ਉਡਦੇ ਜਹਾਜ਼ 'ਚ ਬੱਚੀ ਦਾ ਹੋਇਆ ਜਨਮ, ਚਾਲਕ ਦਲ ਦੇ ਮੈਂਬਰਾਂ ਨੇ ਡਿਲਿਵਰੀ 'ਚ ਕੀਤੀ ਮਦਦ
Published : Mar 18, 2021, 12:57 am IST
Updated : Mar 18, 2021, 12:57 am IST
SHARE ARTICLE
image
image

ਉਡਦੇ ਜਹਾਜ਼ 'ਚ ਬੱਚੀ ਦਾ ਹੋਇਆ ਜਨਮ, ਚਾਲਕ ਦਲ ਦੇ ਮੈਂਬਰਾਂ ਨੇ ਡਿਲਿਵਰੀ 'ਚ ਕੀਤੀ ਮਦਦ


ਨਵੀਂ ਦਿੱਲੀ, 17 ਮਾਰਚ : ਇੰਡੀਗੋ ਦੀ ਬੈਂਗਲੁਰੂ-ਜੈਪੁਰ ਉਡਾਣ ਦੌਰਾਨ ਜਹਾਜ਼ ਵਿਚ ਬੁਧਵਾਰ ਨੂੰ  ਇਕ ਮਹਿਲਾ ਨੇ ਬੱਚੀ ਨੂੰ  ਜਨਮ ਦਿਤਾ | ਏਅਰ ਲਾਈਨ ਨੇ ਇਕ ਬਿਆਨ ਜਾਰੀ ਕਰ ਕੇ ਇਹ ਜਾਣਕਾਰੀ ਦਿਤੀ | ਬਿਆਨ 'ਚ ਕਿਹਾ ਗਿਆ ਕਿ ਬੈਂਗਲੁਰੂ ਤੋਂ ਜੈਪੁਰ ਜਾ ਰਹੀ ਉਡਾਨ 6ਈ-469 'ਚ ਇਕ ਬੱਚੀ ਨੇ ਜਨਮ ਲਿਆ | ਇਸ ਜਹਾਜ਼ ਵਿਚ ਸਵਾਰ ਡਾ. ਸੁਬਹਾਨਾ ਨਜ਼ੀਰ ਅਤੇ ਇੰਡੀਗੋ ਚਾਲਕ ਦਲ ਨੇ ਡਿਲਿਵਰੀ 'ਚ ਮਾਂ ਦੀ ਮਦਦ ਕੀਤੀ ਅਤੇ ਬੱਚੀ ਦਾ ਜਨਮ ਹੋਇਆ | ਬਿਆਨ ਵਿਚ ਕਿਹਾ ਗਿਆ ਕਿ ਜੈਪੁਰ ਹਵਾਈ ਅੱਡੇ ਨੂੰ  ਡਾਕਟਰਾਂ ਅਤੇ ਐਂਬੂਲੈਂਸ ਤਿਆਰ ਰਖਣ ਦੀ ਸੂਚਨਾ ਦੇ ਦਿਤੀ ਗਈ | ਮਾਂ ਅਤੇ ਬੱਚੀ ਦੋਹਾਂ ਦੀ ਹਾਲਤ ਸਥਿਰ ਹੈ | ਜਹਾਜ਼ ਨੇ ਬੁਧਵਾਰ ਸਵੇਰੇ 5.45 ਵਜੇ ਬੈਂਗਲੁਰੂ ਤੋਂ ਉਡਾਨ ਭਰੀ ਸੀ ਅਤੇ 8 ਵਜੇ ਦੇ ਨੇੜੇ-ਤੇੜੇ ਇਹ ਜੈਪੁਰ ਪਹੁੰਚਿਆ ਸੀ |    (ਪੀਟੀਆਈ)
imageimage

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement