ਨਵਾਂਗਰਾਉਂ 'ਚ ਕੋਰੋਨਾ ਦਾ ਦੂਜਾ ਮਾਮਲਾ, 27 ਪਰਵਾਰ ਕੀਤੇ ਆਈਸੋਲੇਟ
Published : Apr 18, 2020, 10:49 pm IST
Updated : Apr 18, 2020, 10:50 pm IST
SHARE ARTICLE
Nayagaon
Nayagaon

ਨਵਾਂਗਰਾਉਂ 'ਚ ਕੋਰੋਨਾ ਦਾ ਦੂਜਾ ਮਾਮਲਾ, 27 ਪਰਵਾਰ ਕੀਤੇ ਆਈਸੋਲੇਟ

ਮੁੱਲਾਂਪੁਰ ਗ਼ਰੀਬਦਾਸ, 18 ਅਪ੍ਰੈਲ (ਰਵਿੰਦਰ ਸਿੰਘ ਸੈਣੀ): ਨਵਾਂਗਰਾਉਂ ਵਿਖੇ ਕੋਰੋਨਾ ਵਾਇਰਸ ਦਾ ਦੂਜਾ ਮਾਮਲਾ ਸਾਹਮਣੇ ਆਉਣ ਕਾਰਨ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ। ਕੋਰੋਨਾ ਦਾ ਦੂਜਾ ਮਰੀਜ਼ ਸੁਨੀਲ  ਆਦਰਸ਼ ਨਗਰ ਦਾ ਰਹਿਣ ਵਾਲਾ ਹੈ। ਪ੍ਰਸ਼ਾਸਨ ਵਲੋਂ ਆਦਰਸ਼ ਨਗਰ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ। ਇਸ ਮੌਕੇ ਸਿਹਤ ਵਿਭਾਗ ਦੇ ਐਸਐਮਓ ਕੁਲਜੀਤ ਕੌਰ ਤੇ ਦਿਲਬਾਗ ਸਿੰਘ ਤੇ ਡਾਕਟਰ ਹਰਮਨ ਦੀ ਅਗਵਾਈ ਵਿਚ ਟੀਮ ਆਦਰਸ਼ ਨਗਰ ਪਹੁੰਚੀ ਜਿਥੇ ਸੁਨੀਲ ਦੇ ਸੰਪਰਕ ਵਿਚ ਆਏ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ।

Nayagaon ਸਿਹਤ ਵਿਭਾਗ ਦੀ ਟੀਮ ਆਦਰਸ਼ ਨਗਰ ਵਿਖੇ ਮਿਲੇ ਕੋਰੋਨਾ ਮਰੀਜ਼ ਦੇ ਘਰ ਤੋਂ ਬਾਹਰ ਜਾਂਚ ਪੜਤਾਲ ਕਰਦੀ ਹੋਈ।

ਸਿਹਤ ਵਿਭਾਗ ਦੀ ਟੀਮ ਵਲੋਂ ਸੁਨੀਲ ਦੇ ਚਾਰ ਪਰਵਾਰਕ ਮੈਂਬਰਾਂ ਦੇ ਕੋਰੋਨਾ ਟੈਸਟ ਲੈ ਕੇ ਸੈਂਪਲ ਚੰਡੀਗੜ੍ਹ ਪੀਜੀਆਈ ਭੇਜੇ ਗਏ ਹਨ। ਐਸਐਮਓ ਦਿਲਬਾਗ ਸਿੰਘ ਨੇ ਆਖਿਆ ਕਿ ਕੋਰੋਨਾ ਮਰੀਜ਼ ਦੀ ਮਾਤਾ, ਪਤਨੀ, ਸਾਲਾ ਤੇ ਇਕ ਮਹੀਨੇ ਦੀ ਬੱਚੀ ਦੀ ਰੀਪੋਰਟ ਆਉਣ ਤੋਂ ਬਾਅਦ ਹੀ ਉਨ੍ਹਾਂ ਦੀ ਪੁਸ਼ਟੀ ਕੀਤੀ ਜਾਵੇਗੀ। ਸੁਨੀਲ ਜੋ ਤਿੰਨ ਮੰਜ਼ਲਾਂ ਇਮਾਰਤ ਵਿਚ ਰਹਿੰਦਾ ਹੈ, ਸਿਹਤ ਵਿਭਾਗ ਵਲੋਂ 27 ਪਰਵਾਰਾਂ ਨੂੰ ਆਈਸੋਲੇਸ਼ਨ ਵਿਚ ਰਖਿਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement