
ਪੰਜਾਬ ਵਿਚ ਇਕੋ ਦਿਨ ਦਾ ਕੋਰੋਨਾ ਪਾਜ਼ੇਟਿਵ ਅੰਕੜਾ 4998 ਤਕ ਪੁੱਜਾ
ਚੰਡੀਗੜ੍ਹ,17 ਅਪ੍ਰੈਲ (ਭੁੱਲਰ) : ਪੰਜਾਬ 'ਚ ਕੋਰੋਨਾ ਪਾਜ਼ੇਟਿਵ ਮਾਮਲਿਆਂ ਚ ਹਰ ਦਿਨ ਵਾਧਾ ਹੋ ਰਿਹਾ ਹੈ ਤੇ ਮੌਤਾਂ ਦਾ ਅੰਕੜਾ ਭੀ ਵਧ ਰਿਹਾ ਹੈ |ਅੱਜ ਸ਼ਾਮ ਤਕ ਇਕੋ ਦਿਨ ਚ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 4998 ਤਕ ਪਹੁੰਚ ਗਈ ਹੈ | 64 ਮੌਤਾਂ ਹੋਈਆਂ | ਸੱਭ ਤੋਂ ਵੱਧ ਪਾਜ਼ੇਟਿਵ ਮਾਮਲੇ ਅੱਜ ਲੁਧਿਆਣਾ ਜਿਲੇ ਚ 835 ਆਏ | ਇਸਤੋਂ ਬਾਅਦ ਜਿਲਾ ਮੋਹਾਲੀ ਚ790 ਤੇ ਜਲੰਧਰ ਚ 449 ਆਏ ਹਨ | ਅੱਜ ਸੱਭ ਤੋਂ ਵੱਧ 10 ਮੌਤਾਂ ਜ਼ਿਲਾ ਮੋਹਾਲੀ ਚ ਹੋਈਆਂ | ਪਟਿਆਲਾ ਚ 7, ਅੰਮਿ੍ਤਸਰ ਤੇ ਲੁਧਿਆਣਾ 'ਚ 6-6 ਅਤੇ ਬਠਿੰਡਾ, ਹੁਸ਼ਿਆਰਪੁਰ ਤੇ ਜਲੰਧਰ ਚ 4-4 ਮੌਤਾਂ ਹੋਈਆਂ |