
ਦਫ਼ਤਰਾਂ ਅਤੇ ਇਨਡੋਰ ਇਕੱਠਾਂ ਵਿੱਚ ਮਾਸਕ ਪਾਉਣਾ ਯਕੀਨੀ ਬਣਾਉਣ ਲਈ ਕਿਹਾ ਹੈ।
ਚੰਡੀਗੜ੍ਹ - ਕੋਰੋਨਾ ਫਿਰ ਤੋਂ ਪੈਰ ਪਸਾਰ ਰਿਹਾ ਹੈ ਤੇ ਕੁਝ ਸੂਬਿਆਂ ਵਿਚ ਪਾਬੰਦੀਆਂ ਲੱਗ ਗਈਆਂ ਹਨ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਐਡਵਾਈਜ਼ਰੀ ਜਾਰੀ ਕਰਦਿਆਂ ਸ਼ਹਿਰ ਵਾਸੀਆਂ ਨੂੰ ਭੀੜ-ਭਾੜ ਵਾਲੇ ਇਲਾਕਿਆਂ ਵਿਚ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਪ੍ਰਸ਼ਾਸਨ ਨੇ ਪਬਲਿਕ ਟਰਾਂਸਪੋਰਟ (ਬੱਸਾਂ, ਰੇਲ ਗੱਡੀਆਂ ਅਤੇ ਟੈਕਸੀਆਂ) ਵਿਚ ਸਫ਼ਰ ਦੌਰਾਨ, ਸਿਨੇਮਾਘਰਾਂ, ਸ਼ਾਪਿੰਗ ਮਾਲਜ਼ ,ਡਿਪਾਰਟਮੈਂਟਲ ਸਟੋਰਾਂ, ਕਲਾਸਰੂਮ , ਦਫ਼ਤਰਾਂ ਅਤੇ ਇਨਡੋਰ ਇਕੱਠਾਂ ਵਿੱਚ ਮਾਸਕ ਪਾਉਣਾ ਯਕੀਨੀ ਬਣਾਉਣ ਲਈ ਕਿਹਾ ਹੈ।