
ਮ੍ਰਿਤਕ ਦੀ ਪਛਾਣ ਬਿਵਾਸ ਕਾਰ (24) ਪੁੱਤਰ ਰਾਮ ਲੋਚਨ ਮੁਨੀ ਵਾਸੀ ਜੱਸੇਆਨਾ ਜ਼ਿਲ੍ਹਾ ਸ਼੍ਰੀ ਮੁਕਤਸਰ ਤੋਂ ਹੋਈ...
ਫਰੀਦਕੋਟ : ਫਰੀਦਕੋਟ ਵਿਚ ਬੱਚੇ ਦਾ ਇਲਾਜ ਕਰਵਾਉਣ ਆਏ ਨੌਜਵਾਨ ‘ਤੇ ਤੇਜ਼ ਰਫ਼ਤਾਰ ਬੇਕਾਬੂ ਕਾਰ ਚੜ੍ਹਨ ਕਾਰਨ ਉਸ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬਿਵਾਸ ਕਾਰ (24) ਪੁੱਤਰ ਰਾਮ ਲੋਚਨ ਮੁਨੀ ਵਾਸੀ ਜੱਸੇਆਨਾ ਜ਼ਿਲ੍ਹਾ ਸ਼੍ਰੀ ਮੁਕਤਸਰ ਤੋਂ ਹੋਈ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਬਿਵਾਸ ਦੀ ਇਕ ਸਾਲ ਪਹਿਲਾਂ ਲਵਮੈਰਿਜ ਹੋਈ ਸੀ।
Car Accident
ਅੱਜ ਸਵੇਰੇ ਜਦੋਂ ਉਹ ਬੱਚੇ ਦਾ ਇਲਾਜ ਕਰਵਾਉਣ ਆ ਰਿਹਾ ਸੀ ਤਾਂ ਰਸਤੇ ਵਿਚ ਇਕ ਬੇਕਾਬੂ ਹੋਈ ਤੇਜ਼ ਰਫ਼ਤਾਰ ਕਾਰ ਉਸ ‘ਤੇ ਚੜ੍ਹ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।