'ਰੰਗ-ਉਮੰਗ, ਏਕਤਾ ਅਤੇ ਸਦਭਾਵਨਾ ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਸੁਭਾਗ ਲੈ ਕੇ ਆਵੇ'
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹੋਲੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੰਜਾਬ ਵਾਸੀਆਂ ਨੂੰ ਹੋਲੀ ਦੀ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਖ਼ੁਸ਼ੀ ਅਤੇ ਤਰੱਕੀ ਦੇ ਰੰਗ ਤੁਹਾਡੀ ਸਭ ਦੀ ਜ਼ਿੰਦਗੀ ਵਿੱਚ ਹਮੇਸ਼ਾ ਮੌਜੂਦ ਰਹਿਣ। ਰੰਗ-ਉਮੰਗ, ਏਕਤਾ ਅਤੇ ਸਦਭਾਵਨਾ ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਸੁਭਾਗ ਲੈ ਕੇ ਆਵੇ।
ਹੋਲੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈਆਂ। ਖ਼ੁਸ਼ੀ ਅਤੇ ਤਰੱਕੀ ਦੇ ਰੰਗ ਤੁਹਾਡੀ ਸਭ ਦੀ ਜਿੰਦਗੀ ਵਿੱਚ ਹਮੇਸ਼ਾ ਮੌਜੂਦ ਰਹਿਣ।
— Bhagwant Mann (@BhagwantMann) March 18, 2022
ਰੰਗ-ਉਮੰਗ, ਏਕਤਾ ਅਤੇ ਸਦਭਾਵਨਾ ਦਾ ਇਹ ਤਿਉਹਾਰ ਤੁਹਾਡੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਸੁਭਾਗ ਲੈ ਕੇ ਆਵੇ।#HappyHoli pic.twitter.com/TTQvBEu82T
ਸੰਗਰੂਰ ਦੀ ਪਹਿਲੀ ਮਹਿਲਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਰਾਜ ਵਾਸੀਆਂ ਨੂੰ ਹੋਲੀ ਦੇ ਤਿਉਹਾਰ ਦੀਆਂ ਵਧਾਈਆਂ ਦਿੰਦਿਆਂ ਪੰਜਾਬ ਅਤੇ ਪੰਜਾਬ ਵਾਸੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ।
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਹੋਲੀ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਹੋਲੀ ਦੇ ਸ਼ੁਭ ਮੌਕੇ 'ਤੇ ਆਪ ਸਭ ਨੂੰ ਤਹਿ ਦਿਲੋਂ ਵਧਾਈ। ਪ੍ਰਮਾਤਮਾ ਤੁਹਾਡੀ ਜ਼ਿੰਦਗੀ ਨੂੰ ਖੁਸ਼ੀਆਂ, ਸ਼ਾਂਤੀ ਅਤੇ ਖੁਸ਼ਹਾਲੀ ਦੇ ਖੂਬਸੂਰਤ ਰੰਗਾਂ ਨਾਲ ਭਰ ਦੇਵੇ।
Warm greetings on the auspicious occasion of Holi. May the almighty God fill your life with beautiful colors of joy, happiness, peace and prosperity. pic.twitter.com/wGilDr5XkD
— Charanjit S Channi (@CHARANJITCHANNI) March 18, 2022
PLC ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਹੋਲੀ ਦੀ ਵਧਾਈ ਦਿੰਦਿਆਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਰੰਗਾਂ ਦਾ ਇਹ ਤਿਉਹਾਰ ਤੁਹਾਡੇ ਪਰਿਵਾਰਾਂ ਲਈ ਖੁਸ਼ੀਆਂ ਲੈ ਕੇ ਆਵੇ।