਦਾ ਗਲਾ 15 ਸੈਂਟੀਮੀਟਰ ਤੱਕ ਕੱਟਿਆ ਗਿਆ। ਜਿਸ ਦਾ ਇਲਾਜ ਅਜੇ ਲੁਧਿਆਣਾ ਵਿਖੇ ਚੱਲ ਰਿਹਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from The woman was covered in china door in Hoshiarpur news in punjabi,  stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement