
ਦਰਗਾਹ ਦੇ ਨਾਂ ’ਤੇ ਨਸ਼ਾ ਤਸਕਰੀ ਦਾ ਧੰਦਾ ਕਰਨ ਵਾਲੇ ਬਾਬੇ ਸਮੇਤ 9 ਗ੍ਰਿਫ਼ਤਾਰ
ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਨੇ ਮੰਗਲਵਾਰ ਨੂੰ 3 ਵੱਖ-ਵੱਖ ਮੁਕੱਦਮਿਆਂ ’ਚ 9 ਮੁਲਜ਼ਮਾਂ ਨੂੰ ਕਾਬੂ ਕਰ ਕੇ 2 ਕਿੱਲੋ ਹੈਰੋਇਨ ਅਤੇ 5 ਪਿਸਤੌਲਾਂ ਬਰਾਮਦਗੀ ਕੀਤੀਆਂ ਹਨ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਇਨ੍ਹਾਂ ’ਚੋਂ ਕੁਨਣ ਸਿੰਘ, ਬਲਵਿੰਦਰ ਸਿੰਘ ਤੇ ਰਾਜਵਿੰਦਰ ਸਿੰਘ ਵਿਰੁਧ ਪਹਿਲਾਂ ਵੀ ਮਾਮਲੇ ਦਰਜ ਹਨ।
ਪਹਿਲੇ ਮਾਮਲੇ ’ਚ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਬੋਲੜਵਾਲ ਥਾਣਾ ਅਜਨਾਲਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ, ਕੁੰਨਣ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਪਿੰਡ ਬੱਲੜਵਾਲ ਥਾਣਾ ਅਜਨਾਲਾ, ਅੰਮ੍ਰਿਤਸਰ ਦਿਹਾਤੀ, ਬਲਵਿੰਦਰ ਸਿੰਘ ਉਰਫ ਬੱਬਾ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਬੱਲੜਵਾਲ ਥਾਣਾ ਅਜਨਾਲਾ, ਅੰਮ੍ਰਿਤਸਰ ਦਿਹਾਤੀ, ਪ੍ਰੇਮ ਸਿੰਘ ਉਰਫ ਕਾਲਾ ਪੁੱਤਰ ਦਰਸਨ ਸਿੰਘ, ਥਾਣਾ ਅਜਨਾਲਾ, ਜਿਲਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਦੂਜੇ ਮਾਮਲੇ ’ਚ ਬਲਵਿੰਦਰ ਸਿੰਘ (29) ਉਰਫ ਗੋਪੀ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਜਗਤਪੁਰਾ, ਜਿਲਾ ਤਰਨ ਤਾਰਨ, ਸਾਬਰ ਸੰਧੂ (40) ਉਰਫ ਤਰਲੋਕ ਬਾਬਾ ਪੁੱਤਰ ਬਰਕਤ ਮਸੀਹ ਵਾਸੀ ਪਿੰਡ ਉਮਰਪੁਰਾ ਥਾਣਾ ਅਜਨਾਲਾ ਜਿਲਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 1 ਕਿਲੋਂ ਹੈਰੋਇੰਨ, 02 ਪਿਸਟਲ (ਇੱਕ .30 ਬੋਰ ਅਤੇ ਇੱਕ .32 ਬੋਰ) ਬਰਾਮਦ ਹੋਏ। ਤੀਜੇ ਮਾਮਲੇ ’ਚ ਵਰਿੰਦਰ ਸਿੰਘ (23) ਪੁੱਤਰ ਧੀਰਾ ਸਿੰਘ ਵਾਸੀ ਪਿੰਡ ਮੇਹਣੀਆ ਕੁਹਾਰਾ ਥਾਣਾ ਕੰਬੋਅ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਗ੍ਰਿਫ਼ਤਾਰ ਕੀਤਾ ਗਿਅ ਜਿਸ ਕੋਲੋਂ 03 ਪਿਸਟਲ .32 ਬੋਰ ਸਮੇਤ 02 ਰੌਦ ਜਿੰਦਾ ਬਰਾਮਦ ਹੋਏ।
ਤੀਜੇ ਮਾਮਲੇ ’ਚ ਰਾਜਵਿੰਦਰ ਸਿੰਘ (31) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਤੇੜਾ ਥਾਣਾ ਝੰਡੇਰ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਅਤੇ ਰਵਿੰਦਰ ਸਿੰਘ (25) ਵਾਸੀ ਪਿੰਡ ਤੇੜਾ ਥਾਣਾ ਝੰਡੇਰ ਜਿਲ੍ਹਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ 1 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਪੁਲਿਸ ਕਮਿਸ਼ਨਰ ਨੇ ਦਸਿਆ ਕਿ ਮੁਲਜ਼ਮਾਂ ’ਚੋਂ ਇਕ ਦਰਗਾਹ ਦਾ ਸੇਵਾਦਾਰ ਵੀ ਹੈ ਜੋ ਦਰਗਾਹ ਦੇ ਪਰਦੇ ਹੇਠ ਹੀਰੋਇਨ ਦਾ ਧੰਦਾ ਕਰਦਾ ਸੀ। ਪੁਲਿਸ ਕਮਿਸ਼ਨਰ ਨੇ ਦਸਿਆ ਕਿ ਇਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਚੌਂਕੀਦਾਰ ਵੀ ਹੈ ਜਿਸ ਕੋਲੋਂ ਇਕ ਕਿਲੋ ਦੇ ਕਰੀਬ ਹੀਰੋਇਨ ਬਰਾਮਦ ਕੀਤੀ ਗਈ ਹੈ ਜੋ ਕਿ ਤਰਨਤਾਰਨ ਦਾ ਰਹਿਣ ਵਾਲਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦਸਿਆ ਕਿ ਸਰਹੱਦ ਪਾਰ ਤੋਂ ਡਰੋਨ ਦੇ ਰਾਹੀਂ ਆਉਣ ਵਾਲੀ ਹੀਰੋਇਨ ਨੂੰ ਦਰਗਾਹ ਦਾ ਬਾਬਾ ਪ੍ਰਾਪਤ ਕਰਦਾ ਸੀ।
ਏ.ਐਸ.ਆਈ. (ਕਰਤਾਰ) ਸਿੰਘ ਵਲੋਂ ਇਨ੍ਹਾਂ ਸਾਰੇ ਨੌਜਵਾਨਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਇਨ੍ਹਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਰਿਮਾਂਡ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਦੇ ਹੋਰ ਕਿਸ ਕਿਸ ਨਾਲ ਸੰਪਰਕ ਹਨ ਅਤੇ ਇਹ ਹੀਰੋਇਨ ਕਿਸ ਦੇ ਰਾਹੀਂ ਕਿੱਥੋਂ ਮੰਗਵਾਉਂਦੇ ਸਨ।