ਹਥਿਆਰਾਂ ਦੇ ਸ਼ੌਕੀਨਾਂ ਨੂੰ ਹੁਣ ਨਸ਼ਿਆਂ ਦਾ ਟੈਸਟ ਕਰਵਾਉਣਾ ਪਵੇਗਾ
Published : Apr 18, 2018, 3:10 am IST
Updated : Apr 18, 2018, 3:10 am IST
SHARE ARTICLE
Weapons
Weapons

ਸ਼ਰਾਬੀਆਂ ਨੂੰ ਕੋਈ ਫ਼ਰਕ ਨਹੀਂ, ਨਸ਼ਈਆਂ ਲਈ ਮੁਸ਼ਕਲ

 ਭਾਰਤ ਸਰਕਾਰ ਦੇ ਆਰਮਜ਼ ਲਾਇਸੰਸ ਐਕਟ 1059 ਅਤੇ ਰੂਲਜ਼ 2016 ਅਨੁਸਾਰ ਅਸਲਾ ਲਾਇਸੰਸ ਬਣਾਉਣ ਜਾਂ ਨਵਿਆਉਣ ਲਈ ਪਹਿਲਾਂ ਡੋਪ ਟੈਸਟ ਕਰਾਉਣਾ ਪਵੇਗਾ ਅਤੇ ਟੈਸਟ ਦੀ ਰੀਪੋਰਟ ਦੇ ਆਧਾਰ 'ਤੇ ਫ਼ੈਸਲਾ ਹੋਵੇਗਾ ਕਿ ਵਿਅਕਤੀ ਦਾ ਲਾਇਸੰਸ ਬਣੇਗਾ ਜਾਂ ਨਹੀਂ। ਰੀਪੋਰਟ ਨੈਗੇਟਿਵ ਆਉਣ ਦੀ ਹਾਲਤ ਵਿਚ ਲਾਇਸੰਸ ਨਵਿਆਇਆ ਜਾ ਸਕੇਗਾ। ਜੇ ਲਾਇਸੰਸ ਰੀਨਿਊ ਕਰਨ 'ਤੇ ਡੋਪ ਟੈਸਟ ਦੀ ਰੀਪੋਰਟ ਪਾਜ਼ੇਟਿਵ ਆ ਜਾਵੇ ਤਾਂ ਅਸਲਾ ਧਾਰਕ ਦਾ ਪਹਿਲਾਂ ਬਣਿਆ ਲਾਇਸੰਸ ਰੱਦ ਹੋ ਜਾਵੇਗਾ। ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਵਿਚ ਰੋਜ਼ਾਨਾ ਕਈ ਵਿਅਕਤੀਆਂ ਵਲੋਂ ਹÎਥਿਆਰਾਂ ਦੇ ਲਾਇਸੰਸਾਂ ਵਾਸਤੇ ਅਰਜ਼ੀਆਂ ਦਿਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਹਸਪਤਾਲ 'ਚ ਡਾਕਟਰਾਂ ਦੀ ਟੀਮ ਬਿਨੈਕਾਰਾਂ ਦੇ ਡੋਪ ਟੈਸਟ ਕਰ ਰਹੀ ਹੈ। ਜ਼ਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਿਜੇ ਕੁਮਾਰ ਨੇ ਦਸਿਆ ਕਿ ਰੋਜ਼ਾਨਾ ਔਸਤਨ 20 ਵਿਅਕਤੀਆਂ ਦਾ ਡੋਪ ਟੈਸਟ ਹੋ ਰਿਹਾ ਹੈ। ਕਈ ਨੌਜਵਾਨਾਂ ਦੇ ਨਤੀਜੇ ਪਾਜ਼ੇਟਿਵ ਵੀ ਆ ਰਹੇ ਹਨ। ਟੈਸਟ ਦੀ ਰੀਪੋਰਟ ਦੋ ਤਿੰਨ ਮਿੰਟ ਵਿਚ ਤਿਆਰ ਹੋ ਜਾਂਦੀ ਹੈ। 

WeaponsWeapons

ਐਸਐਮਓ ਨੇ ਦਸਿਆ ਕਿ ਡੋਪ ਟੈਸਟ ਵਿਚ ਸ਼ਰਾਬ ਦਾ ਨਸ਼ਾ ਸ਼ਾਮਲ ਨਹੀਂ ਹੈ। ਪੀਜੀਆਈ ਦੇ ਮਾਹਰ ਡਾਕਟਰ ਨਿਰਮਲ ਸਿੰਘ ਨੇ ਹੈਰਾਨੀਜਨਕ ਪ੍ਰਗਟਾਵਾ ਕੀਤਾ ਕਿ ਜੇ ਕੋਈ ਵਿਅਕਤੀ ਲਗਾਤਾਰ 10 ਦਿਨ ਨਸ਼ਾ ਨਹੀਂ ਕਰਦਾ ਤਾਂ ਉਸ ਦਾ ਡੋਪ ਟੈਸਟ ਨੈਗੇਟਿਵ ਆਉਣ ਕਾਰਨ ਉਸ ਦਾ ਲਾਇਸੰਸ ਬਣ ਜਾਵੇਗਾ। ਨੋਡਲ ਅਫ਼ਸਰ ਡਾ. ਵਰਿੰਦਰ ਮੋਹਣ ਨਾਲ  ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਕੋਈ ਦਵਾਈ ਖਾ ਰਿਹਾ ਹੋਵੇ ਤਾਂ ਉਸ ਦਾ ਡੋਪ ਟੈਸਟ ਪਾਜ਼ੇਟਿਵ ਆ ਸਕਦਾ ਹੈ। ਅਜਿਹੀ ਹਾਲਤ ਵਿਚ ਦਸ ਦਿਨ ਦਵਾਈ ਬੰਦ ਕਰ ਕੇ ਦੁਬਾਰਾ ਟੈਸਟ ਕਰਵਾਉਣ ਦੀ ਸਲਾਹ ਦਿਤੀ ਜਾਂਦੀ ਹੈ। ਐਸਐਮਓ ਨੇ ਦਸਿਆ ਕਿ ਡੋਪ ਟੈਸਟ ਕਰਵਾਉਣ ਦਾ ਸਿਲਸਿਲਾ ਕਰੀਬ 15 ਦਿਨ ਤੋਂ ਸ਼ੁਰੂ ਹੈ। ਪਹਿਲਾਂ ਰੋਜ਼ਾਨਾ ਸਿਰਫ਼ 10 ਕੁ ਟੈਸਟ ਕੀਤੇ ਜਾਂਦੇ ਸਨ ਪਰ ਹੁਣ 20/25 ਟੈਸਟ ਕੀਤੇ ਜਾ ਰਹੇ ਹਨ। ਕਈ ਲੋਕ ਅਪਣੀ ਟੈਸਟ ਰੀਪੋਰਟ ਸਹੀ ਲਿਆਉਣ ਲਈ ਸਿਫ਼ਾਰਸ਼ਾਂ ਵੀ ਪਵਾਉਂਦੇ ਹਨ ਪਰ ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਸਾਰੀ ਗੱਲ ਸਮਝਾਈ ਜਾਂਦੀ ਹੈ ਜਿਸ ਮਗਰੋਂ ਉਹ ਦਬਾਅ ਨਹੀਂ ਪਾਉਂਦੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM

ਵਿਧਾਨ ਸਭਾ 'ਚ ਕੇਂਦਰ ਸਰਕਾਰ ਖਿਲਾਫ਼ ਲੱਗੇ ਨਾਅਰੇ

16 Mar 2026 3:06 PM

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM
Advertisement