
ਪਿੰਡ ਲੋਹਾਰਾ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਰਾਸ਼ਨ ਨਾ ਮੁਹਈਆ ਕਰਵਾਉਣ 'ਤੇ ਨਾਹਰੇਬਾਜ਼ੀ
ਲੁਧਿਆਣਾ, 17 ਅਪ੍ਰੈਲ (ਅਮਰਜੀਤ ਸਿੰਘ ਕਲਸੀ): ਵਾਰਡ ਨੰਬਰ 29 ਪਿੰਡ ਲੋਹਾਰਾ ਸਤਸੰਗ ਘਰ ਜਿਥੇ ਕਿ ਪ੍ਰਵਾਸੀ ਮਜਦੂਰਾ ਦੀ ਗਿਣਤੀ ਸਭ ਤੋ ਜਿਆਦਾ ਹੈ ਅਤੇ ਇਲਾਕਾ ਦੀ ਅਬਾਦੀ ਦਿਨ ਬਦਿਨ ਵੱਧਦੀ ਜਾ ਰਹੀ ਹੈ। ਕੋਰੋਨਾ ਵਾਇਰਸ ਮਹਾਂਮਾਰੀ ਪੂਰੇ ਸੰਸਾਰ ਭਰ ਲਈ ਇੱਕ ਚੁਨੋਤੀ ਦਾ ਕਾਰਨ ਬਣਦੀ ਜਾ ਰਹੀ ਹੈ। ਲਾਕਡਾਊਨ ਕਾਰਨ ਲੋਕ ਜਨਤਾ ਲੋਕ ਘਰਾ ਵਿੱਚ ਕੈਦ ਹਨ, ਉਥੇ ਦਿਹਾੜੀਦਾਰ ਮਜ਼ਦੂਰਾਂ ਲਈ ਇਹ ਸਮਾ ਸਭ ਤੋਂ ਔਖਾ ਹੋਇਆ ਹੈ ਕਿਉਂਕਿ ਇਸ ਸਮੇ ਰੋਜਗਾਰ, ਉਦਯੋਗ ਕਾਰੋਬਾਰ ਬੰਦ ਹਨ।
ਰਾਜ ਦੀ ਕਾਂਗਰਸ ਸਰਕਾਰ ਵੱਲੋਂ ਗਰੀਬੀ ਰੇਖਾ ਅੰਦਰ ਆਉਣ ਵਾਲੇ ਪਰਿਵਾਰਾ ਲਈ ਸਰਕਾਰ ਵੱਲੋਂ ਸ਼ਹਿਰ ਵਾਰਡ ਦੇ ਕੋਸਲਰ ਅਤੇ ਪਿੰਡਾ ਦੇ ਸਰਪੰਚਾ ਨੂੰ ਰਾਸ਼ਨ ਦੀਆ ਕਿੱਟਾ ਅਤੇ ਸਮਾਜਿਕ ਸੰਸਥਾਵਾ ਵੱਲੋਂ ਲੰਗਰ ਲੋਕਾ ਨੂੰ ਮੁੱਹਇਆ ਕਰਵਾਇਆ ਜਾ ਰਿਹਾ ਹੈ। ਪਰ ਇਹ ਨਵੀਂ ਅਤੇ ਸੰਘਣੀ ਅਬਾਦੀ ਹੋਣ ਕਰਕੇ ਇਸ ਵੱਲ ਕੋਈ ਨਹੀ ਆਇਆ। ਇਥੋ ਦੇ ਵਸਨੀਕ ਰਾਜਨਾਥ ਸਿੰਘ ਅਤੇ ਇਲਾਕਾ ਨਿਵਾਸੀਆ ਵੱਲਂੋ ਪ੍ਰਸ਼ਾਸਨ ਦੇ ਅਧਿਕਾਰੀਆ ਖਿਲਾਫ ਜੰਮ ਕਿ ਭੜਾਸ ਕੱਡੀ ਉਨ੍ਹਾਂ ਕਿਹਾ ਕਿ ਇੱਕ ਲਿਸਟ ਸਾਡੇ ਵੱਲੋਂ ਤਿਆਰ ਕੀਤੀ ਗਈ ਸੀ।
ਜਿਸ ਵਿੱਚ ਗਰੀਬੀ ਰੇਖਾ ਅੰਦਰ ਆਉਣ ਵਾਲੇ ਲੋਕ ਸਨ ਪਰ ਵਾਰਡ ਦਾ ਕੋਂਸਲਰ ਅਤੇ ਕਾਂਗਰਸ ਦੇ ਵਰਕਰ ਕੁੱਝ ਸੁਣਨ ਲਈ ਤਿਆਰ ਨਹੀ ਹਨ। ਇਸ ਬਾਰੇ ਬੀ.ਸੀ ਵਿੰਗ ਦੇ ਸਾਬਕਾ ਚੇਅਰਮੈਨ ਪਿਤਾ ਕੌਂਸਲਰ ਪ੍ਰਭਜੋਤ ਕੋਰ ਨਿਰਮਲ ਸਿੰਘ ਐਸ.ਐਸ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਵਾਰਡ ਸਭ ਤੋ ਵੱਡਾ ਹੈ ਅਤੇ ਨਵੀ ਅੰਬਾਦੀ ਵਾਲਾ ਹੈ। ਸਰਕਾਰ ਵੱਲੋਂ 1500 ਰਾਸਨ ਦੀਆਂ ਕਿੱਟਾ ਆਇਆ ਸਨ ਜੋਕਿ 50-60 ਹਜ਼ਾਰ ਦੀ ਅਬਾਦੀ ਹੈ ਉਨ੍ਹਾਂ ਵਿੱਚ ਵੰਡ ਦਿੱਤੀਆ ਗਈਆਂ ਜਿਸ ਤਰ੍ਹਾਂ ਸਰਕਾਰ ਵੱਲੋ ਰਾਸ਼ਨ ਜਾਂ ਹੋਰ ਵਸਤਾਂ ਮੁਹਈਆ ਕੀਤੀਆ ਜਾਣਗੀਆਂ ਤਾਂ ਇਨ੍ਹਾਂ ਤੱਕ ਜਰੂਰ ਪਹੁੰਚਾਈਆਂ ਜਾਣਗੀਆਂ।