
ਕਿਸਾਨਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਵੇਗੀ : ਵਿਧਾਇਕ ਢਿੱਲੋਂ
ਸ੍ਰੀ ਮਾਛੀਵਾੜਾ ਸਾਹਿਬ, 17 ਅਪ੍ਰੈਲ (ਪਵਨਦੀਪ ਸਿੰਘ) : ਪੰਜਾਬ ਦੀ ਵੱਡੀਆਂ ਦਾਣਾ ਮੰਡੀਆਂ ਵਿੱਚੋਂ ਇੱਕ ਮੰਨੀ ਜਾਂਦੀ ਮਾਛੀਵਾੜਾ ਦੀ ਦਾਣਾ ਮੰਡੀ ਵਿੱਚ ਅੱਜ ਕਣਕ ਦੀ ਸਰਕਾਰੀ ਖਰੀਦ ਦੀ ਰਸਮੀ ਸ਼ੁਰੂਆਤ ਕੀਤੀ ਗਈ।
ਅੱਜ ਬੀਤੇ ਇਸ ਘਟਨਾਕ੍ਰਮ ਤੋਂ ਬਾਅਦ ਦਾਣਾ ਮੰਡੀ ਵਿੱਚ ਸਥਿਤ ਰਾਕੇਸ ਨਹਿਰਾ ਦੀ ਆੜ੍ਹਤ ਦੀ ਦੁਕਾਨ 'ਤੇ ਖਰੀਦ ਸ਼ੁਰੂ ਕਰਵਾਉਣ ਤੋਂ ਬਾਦ ਹੀ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੇ ਖਰੀਦ ਏਜੰਸੀਆਂ ਦੇ ਲੋਕਾਂ ਤੇ ਸਬੰਧਿਤ ਵਿਭਾਗੀ ਅਧਿਕਾਰੀਆਂ ਨਾਲ ਗੱਲ ਕਰਨ ਤੋਂ ਬਾਅਦ ਕਿਹਾ ਕਿ ਕਿਸਾਨ ਹੋਵੇ ਜਾਂ ਆੜਤੀ ਕਿਸੇ ਨੂੰ ਵੀ ਸਾਰੇ ਫਸਲ ਦੇ ਸੀਜ਼ਨ ਦੌਰਾਨ ਖਰੀਦ ਜਾਂ ਹੋਰ ਕਿਸੇ ਕਿਸਮ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਕਿਸਾਨਾਂ ਦਾ ਇੱਕ ਇੱਕ ਦਾਣਾ ਮੰਡੀ ਵਿੱਚ ਖਰੀਦਿਆ ਜਾਵੇਗਾ। ਵਿਧਾਇਕ ਢਿੱਲੋਂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਫਸਲ ਸੁਕਾ ਕੇ ਪ੍ਰਸ਼ਾਸਨ ਵੱਲੋ ਜਾਰੀ ਕੀਤੇ ਪਾਸ ਦੇ ਜਰੀਏ ਹੀ ਮੰਡੀ ਲੈ ਕੇ ਆਉਣ ਤਾਂ ਕਿ ਮੰਡੀ ਆਉਣ ਤੋਂ ਬਾਅਦ ਉਨ੍ਹਾਂ ਦੀ ਫ਼ਸਲ ਜਲਦੀ ਤੋਂ ਜਲਦੀ ਵੇਚੀ ਜਾ ਸਕੇ। ਕੇਦਰ ਸਰਕਾਰ ਵੱਲੋਂ 12 ਪ੍ਰਤੀਸ਼ਤ ਦੀ ਨਮੀ ਦੀ ਮਾਤਰਾ ਤੈਅ ਕੀਤੀ ਗਈ ਹੈ। ਇਸ ਤੋਂ ਵੱਧ ਨਮੀ ਹੋਣ 'ਤੇ ਕਿਸਾਨਾਂ ਦੀ ਫ਼ਸਲ ਮੰਡੀ ਵਿੱਚ ਸੁਕਾ ਕੇ ਹੀ ਖਰੀਦੀ ਜਾਵੇਗੀ। ਕਣਕ ਦੀ ਖਰੀਦ ਕਰਨ ਵਾਲੀਆਂ ਏਜੰਸੀਆਂ ਵਿੱਚ ਪਨਗ੍ਰੇਨ ਦੇ ਯਾਦਵਿੰਦਰ ਸਿੰਘ, ਅਮਨਿੰਦਰ ਸਿੰਘ, ਐਫ ਸੀ ਆਈ ਦੀ ਮੈਡਮ ਰਾਣੀ ਅਰੁਣ ਸਾਕਸ਼ੀ ਤੇ ਵੇਅਰ ਹਾਊਸ ਦੇ ਬਲਦੇਵ ਸਿੰਘ ਪਨਸਪ ਦੇ ਸਿੰਘ ਤੋਂ ਇਲਾਵਾ ਡੀ ਐਫ ਐਸ ਉ ਵੀ ਮੌਕੇ ਤੇ ਮੋਜੂਦ ਸਨ।
ਵਿਧਾਇਕ ਢਿੱਲੋ ਨੂੰ ਮਾਰਕੀਟ ਕਮੇਟੀ ਸਮਰਾਲਾ ਦੇ ਸਕੱਤਰ ਰਾਜਦੀਪ ਸਿੰਘ, ਗੁਰਮੇਲ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਵਿਚ ਬਾਰਦਾਨਾ, ਲਿਫਟਿੰਗ, ਲਾਇਟਾਂ ਤੇ ਪੀਣ ਵਾਲੇ ਆਦਿ ਦੇ ਸਾਰੇ ਪ੍ਰਬੰਧ ਮੁਕੰਮਲ ਹਨ। ਇਸ ਮੌਕੇ ਆੜਤੀ ਐਸੋ: ਦੇ ਪ੍ਰਧਾਨ ਹਰਜਿੰਦਰ ਸਿੰਘ ਖੇੜਾ ਤੇ ਤੇਜਿੰਦਰ ਸਿੰਘ ਕੂੰਨਰ, ਨਗਰ ਕੌਸ਼ਲ ਦੇ ਪ੍ਰਧਾਨ ਸੁਰਿੰਦਰ ਕੁੰਦਰਾ, ਪੰਜਾਬ ਸਕੱਤਰ ਕਸਤੂਰੀ ਲਾਲ ਮਿੰਟੂ,ਸਕਤੀ ਆਨੰਦ,ਦਰਸ਼ਨ ਲਾਲ ਕੁੰਦਰਾ, ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਸੋਹਣ ਲਾਲ ਸੇਰਪੁਰੀ, ਰਾਕੇਸ਼ ਨਹਿਰਾ, ਕਪਿਲ ਆਨੰਦ,ਦਲੀਪ ਮਲਹੋਤਰਾ, ਸੁਸ਼ੀਲ ਲੂਥੜਾ, ਸ਼ਸੀ ਭਾਟੀਆ,ਰਾਜੀਵ ਕੌਸ਼ਲ,ਪਾਰਸ ਸੈਣੀ,ਅਮਰ ਸਿੰਘ, ਮਨੋਜ ਬਾਂਸਲ,ਜਸਦੇਵ ਸਿੰਘ ਬਿੱਟੂ, ਕਰਮਜੀਤ ਮਾਂਗਟ, ਹੈਪੀ ਬਾਂਸਲ, ਪੁਨਿਤ ਜੈਨ, ਅਮੀਤ ਭਾਟੀਆ, ਕੁਲਵਿੰਦਰ ਘੁਮਾਣ, ਗੁਰਮੀਤ ਗਰੇਵਾਲ, ਵਿਨੀਤ ਜੈਨ ਆਦਿ ਸ਼ਮਾਲ ਸਨ।