
ਭਾਰਤ 'ਚ ਕੋਵਿਡ 19 ਟੀਕੇ ਦੀ 6.5 ਫ਼ੀ ਸਦੀ ਖ਼ੁਰਾਕ ਹੋ ਰਹੀ ਹੈ ਬਰਬਾਦ : ਕੇਂਦਰ
ਨਵੀਂ ਦਿੱਲੀ, 17 ਮਾਰਚ : ਭਾਰਤ 'ਚ ਕੋਵਿਡ 19 ਟੀਕੇ ਦੀ 6.5 ਫ਼ੀ ਸਦੀ ਖ਼ੁਰਾਕ ਬਰਬਾਦ ਹੋ ਰਹੀ ਹੈ ਜਦਕਿ ਤੇਲੰਗਾਨਾ ਅਤੇ ਆਂਧਰ ਪ੍ਰਦੇਸ਼ 'ਚ ਇਹ ਬਰਬਾਦੀ 17.6 ਫ਼ੀ ਸਦੀ ਅਤੇ 11.6 ਫ਼ੀ ਸਦੀ ਹੈ | ਕੇਂਦਰ ਨੇ ਜਾਣਕਾਰੀ ਦਿੰਦੇ ਹੋਏ ਕੋਵਿਡ 19 ਟੀਕੇ ਦੀ ਖ਼ੁਰਾਕ ਦਾ ਸਹੀ ਢੰਗ ਨਾਲ ਇਸਤੇਮਾਲ ਕਰਨ ਦੀ ਅਪੀਲ ਕੀਤੀ ਹੈ | ਪੈ੍ਰੱਸ ਕਾਨਫ਼ਰੰਸ ਨੂੰ ਸੰਬੋਧਿਤ ਕਰਦੇ ਹੋਏ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਹੁਣ ਤਕ ਦੇਸ਼ 'ਚ ਟੀਕੇ ਦੀ 3.51 ਕਰੋੜ ਖ਼ੁਰਾਕ ਦਿਤੀ ਗਈ ਹੈ ਜਿਨ੍ਹਾਂ 'ਚੋਂ 1.38 ਕਰੋੜ ਖ਼ੁਰਾਕ 45 ਤੋਂ 60 ਸਾਲ ਦੀ ਉਮਰ ਦੇ ਗੰਭੀਰ ਬਿਮਾਰੀਆਂ ਵਾਲੇ ਲੋਕਾਂ ਅਤੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਿਤੀ ਗਈ ਹੈ | ਉਨ੍ਹਾਂ ਦਸਿਆ ਕਿ 15 ਮਾਰਚ ਨੂੰ ਦੁਨੀਆਂ 'ਚ ਕੋਵਿਡ 19 ਦੀ 83.4 ਲੱਖ ਖ਼ੁਰਾਕ ਦਿਤੀ ਗਈ ਜਿਨ੍ਹਾਂ ਵਿਚੋਂ 36 ਫ਼ੀ ਸਦੀ ਖ਼ੁਰਾਕ ਇਕੱਲੇ ਭਾਰਤ ਵਿਚ ਦਿਤੀ ਗਈ |
image