ਬੇਅਦਬੀਆਂ ਅਤੇ ਬਿਜਲੀ ਸਰਕਟ ਨਾਲ ਸਰੂਪ ਅਗਨ ਭੇਂਟ ਦੀਆਂ ਘਟਨਾਵਾਂ ਨਹੀਂ ਰਹੀਆਂ ਰੁੱਕ
Published : Apr 18, 2021, 10:37 am IST
Updated : Apr 18, 2021, 10:37 am IST
SHARE ARTICLE
power outages
power outages

ਇਸ ਘਟਨਾ ਦਾ ਸਵੇਰ ਵੇਲੇ ਪਤਾ ਲਗਿਆ ਜਦ ਗ੍ਰੰਥੀ ਨਿਤਨੇਮ ਕਰਨ ਲਈ ਦਰਬਾਰ ਸਾਹਿਬ ਵਿਖੇ ਗਏ।

ਬਰਨਾਲਾ/ਟੱਲੇਵਾਲ (ਹਰਜਿੰਦਰ ਸਿੰਘ ਪੱਪੂ/ਬੇਅੰਤ ਸਿੰਘ ਬਖਤਗੜ੍ਹ): ਬੀਤੀ ਰਾਤ ਬਰਨਾਲਾ ਜ਼ਿਲ੍ਹੇ ਦੇ ਪਿੰਡ ਟੱਲੇਵਾਲ ਵਿਖੇ ਗੁਰਦੁਆਰਾ ਸਾਹਿਬ ਰਵੀਦਾਸੀਆ ਵਿਖੇ ਬਿਜਲੀ ਸਾਰਟ ਸਰਕਟ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਕ ਸਰੂਪ ਸਮੇਤ ਦਰਬਾਰ ਸਾਹਿਬ ਦਾ ਸਾਰਾ ਸਮਾਨ ਅਗਨ ਭੇਂਟ ਹੋ ਗਿਆ ਹੈ। ਇਸ ਘਟਨਾ ਦਾ ਸਵੇਰ ਵੇਲੇ ਪਤਾ ਲਗਿਆ ਜਦ ਗ੍ਰੰਥੀ ਨਿਤਨੇਮ ਕਰਨ ਲਈ ਦਰਬਾਰ ਸਾਹਿਬ ਵਿਖੇ ਗਏ। ਘਟਨਾ ਦਾ ਪਤਾ ਲਗਦੇ ਹੀ ਅੰਤਰਿਗ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ, ਸ਼੍ਰੋਮਣੀ ਕਮੇਟੀ ਮੈਂਬਰ ਤੇ ਜ਼ਿਲ੍ਹਾ ਪ੍ਰਧਾਨ ਸੰਤ ਟੇਕ ਸਿੰਘ ਧਨੌਲਾ, ਮੈਨੇਜਰ ਅਮਰੀਕ ਸਿੰਘ, ਕਥਵਾਚਕ ਸਤਨਾਮ ਸਿੰਘ ਭਦੌੜ ਤੇ ਸੰਗਤਾਂ ਵੀ ਵੱਡੀ ਗਿਣਤੀ ’ਚ ਗੁਰੂ ਘਰ ਪਹੁੰਚ ਗਈਆਂ। 

ਘਟਨਾ ਸਥਾਨ ’ਤੇ ਪ੍ਰਸ਼ਾਸਨ ਵਲੋਂ ਐਸ.ਡੀ.ਐਮ ਵਰਜੀਤ ਵਾਲੀਆਂ, ਐਸ.ਪੀ ਜਸਵਿੰਦਰ ਸਿੰਘ ਚੀਮਾ, ਡੀ.ਐਸ.ਪੀ ਕੁਲਦੀਪ ਸਿੰਘ ਮਹਿਲ ਕਲਾਂ, ਐਸ.ਐਚ.ਓ ਥਾਣਾ ਟੱਲੇਵਾਲ ਕਿ੍ਰਸਨ ਸਿੰਘ, ਐਸ.ਡੀ.ਓ ਬਲਜੀਤ ਸਿੰਘ ਢਿੱਲੋਂ ਵੀ ਤੁਰੰਤ ਪਹੁੰਚ ਗਏ। ਇਸ ਸਮੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਪਹੁੰਚੇ ਪੰਜ ਪਿਆਰੇ ਸਾਹਿਬਾਨ ਭਾਈ ਗੁਰਵਿੰਦਰ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਜਗਸੀਰ ਸਿੰਘ, ਭਾਈ ਕੇਵਲ ਸਿੰਘ ਤੇ ਭਾਈ ਹਰਜੀਤ ਸਿੰਘ ਨੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਪਤਾ ਲਗਿਆ ਕਿ ਅੱਗ ਬਿਜਲੀ ਦੇ ਸਾਰਟ ਸਰਕਟ ਨਾਲ ਲੱਗੀ ਹੈ। 

ਉਨ੍ਹਾਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਪੜਤਾਲ ਕਰਨ ਲਈ ਗ੍ਰੰਥੀ ਤੇ ਗੁਰਦੁਆਰਾ ਕਮੇਟੀ ਤੋਂ ਪੁਛਗਿਛ ਕੀਤੀ। ਪੰਜ ਪਿਆਰਿਆਂ ਨੇ ਦਸਿਆ ਕਿ ਗ੍ਰੰਥੀ ਅਤੇ ਕਮੇਟੀ ਦੀ ਅਣਗਹਿਲੀ ਹੈ। ਉਨ੍ਹਾਂ ਦਸਿਆ ਕਿ ਪੜਤਾਲ ਵਿਚ ਇਹ ਵੀ ਸਾਹਮਣੇ ਆਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਗਾਤਾਰ ਪ੍ਰਕਾਸ਼ ਹੀ ਰਹਿੰਦਾ ਸੀ ਤੇ ਸੁਖਆਸਣ ਨਹੀਂ ਕੀਤਾ ਜਾਂਦਾ ਸੀ, ਪ੍ਰਬੰਧਕਾਂ ਦੀ ਇਹ ਗ਼ਲਤੀ ਸੀ ਕਿ ਉਨ੍ਹਾਂ ਰਾਤ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖ ਆਸਨ ਨਹੀਂ ਕੀਤਾ ਤੇ ਬਿਜਲੀ ਦੇ ਲੱਗੇ ਉਪਕਰਨ ਵੀ ਬੰਦ ਨਹੀਂ ਕੀਤੇ ਗਏ ਸਨ। ਪੰਜ ਪਿਆਰੇ ਸਾਹਿਬਾਨ ਨੇ 18 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਕਮੇਟੀ, ਪੰਚਾਇਤ ਤੇ ਨਗਰ ਨਿਵਾਸੀਆਂ ਨੂੰ ਪੇਸ਼ ਹੋਣ ਲਈ ਕਿਹਾ।

ਉਨ੍ਹਾਂ ਕਿਹਾ ਕਿ ਭੁੱਲ ਬਖ਼ਸਾਉਣ ਲਈ ਧਾਰਮਕ ਸਜ਼ਾ ਵੀ ਲਗਾਈ ਜਾਵੇਗੀ। ਇਸ ਸਮੇਂ ‘ਉਮੀਦ ਮਹਿਲਕਲਾਂ’ ਦੇ ਮੁੱਖ ਸੇਵਾਦਾਰ ਕੁਲਵੰਤ ਸਿੰਘ ਟਿੱਬਾ, ਸਰਪੰਚ ਹਰਸਰਨ ਸਿੰਘ ਟੱਲੇਵਾਲ, ਸਾਬਕਾ ਸਰਪੰਚ ਬਲਰਾਜ ਸਿੰਘ ਟੱਲੇਵਾਲ, ਮਲਕੀਤ ਸਿੰਘ ਤੁੰਗ, ਦਰਸ਼ਨ ਸਿੰਘ, ਬੂਟਾ ਸਿੰਘ ਵੀ ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement