ਜੇ ਉਪ ਰਾਜਪਾਲ ਦੀ ਸਰਕਾਰ ਹੋਵੇਗੀ ਤਾਂ ਦਿੱਲੀ ਵਿਚ ਚੋਣਾਂ ਕਰਵਾਉਣ ਦਾ ਕੀ ਮਤਲਬ? : ਕੇਜਰੀਵਾਲ
Published : Mar 18, 2021, 12:52 am IST
Updated : Mar 18, 2021, 12:52 am IST
SHARE ARTICLE
image
image

ਜੇ ਉਪ ਰਾਜਪਾਲ ਦੀ ਸਰਕਾਰ ਹੋਵੇਗੀ ਤਾਂ ਦਿੱਲੀ ਵਿਚ ਚੋਣਾਂ ਕਰਵਾਉਣ ਦਾ ਕੀ ਮਤਲਬ? : ਕੇਜਰੀਵਾਲ


ਜੰਤਰ ਮੰਤਰ ਵਿਖੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਏ ਕੇਜਰੀਵਾਲ

ਨਵੀਂ ਦਿੱਲੀ, 17 ਮਾਰਚ : ਕੇਂਦਰ ਵਲੋਂ ਸੋਮਵਾਰ ਨੂੰ  ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ਸੋਧ ਬਿਲ 2021 ਲੋਕ ਸਭਾ 'ਚ ਪੇਸ਼ ਕੀਤਾ ਗਿਆ | ਇਹ ਬਿਲ ਉੱਪ ਰਾਜਪਾਲ (ਐੱਲ. ਜੀ.) ਨੂੰ  ਮਿਲਣ ਵਾਲੀਆਂ ਸ਼ਕਤੀਆਂ ਨੂੰ  ਵਧਾਉਂਦਾ ਹੈ | ਇਸ ਦੇ ਵਿਰੋਧ 'ਚ ਆਮ ਆਦਮੀ ਪਾਰਟੀ (ਆਪ) ਨੇ ਅੱਜ ਜੰਤਰ-ਮੰਤਰ 'ਤੇ ਵਿਰੋਧ ਪ੍ਰਦਰਸ਼ਨ ਕੀਤਾ | ਪਾਰਟੀ ਵਲੋਂ ਕੀਤੇ ਜਾ ਰਹੇ ਇਸ ਵਿਰੋਧ ਪ੍ਰਦਰਸ਼ਨ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਜੰਤਰ-ਮੰਤਰ ਪੁੱਜੇ | 
ਕੇਜਰੀਵਾਲ ਨੇ ਜੰਤਰ-ਮੰਤਰ 'ਤੇ ਪਹੁੰਚ ਕੇ ਕੇਂਦਰ ਸਰਕਾਰ 'ਤੇ ਤਿੱਖੇ ਨਿਸ਼ਾਨੇ ਲਾਏ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 3 ਦਿਨ ਪਹਿਲਾਂ ਇਕ ਕਾਨੂੰਨ ਲੈ ਕੇ ਆਈ ਹੈ | ਉਸ 'ਚ ਲਿਖ ਦਿਤਾ ਹੈ ਕਿ ਹੁਣ ਤੋਂ ਦਿੱਲੀ ਸਰਕਾਰ ਦਾ ਮਤਲਬ ਐੱਲ. ਜੀ. ਹੋਵੇਗਾ | ਇਸ ਬਿਲ ਤੋਂ ਦਿੱਲੀ ਦੇ ਲੋਕ ਦੁਖੀ ਹਨ | ਕੇਜਰੀਵਾਲ ਨੇ ਨਾਲ ਹੀ ਕਿਹਾ ਕਿ ਜੇਕਰ ਉਪ ਰਾਜਪਾਲ ਦੀ ਸਰਕਾਰ ਹੋਵੇਗੀ ਤਾਂ ਦਿੱਲੀ ਵਿਚ ਚੋਣਾਂ ਕਰਵਾਉਣ ਦਾ ਕੀ ਮਤਲਬ? ਦਿੱਲੀ ਦਾ ਮੁੱਖ ਮੰਤਰੀ ਕਿਥੇ ਜਾਵੇਗਾ? ਭਾਜਪਾ, ਦਿੱਲੀ 'ਚ ਚੁਣੀ ਹੋਈ ਸਰਕਾਰ ਨੂੰ  ਡੇਗਣਾ ਚਾਹੁੰਦੀ ਹੈ |
ਕੇਜਰੀਵਾਲ ਨੇ ਬਿਲ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਸ 'ਚ ਲਿਖਿਆ ਗਿਆ ਹੈ ਕਿ ਹੁਣ ਦਿੱਲੀ ਦੀਆਂ ਸਾਰੀਆਂ ਫ਼ਾਈਲਾਂ ਐੱਲ. ਜੀ. ਕੋਲ ਜਾਇਆ ਕਰਨਗੀਆਂ | 2018 'ਚ ਸੁਪਰੀਮ ਕੋਰਟ ਨੇ ਆਦੇਸ਼ 'ਚ ਕਿਹਾ ਸੀ ਦਿੱਲੀ 'ਚ ਕੋਈ ਵੀ ਫ਼ਾਈਲ ਐੱਲ. ਜੀ. ਕੋਲ ਨਹੀਂ ਜਾਵੇਗੀ | 

ਇਹ ਜਨਤਾ, ਸੁਪਰੀਮ ਕੋਰਟ, ਸੰਵਿਧਾਨ ਨੂੰ  ਨਹੀਂ ਮੰਨਦੇ | ਇਹ ਸਾਡੇ ਨਾਲ ਧੋਖਾ ਹੈ | ਦਿੱਲੀ 'ਚ ਚੁਣੀ ਹੋਈ ਸਰਕਾਰ ਹੈ | ਚੁਣੀ ਹੋਈ ਸਰਕਾਰ ਕੋਲ ਸ਼ਕਤੀਆਂ ਹੋਣੀਆਂ ਚਾਹੀਦੀਆਂ ਹਨ | ਭਾਰਤ ਜਨਤੰਤਰ ਹੈ, ਜਨਤਾ ਜਿਸ ਸਰਕਾਰ ਨੂੰ  ਚੁਣਦੀ ਹੈ, ਸਾਰੀਆਂ ਸ਼ਕਤੀਆਂ ਉਸ ਕੋਲ ਹੋਣੀਆਂ ਚਾਹੀਦੀਆਂ ਹਨ | 
ਦਿੱਲੀ ਦੀ ਸਰਕਾਰ ਨੇ ਕਈ ਚੰਗੇ ਕੰਮ ਕੀਤੇੇ | ਆਮ ਆਦਮੀ ਪਾਰਟੀ ਨੇ ਕਈ ਚੰਗੇ ਕੰਮ ਕੀਤੇ | ਭਾਜਪਾ ਨਹੀਂ ਚਾਹੁੰਦੀ ਕਿ 'ਆਪ' ਪਾਰਟੀ ਦਿੱਲੀ 'ਚ ਚੰਗਾ ਕੰਮ ਕਰੇ | ਕੇਜਰੀਵਾਲ ਨੇ ਕਿਹਾ ਕਿ ਮੁਕਾਬਲਾ ਤਾਂ ਚੰਗੇ ਕੰਮ ਦਾ ਹੋਣਾ ਚਾਹੀਦਾ ਹੈ, ਤੁਸੀਂ ਵੀ ਚੰਗਾ ਕਰੋ | ਜੇਕਰ ਤੁਹਾਨੂੰ ਵੋਟਾਂ ਚਾਹੀਦੀਆਂ ਹਨ, ਤੁਸੀਂ ਵੀ ਦੂਜੀ ਥਾਂ ਚੰਗੇ ਕੰਮ ਕਰੋ | ਜਿਵੇਂ ਦਿੱਲੀ 'ਆਪ' ਪਾਰਟੀ ਚੰਗੇ ਕੰimageimageਮ ਕਰ ਰਹੀ ਹੈ |     (ਪੀਟੀਆਈ)

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement