ਬੀਬੀ ਬਾਦਲ ਨੇ ਕੈਪਟਨ ਸਰਕਾਰ ਦੇ ਕੰਮਾਂ ’ਤੇ ਪੋਚਾ ਫੇਰ ਕੇ ਮੋਦੀ ਦਾ ਕੀਤਾ ਗੁਣਗਾਣ
Published : Apr 18, 2020, 10:50 am IST
Updated : Apr 18, 2020, 10:50 am IST
SHARE ARTICLE
File Photo
File Photo

ਦੇਸ਼ ’ਚ ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੈਪਟਨ ਸਰਕਾਰ ਉਪਰ ਸਿਆਸੀ ਹਮਲੇ ਕਰਦਿਆਂ

ਬਠਿੰਡਾ, 17 ਅਪ੍ਰੈਲ (ਸੁਖਜਿੰਦਰ ਮਾਨ) : ਦੇਸ਼ ’ਚ ਤਾਲਾਬੰਦੀ ਤੋਂ ਬਾਅਦ ਪਹਿਲੀ ਵਾਰ ਬਠਿੰਡਾ ਪੁੱਜੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੈਪਟਨ ਸਰਕਾਰ ਉਪਰ ਸਿਆਸੀ ਹਮਲੇ ਕਰਦਿਆਂ ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰ ਉਪਰ ਰਾਸ਼ਨ ਦੀ ਵੰਡ ’ਚ ਸਿਆਸੀ ਪੱਖਪਾਤ ਕਰਨ ਤੇ ਲੋੜਵੰਦਾਂ ਤਕ ਸਹਾਇਤਾਂ ਪਹੁੰਚਾਉਣ ਵਿਚ ਅਸਫ਼ਲ ਰਹਿਣ ਦੇ ਦੋਸ਼ ਲਗਾਏ ਹਨ।

ਸਥਾਨਕ ਸ਼ਹਿਰ ਦੇ ਬਠਿੰਡਾ-ਬਾਦਲ-ਡੱਬਵਾਲੀ ਰੋਡ ਉਪਰ ਬਣੀ ਬਾਦਲ ਪ੍ਰਵਾਰ ਦੀ ਨਿੱਜੀ ਮਲਕੀਅਤ ਵਾਲੀ ਆਰਬਿਟ ਟ੍ਰਾਂਸਪੋਰਟ ਕੰਪਨੀ ਦੀ ਵਰਕਸ਼ਾਪ ’ਚ ਡਰਾਈਵਰਾਂ ਤੇ ਕੰਡਕਟਰਾਂ ਸਹਿਤ ਕੁੱਝ ਹਲਕਿਆਂ ਤੋਂ ਪੁੱਜੇ ਚੋਣਵੇ ਵਰਕਰਾਂ ਨੂੰ ਨੰਨੀ ਛਾਂ ਮੁਹਿੰਮ ਤਹਿਤ ਮਾਸਕ ਤੇ ਹੋਰ ਸਮਾਨ ਵੰਡਣ ਪੁੱਜੀ ਬੀਬੀ ਬਾਦਲ ਨੇ ਇਸ ਮੌਕੇ ਮੁੜ ਇਹ ਦਾਅਵਾ ਕੀਤਾ ਕਿ ਕੇਂਦਰ ਵਲੋਂ ਸੂਬਾ ਸਰਕਾਰ ਨੂੰ ਕੋਰੋਨਾ ਵਾਇਰਸ ਨਾਲ ਲੜਣ ਲਈ ਹਸਪਤਾਲਾਂ ’ਚ ਸਾਜ਼ੋ-ਸਮਾਨ ਤੇ ਲੋੜਵੰਦਾਂ ਦਾ ਢਿੱਡ ਭਰਨ ਲਈ ਕਰੀਬ 900 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਹਾਲਾਂਕਿ ਸੂਬੇ ਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕਈ ਵਾਰ ਕੇਂਦਰ ਕੋਲੋ ਹਾਲੇ ਤਕ ਇਕ ਫੁੱਟੀ ਕੋਡੀ ਵੀ ਨਾ ਮਿਲਣ ਦਾ ਐਲਾਨ ਕਰ ਚੁੱਕੇ ਹਨ। 

File photoFile photo

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਕਿਸਾਨਾਂ ਨੂੰ ਕਿਸਾਨ ਨਿਧੀ ਯੋਜਨਾ ਤਹਿਤ ਹਰ ਖਾਤੇ ’ਚ 2000 ਰੁਪਏ ਭੇਜਣ, ਗ਼ਰੀਬਾਂ ਲਈ ਮੁਫ਼ਤ ਸਿਲੈਡਰ ਅਤੇ ਜਨਧਨ ਖਾਤਿਆਂ ’ਚ 500-500 ਰੁਪਏ ਪਾਉਣ ਦੀ ਪ੍ਰਾਪਤੀ ਦਾ ਜਿਕਰ ਵੀ ਕੀਤਾ। ਉਨ੍ਹਾਂ ਕੈਪਟਨ ਸਰਕਾਰ ’ਤੇ ਸਿੱਧੇ ਸਿਆਸੀ ਹਮਲੇ ਕਰਦਿਆਂ ਕਿਹਾ ਗਿਆ ਕਿ ਪੰਜਾਬ ’ਚ ਲੋੜਵੰਦਾਂ ਤਕ ਖਾਣਾ ਪਹੁੰਚਾਉਣ ਦਾ ਕੰਮ ਮੁੱਖ ਤੌਰ ’ਤੇ ਗੁਰਦੁਆਰਿਆਂ ਤੇ ਸਮਾਜ ਸੇਵੀ ਸੰਸਥਾਵਾਂ ਦੁਆਰਾ ਹੀ ਕੀਤਾ ਗਿਆ ਹੈ ਜਦੋਂਕਿ ਪੰਜਾਬ ਸਰਕਾਰ ਵਲੋਂ ਭੇਜੀਆਂ ਰਾਸ਼ਨ ਕਿੱਟਾਂ ਸਿਰਫ਼ ਉਨਾਂ ਦੇ ਚਹੇਤਿਆਂ ਤਕ ਹੀ ਪੁੱਜੀਆਂ ਹਨ। 

ਕੇਂਦਰੀ ਮੰਤਰੀ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਮੋਦੀ ਸਰਕਾਰ ਵਲੋਂ ਪੰਜਾਬ ਦੀ ਕਰੀਬ ਅੱਧੀ ਆਬਾਦੀ ਲਈ ਹਰ ਮਹੀਨੇ 5 ਕਿਲੋ ਆਟਾ ਤੇ ਇਕ ਕਿਲੋ ਦਾਲ ਦੇਣ ਲਈ ਮਦਦ ਦਿਤੀ ਹੈ, ਜਿਸਨੂੰ ਹੁਣ ਬਿਨਾਂ ਪੱਖਪਾਤ ਹਰੇਕ ਦੂਜੇ ਪੰਜਾਬੀ ਤਕ ਪੁੱਜਦਾ ਕਰਨਾ ਸੂਬੇ ਦੀ ਕਾਂਗਰਸ ਸਰਕਾਰ ਦੀ ਮੁੱਖ ਜ਼ਿੰਮੇਵਾਰੀ ਬਣਦਾ ਹੈ। ਕੈਪਟਨ ਸਰਕਾਰ ’ਤੇ ਹਮਲੇ ਜਾਰੀ ਰੱਖਦਿਆਂ ਬੀਬੀ ਬਾਦਲ ਨੇ ਇਸਨੂੰ ਗੂੰਗੀ ਤੇ ਬੋਲੀ ਸਰਕਾਰ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ‘‘ ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ’ਚ ਇਸ ਸਰਕਾਰ ਨੇ ਲੋਕਾਂ ਤੋਂ ਸਮਾਜਿਕ ਦੂਰੀ ਬਣਾ ਲਈ ਹੈ। 

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement