ਬੇਅਦਬੀਆਂ ਅਤੇ ਨਿਹੱਥੇ ਸਿੱਖਾਂਦੇ ਕਾਤਲ'ਕਾਨੂੰਨਦੀਕੈਦਵਿਚਜ਼ਰੂਰਹੋਣਗੇਤੇਸਾਰਾ ਪੰਜਾਬਇਸਦਾ ਗਵਾਹ'ਬਣੇਗਾ
Published : Apr 18, 2021, 1:30 am IST
Updated : Apr 18, 2021, 1:30 am IST
SHARE ARTICLE
image
image

ਬੇਅਦਬੀਆਂ ਅਤੇ ਨਿਹੱਥੇ ਸਿੱਖਾਂ ਦੇ 'ਕਾਤਲ' ਕਾਨੂੰਨ ਦੀ ਕੈਦ ਵਿਚ ਜ਼ਰੂਰ ਹੋਣਗੇ ਤੇ ਸਾਰਾ ਪੰਜਾਬ ਇਸ ਦਾ 'ਗਵਾਹ' ਬਣੇਗਾ

ਚੰਡੀਗੜ੍ਹ, 17 ਅਪ੍ਰੈਲ (ਸਪੋਕਸਮੈਨ ਸਮਾਚਾਰ ਸੇਵਾ): ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿਚ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਜਾਂਚ ਰੀਪੋਰਟ ਰੱਦ ਹੋਣ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਹਲਚਲ ਤੇਜ਼ ਹੋ ਗਈ ਹੈ | ਇਸ ਤੋਂ ਬਾਅਦ ਦੋਸ਼ੀਆਂ ਨੂੰ  ਸਜ਼ਾ ਨਾ ਦੇਣ ਕਰ ਕੇ ਵਿਰੋਧੀ ਧਿਰਾਂ ਇਹ ਸਵਾਲ ਚੁਕ ਰਹੀਆਂ ਹਨ | 2022 ਦੀਆਂ ਚੋਣਾਂ ਆ ਰਹੀਆਂ ਹਨ ਪਰ ਅਜੇ ਤਕ ਬੇਅਦਬੀਆਂ ਅਤੇ ਨਿਹੱਥੇ ਸਿੱਖਾਂ ਦੇ 'ਕਾਤਲ' ਕੋਟਕਪੂਰਾ ਗੋਲੀ ਕਾਂਡ ਮਾਮਲਾ, ਨਾਜਾਇਜ਼ ਮਾਈਨਿੰਗ, ਨਸ਼ਾ, ਸ਼ਰਾਬ ਅਤੇ ਨੌਕਰੀ ਆਦਿ ਇਨ੍ਹਾਂ ਸੱਭ ਮਾਮਲਿਆਂ ਦੀ ਸਥਿਤੀ ਉਥੇ ਹੀ ਹੈ ਕੀ ਸਰਕਾਰ ਨੇ ਇਨ੍ਹਾਂ 5 ਸਾਲਾਂ ਵਿਚ ਕੁੱਝ ਨਹੀਂ ਕੀਤਾ | ਇਸ ਮੁੱਦਿਆਂ ਸਬੰਧੀ ਸਪੋਕਸਮੈਨ ਦੀ ਮੈਨੀਜਿੰਗ ਐਡੀਟਰ ਨਿਮਰਤ ਕੌਰ ਨੇ ਅੱਜ ਕੈਪਟਨ ਸੰਦੀਪ ਸੰਧੂ ਸਿਆਸੀ ਸਲਾਹਕਾਰ ਮੁੱੱਖ ਮੰਤਰੀ ਪੰਜਾਬ ਨਾਲ ਵਿਸ਼ੇਸ਼ ਗੱਲਬਾਤ ਕੀਤੀ ਹੈ | 
ਸਵਾਲ- ਕਾਂਗਰਸ ਦੀ ਮੌਜੂਦਾ ਹਾਲਾਤ ਕੀ ਹੈ? 
ਜਵਾਬ- ਕਾਂਗਰਸ ਦੀ ਹਾਲਾਤ ਪਾਰਟੀ ਵਜੋਂ ਬਿਲਕੁਲ ਠੀਕ ਹੈ | ਕਾਂਗਰਸ ਸਰਕਾਰ ਦੇ 5 ਵਰ੍ਹੇ ਪੂਰੇ ਹੋ ਗਏ ਹਨ | ਸਰਕਾਰ ਨੇ ਅਗਲੀ ਚੋਣਾਂ ਲੜਨੀਆਂ ਹਨ ਤੇ ਪੰਜ ਸਾਲਾਂ ਵਿਚ ਜੋ ਵੀ ਕਾਰਜ ਕੀਤਾ ਉਸ ਦੇ ਆਧਾਰ 'ਤੇ ਹੀ ਅਗਲਾ ਕਾਰਜ ਕੀਤਾ ਜਾਵੇਗਾ |
ਸਵਾਲ- ਬਹਿਬਲ ਗੋਲੀ ਕਾਂਡ ਵਿਚ ਪੰਜਾਬ ਨਾਲ ਕੋਈ ਨਹੀਂ ਖੜਾ ਤੇ ਹੁਣ ਤੁਹਾਡੇ ਆਪ ਦੇ ਮੰਤਰੀ ਵੀ ਤੁਹਾਡੇ ਵਿਰੁਧ ਆ ਗਏ ਹਨ? 
ਜਵਾਬ-  ਬੇਅਦਬੀ ਅਤੇ ਬਹਿਬਲ ਗੋਲੀ ਕਾਂਡ ਹੋਇਆ ਉਸ ਸਮੇਂ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਾਜਪਾ ਇਕ ਮਹੀਨਾ ਪੂਰੇ ਪੰਜਾਬ ਵਿਚ ਨਹੀਂ ਦਿਖੀ ਸੀ | ਫ਼ਰੀਦਕੋਟ ਵਿਚ ਮਾਹੌਲ ਬਹੁਤ ਖ਼ਰਾਬ ਸੀ, ਥਾਂ- ਥਾਂ ਨਾਕੇ ਲੱਗੇ ਹੋਏ ਸਨ | ਉਸ ਸਮੇਂ ਦੇ ਮੁੱਖ ਮੰਤਰੀ ਬਹਿਬਲ ਗਏ ਤੇ ਪ੍ਰਵਾਰਾਂ ਨੂੰ  ਮਿਲ ਦੁੱਖ ਸਾਂਝਾ ਕੀਤਾ ਸੀ | ਉਥੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਬਣੀ ਤੇ ਇਸ ਮਾਮਲੇ ਨੂੰ  ਜ਼ਰੂਰ ਨਿਆਂ ਮਿਲੇਗਾ |  ਉਸ ਤੋਂ ਬਾਅਦ  ਸਰਕਾਰ ਬਣੀ ਤੇ ਫਿਰ ਕਾਨੂੰਨੀ ਲੜਾਈ ਸ਼ੁਰੂ ਹੋ ਗਈ | ਉਸ ਸਮੇਂ ਜੋ ਮੌਜੂਦਾ ਸਰਕਾਰ ਤੇ ਮੱੁਖ ਮੰਤਰੀ ਸਨ ਉਨ੍ਹਾਂ ਦੀ ਸੋਚ ਇਕ ਹੀ ਸੀ ਤੇ ਇਨ੍ਹਾਂ ਕਿਹਾ ਸੀ ਕਿ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਹਨ ਉਨ੍ਹਾਂ ਨੂੰ  ਸਜ਼ਾ ਮਿਲਣੀ ਚਾਹੀਦੀ ਹੈ | ਦੂਜੇ ਪਾਸੇ ਬਹਿਬਲ ਗੋਲੀ ਕਾਂਡ ਇਸ ਮਾਮਲੇ ਸਿਆਸੀ ਆਗੂਆਂ ਦੇ ਨਾਮ ਚਾਰਜਸ਼ੀਟ ਵਿਚ ਆਏ ਤੇ ਇਸ ਮੁੱਦੇ ਦਾ ਰੰਗ ਹੀ ਬਦਲ ਗਿਆ ਤੇ ਫਿਰ ਇਹ ਮਾਮਲਾ ਹਾਈ ਕੋਰਟ ਗਿਆ | ਇਸ ਮਾਮਲੇ ਵਿਚ ਵੀ ਰਿਪੋਰਟ ਸਾਡੇ ਸਾਹਮਣੇ ਨਹੀਂ ਪੇਸ਼ ਕੀਤੀ ਗਈ |  
ਸਵਾਲ- ਮੁਖਤਾਰ ਅੰਸਾਰੀ ਮਾਮਲੇ ਵਿਚ ਵਧੀਆ ਵਕੀਲ ਲਿਆਂਦਾ ਗਿਆ ਪਰ ਇਸ ਮਾਮਲੇ ਵਿਚ ਏ.ਜੀ. ਕਿਉਂ ਨਹੀਂ ਲੜੇ?
ਜਵਾਬ- ਇਸ ਕੇਸ ਤੇ ਜੱਜਮੈਂਟ ਆਉਣ ਵਾਲੀ ਹੈ | ਇਸ ਮਾਮਲੇ ਵਿਚ ਕੋਈ ਟਿਪਣੀ ਨਹੀਂ ਚਾਹੁੰਦਾ | ਏ.ਜੀ. ਦਾ ਸਾਰਾ ਦਫ਼ਤਰ ਮੁੱਖ ਮੰਤਰੀ ਨੂੰ  ਰਿਪੋਰਟ ਕਰਦਾ ਹੈ | ਪੰਜਾਬ ਪੁਲਿਸ ਅਤੇ ਸੀ.ਬੀ.ਆਈ. ਵਾਲਾ ਉਹ ਸਾਰਾ ਕੇਸ ਏ.ਜੀ. ਨੇ ਲੜਿਆ ਹੈ ਤੇ ਉਸ ਤੋਂ ਬਾਅਦ ਇਸ ਕੇਸ ਵਿਚ ਜਿੱਤ ਹੋਈ | 
ਸਵਾਲ- (ਕੋਟਕਪੂਰਾ ਗੋਲੀ ਕਾਂਡ) ਦੋ ਚਾਰਜਸ਼ੀਟ ਪੇਸ਼ ਕੀਤੀਆ ਗਈਆਂ ਤੇ... 
ਜਵਾਬ- ਜਦ ਕੋਈ ਚਲਾਨ ਪੇਸ਼ ਕੀਤਾ ਜਾਂਦਾ ਹੈ ਕਿ ਉਹ ਚਲਾਨ ਇਕੱਲਾ ਇਕ ਨਹੀਂ ਹੁੰਦਾ, ਤੁਹਾਡੀ ਜਾਂਚ ਚਲਦੀ ਰਹੇ ਤੇ ਸਪਲੀਮੈਂਟ ਚਲਾਨ ਪੇਸ਼ ਕਰ ਸਕਦੇ ਹਨ | ਇਸ ਮਾਮਲੇ ਵਿਚ ਕੋਈ ਵੀ ਫ਼ੈਸਲਾ ਨਹੀਂ ਸਾਹਮਣੇ ਆਇਆ | ਮਾਨਯੋਗ ਹਾਈ ਕੋਰਟ ਅੰਦਰ ਇਹ ਫ਼ੈਸਲਾ ਆਉਂਦਾ ਹੈ ਤੇ ਇਸ ਮਾਮਲੇ ਤੇ ਕੋਈ ਵੀ ਟਿਪਣੀ ਨਹੀਂ ਕਰਨੀ ਚਾਹੀਦੀ | 
ਸਵਾਲ- ਏ.ਜੀ.ਦਾ ਦਫ਼ਤਰ ਆਪ ਇਸ ਕੇਸ ਵਿਚ ਕਿਉਂ ਨਹੀਂ ਆਇਆ, ਸਾਢੇ 5 ਕਰੋੜ ਦਾ ਬਾਹਰੋਂ ਵਕੀਲ ਕਿਉਂ ਲਿਆਂਦਾ ਗਿਆ?
ਜਵਾਬ- ਇਸ ਮਾਮਲੇ ਦੀ ਗੱਲਬਾਤ ਜੋ ਬਣਦੀ ਆਈ ਹੈ ਤੇ ਹਰ ਕੇਸ ਨੂੰ  ਲੜਨ ਵਾਲੇ ਵਕੀਲ ਦਾ ਅਪਣਾ ਤਰੀਕਾ ਵਖਰਾ ਹੁੰਦਾ ਹੈ | ਇਸ ਸਮੇਂ ਵਿਚ ਮੁੱਖ ਮੰਤਰੀ ਨੇ ਬਹੁਤ ਇਹੋ ਜਿਹੇ ਕਦਮ ਚੁੱਕੇ ਹਨ ਜੋ ਉਸ ਸਮੇਂ ਵਿਚ ਕਿਸੇ ਨਹੀਂ ਚੁੱਕੇ ਹੋਣੇ ਅਤੇ ਹਰ ਇਕ ਬੰਦੇ ਦੀ ਵਖਰੀ ਸੋਚ ਹੁੰਦੀ ਹੈ |
ਸਵਾਲ-ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਾਨੂੰ ਹਰ ਮੀਟਿੰਗ ਵਿਚੋਂ ਬਾਹਰ ਕਿਉਂ ਕਢਿਆ ਗਿਆ?
ਜਵਾਬ- ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਮੁੱਦੇ ਦਾ ਨਤੀਜਾ ਆ ਰਿਹਾ ਹੈ | ਕੈਪਟਨ ਅਮਰਿੰਦਰ ਸਿੰਘ ਅਤੇ ਜਾਂਚ ਅਧਿਕਾਰੀ ਸੱਭ ਇਸ ਮਾਮਲੇ 'ਤੇ ਕੰਮ ਕਰ ਰਹੇ ਹਨ | 
ਸਵਾਲ-ਅੱਜ ਦੇ ਸਮੇਂ ਵਿਚ ਇਹ ਮਸਲਾ ਕਿਉਂ ਕਮਜ਼ੋਰ ਹੋਇਆ?
ਜਵਾਬ- ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ਨੂੰ  ਲੈ ਕੇ ਬਹੁਤ ਸਾਫ਼ ਹਨ | ਉਨ੍ਹਾਂ ਦਾ ਅੱਜ ਵੀ ਕਹਿਣਾ ਹੈ ਕਿ ਜੇਕਰ ਇਸ ਮਾਮਲੇ ਵਿਚ ਕੋਈ ਵੀ ਦੋਸ਼ੀ ਹੈ ਤੇ ਉਸ ਨੂੰ  ਸਜ਼ਾ ਮਿਲਣੀ ਚਾਹੀਦੀ ਹੈ | ਉਨ੍ਹਾਂ ਦਾ ਕਹਿਣਾ ਹੈ ਇਹ ਕਾਨੂੰਨੀ ਲੜਾਈ ਹੈ | 
ਸਵਾਲ- ਕੁੰਵਰ ਵਿਜੈ ਪ੍ਰਤਾਪ ਦਾ ਅਸਤੀਫ਼ਾ ਵੀ ਇਹ ਦਸਦਾ ਹੈ ਕਿ ਹੁਣ ਪੰਜਾਬ ਸਰਕਾਰ ਉਨ੍ਹਾਂ ਨਾਲ ਨਹੀਂ ਖੜੀ?
ਜਵਾਬ- ਇਹ ਉਨ੍ਹਾਂ ਦਾ ਜਾਤੀ ਫ਼ੈਸਲਾ ਹ,ੈ ਇਸ 'ਤੇ ਕੋਈ ਟਿਪਣੀ ਨਹੀਂ ਕਰ ਸਕਦਾ | 
ਸਵਾਲ- ਨਵਜੋਤ ਸਿੰਘ ਸਿੱਧੂ ਦਾ ਬਹਿਬਲ ਜਾਣਾ ਤੇ ਕਹਿਣਾ ਕਿ ਸਰਕਾਰ ਵਲੋਂ ਕੀਤਾ ਗਿਆ ਸਹੀ ਨਹੀਂ ਹੈ?
ਜਵਾਬ- ਇਸ ਮਾਮਲੇ ਨੂੰ  ਬਹੁਤ ਸਮਾਂ ਹੋ ਗਿਆ ਹੈ ਤੇ ਹੁਣ 2021 ਵਿਚ ਉਨ੍ਹਾਂ ਨੇ ਅਪਣਾ ਮਨ ਬਣਾਇਆ ਹੈ ਤੇ ਇਹ ਉਨ੍ਹਾਂ ਦੀ ਸੋਚ ਹੈ | ਉਨ੍ਹਾਂ ਦਾ ਕਹਿਣਾ ਸੀ ਕਿ ਇਸ ਮਾਮਲੇ ਨੂੰ  ਜਲਦ ਖ਼ਤਮ ਕੀਤਾ ਜਾਵੇ | 
ਸਵਾਲ- 2022 ਦੀਆਂ ਚੋਣਾਂ ਆ ਰਹੀਆਂ ਹਨ ਤੇ ਮੁੱਦੇ ਉਹੀ ਹੋਣਗੇ ਕੋਟਕਪੂਰਾ ਗੋਲੀ ਕਾਂਡ ਮਾਮਲਾ, ਨਸ਼ਾ, ਸ਼ਰਾਬ ਅਤੇ ਨੌਕਰੀ...ਪੰਜਾਬ ਸਰਕਾਰ ਨੇ 5 ਸਾਲ ਵਿਚ ਕੀ ਕੀਤਾ? 
ਜਵਾਬ- ਸਰਕਾਰ ਅਪਣਾ ਰੀਪੋਰਟ ਕਾਰਡ ਲੈ ਕੇ ਜਾਵੇਗੀ ਤੇ ਡਾਟਾ ਬਣਾਏਗੀ | ਮਾਈਨਿੰਗ ਦਾ ਮੁੱਦਾ ਹੈ ਜੋ ਉਸ ਵਿਚ ਲਗਾਤਰ ਵਾਧਾ ਹੀ ਹੋਇਆ ਹੈ | ਸ਼ਰਾਬ ਦੀ ਗੱਲ ਕਰੀਏ ਤੇ ਇਸ ਸਾਲ ਰੀਪੋਰਟ ਦੀ ਮੁਤਾਬਕ 20 ਫ਼ੀ ਸਦੀ ਵਾਧਾ ਹੋਇਆ ਹੈ | ਨਾਜਾਇਜ਼ ਸ਼ਰਾਬ ਕਈ ਥਾਂ 'ਤੇ ਜਾਂਚ ਦੌਰਾਨ ਖ਼ਤਮ ਕੀਤੀ ਗਈ | ਪੰਜਾਬ ਵਿਚ ਨਸ਼ਿਆਂ ਦੀ ਰੀਪੋਰਟ ਦੀ ਗੱਲ ਕਰੀਏ ਤੇ ਸੁਧਾਰ ਵਿਚ ਬਹੁਤ ਵਾਧਾ ਹੋਇਆ ਹੈ | 
ਸਵਾਲ-ਪਿਛਲੇ ਸਾਲ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਉਹ ਜੁਮਲੇ ਹੀ ਬਣ ਕੇ ਰਹਿ ਗਏ ?
ਜਵਾਬ- ਲੋਕ ਬਹੁਤ ਹੀ ਸਿਆਣੇ ਹਨ, ਸਾਲ ਭਾਵੇਂ 2017 ਜਾਂ ਆਉਣ ਵਾਲਾ ਸਾਲ 2022 ਹੈ | ਸਾਨੂੰ ਲੋਕਾਂ ਦੀ ਸੋਚ ਦਾ ਮਾਣ ਕਰਨਾ ਚਾਹੀਦਾ ਹੈ | ਹਰ ਥਾਂ ਤੇ ਗੱਲ ਹੁੰਦੀ ਹੈ ਨਸ਼ਾ ਖ਼ਤਮ ਹੋ ਜਾਵੇਗਾ ਪਰ ਪੰਜਾਬ ਸਰਕਾਰ ਨੇ ਹੀ ਜਦ ਨਸ਼ਾ ਆਇਆ ਸੀ ਤਦ ਹੀ ਨਸ਼ੇ ਨੂੰ  ਹੀ ਜਲਦ ਹੀ ਖ਼ਤਮ ਕੀਤਾ ਹੈ | 
ਸਵਾਲ- ਨਵਜੋਤ ਸਿੰਘ ਵਲੋਂ ਵੀ ਮੰਗ ਕੀਤੀ ਗਈ ਸੀ ਉਨ੍ਹਾਂ ਦੀ ਰਿਪੋਰਟ ਜਨਤਕ ਕਰੋ ਫਿਰ ਕਿਉਂ ਨਹੀਂ ਕੀਤੀ ? 
ਜਵਾਬ-ਰਿਪੋਰਟ ਜਨਤਕ ਜੋ ਸੀਲ ਕੀਤੀ ਗਈ ਹੈ ਕਿ ਹਾਈ ਕੋਰਟ ਵਿਚ ਹੈ | ਹਰ ਕੋਲ ਇਹ ਅਧਿਕਾਰ ਹੈ | ਪੰਜਾਬ ਸਰਕਾਰ ਨੂੰ  ਕੋਈ ਰੋਕ ਨਹੀਂ ਰਿਹਾ ਹੈ ਪਰ ਜੋ ਜਾਣਕਾਰੀ ਹੈ ਉਹ ਫ਼ੈਸਲਾ ਕੋਰਟ ਨੇ ਹੀ ਦੇਣਾ ਹੈ | ਪੰਜਾਬ ਦੇ ਹੱਕ ਦੀ ਗੱਲ ਕਰੀਏ ਜੇਕਰ ਕਿਸਾਨੀ ਸੰਘਰਸ਼ ਨਾਲ ਸੱਭ ਜੁੜੇ ਹੋਏ ਹਨ ਅਤੇ ਇਹ ਕਾਨੂੰਨ ਆਏ ਸਾਡੇ ਸਾਰੀਆਂ ਦੇ ਵਿਰੁਧ ਹਨ | ਲੋਕ ਸੱਭ ਮੈਨੀਫ਼ੈਸਟੋ ਜ਼ਰੂਰ ਪੜ੍ਹਨਗੇ | ਲੋਕਾਂ ਨੂੰ  ਨਾਲ ਜੋ ਵਾਅਦੇ ਕੀਤੇ ਸਨ ਜਿਵੇਂ ਕਿ ਬੱਸ ਦਾ ਕਿਰਾਇਆ ਮੁਫ਼ਤ ਹੋਵੇਗਾ ਤੇ ਸਰਕਾਰ ਨੇ ਇਸ ਨੂੰ  ਮੁਫ਼ਤ ਵੀ ਕੀਤਾ ਹੈ |    

SHARE ARTICLE

ਏਜੰਸੀ

Advertisement

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM

Giani Harpreet Singh Speech LIVE-ਪ੍ਰਧਾਨ ਬਣਨ ਮਗਰੋ ਹਰਪ੍ਰੀਤ ਸਿੰਘ ਦਾ ਸਿੱਖਾਂ ਲਈ ਵੱਡਾ ਐਲਾਨ| Akali Dal News

11 Aug 2025 3:14 PM

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM
Advertisement