Punjab News: ਜਲੰਧਰ 'ਚ ਨਾਬਾਲਗ ਨਾਲ ਘਰ 'ਚ ਦਾਖਲ ਹੋ ਕੇ ਕਈ ਵਾਰ ਕੀਤਾ ਜਬਰ ਜ਼ਨਾਹ; ਦੋਸ਼ੀ ਗ੍ਰਿਫਤਾਰ
Published : Apr 18, 2024, 5:05 pm IST
Updated : Apr 18, 2024, 5:05 pm IST
SHARE ARTICLE
13 Year Old Minor Was Raped Several Times in Jalandhar
13 Year Old Minor Was Raped Several Times in Jalandhar

13 ਸਾਲਾ ਲੜਕੀ ਦੇ ਗਰਭਵਤੀ ਹੋਣ 'ਤੇ ਹੋਇਆ ਖੁਲਾਸਾ

Punjab News: ਜਲੰਧਰ ਦੇ ਥਾਣਾ ਬਾਰਾਦਰੀ ਦੇ ਇਲਾਕੇ 'ਚ ਇਕ ਵਿਅਕਤੀ ਨੇ 13 ਸਾਲਾ ਲੜਕੀ ਨਾਲ ਕਰੀਬ 4 ਮਹੀਨੇ ਤਕ ਜਬਰ-ਜ਼ਨਾਹ ਕੀਤਾ। ਪੀੜਤ ਪਰਿਵਾਰ ਨੂੰ ਇਸ ਗੱਲ ਦਾ ਪਤਾ ਉਦੋਂ ਲੱਗਿਆ ਜਦੋਂ ਲੜਕੀ ਦੇ ਪੇਟ 'ਚ ਦਰਦ ਹੋਣ ਲੱਗਿਆ। ਡਾਕਟਰਾਂ ਵਲੋਂ ਜਾਂਚ ਦੌਰਾਨ ਪਤਾ ਲੱਗਿਆ ਕਿ ਉਕਤ 13 ਸਾਲਾ ਲੜਕੀ ਗਰਭਵਤੀ ਸੀ।

ਇਸ ਮਾਮਲੇ 'ਚ ਥਾਣਾ ਨਵੀ ਬਾਰਾਦਰੀ ਦੀ ਪੁਲਿਸ ਨੇ ਘਰ 'ਚ ਦਾਖਲ ਹੋ ਕੇ ਜਬਰ-ਜ਼ਨਾਹ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਜਲਦ ਹੀ ਦੋਸ਼ੀ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਪੁੱਛਗਿੱਛ ਕਰੇਗੀ। ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਰਹਿਣ ਵਾਲੇ ਵਿਅਕਤੀ ਨੇ ਦਸਿਆ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਜਲੰਧਰ ਦੇ ਰੇਲਵੇ ਕੁਆਟਰਾਂ ਨੇੜੇ ਅਪਣੇ ਪਰਿਵਾਰ ਨਾਲ ਰਹਿ ਰਿਹਾ ਸੀ। ਉਹ ਜਲੰਧਰ ਵਿਚ ਮੋਚੀ ਦਾ ਕੰਮ ਕਰਦਾ ਸੀ। ਉਸ ਦਾ ਵਿਆਹ 2010 ਵਿਚ ਜਲੰਧਰ ਵਿਚ ਹੋਇਆ ਸੀ। ਅਗਲੇ ਸਾਲ ਉਨ੍ਹਾਂ ਦੇ ਘਰ ਧੀ ਨੇ ਜਨਮ ਲਿਆ। ਅਗਲੇ ਹੀ ਸਾਲ ਉਸ ਦੀ ਪਤਨੀ ਦੀ ਕੁੱਝ ਕਾਰਨਾਂ ਕਰਕੇ ਮੌਤ ਹੋ ਗਈ।

ਪਿਤਾ ਨੇ ਦਸਿਆ ਕਿ ਪਹਿਲਾਂ ਉਹ ਕਰਤਾਰਪੁਰ ਵਿਚ ਮੋਚੀ ਦਾ ਕੰਮ ਕਰਦਾ ਸੀ। ਉਹ ਕੁੱਝ ਮਹੀਨੇ ਪਹਿਲਾਂ ਜਲੰਧਰ ਆਇਆ ਸੀ ਅਤੇ ਜਲੰਧਰ ਤੋਂ ਸੰਤ ਨਗਰ ਰੋਡ 'ਤੇ ਕਿਰਾਏ 'ਤੇ ਰਹਿ ਰਿਹਾ ਸੀ। ਇਸ ਦੌਰਾਨ ਉਹ ਅਪਣੇ ਕੰਮ 'ਤੇ ਜਾਂਦਾ ਸੀ ਅਤੇ ਲੜਕੀ ਘਰ 'ਚ ਇਕੱਲੀ ਸੀ। ਬੀਤੇ ਦਿਨੀਂ ਅਚਾਨਕ ਬੇਟੀ ਦੇ ਪੇਟ 'ਚ ਦਰਦ ਹੋਣ ਲੱਗਿਆ, ਪਹਿਲਾਂ ਤਾਂ ਉਨ੍ਹਾਂ ਨੇ ਕੋਈ ਧਿਆਨ ਨਹੀਂ ਦਿਤਾ। 14 ਅਪ੍ਰੈਲ ਨੂੰ ਉਹ ਅਪਣੀ ਲੜਕੀ ਨੂੰ ਇਲਾਜ ਲਈ ਸਿਵਲ ਹਸਪਤਾਲ ਜਲੰਧਰ ਲੈ ਗਿਆ। ਜਦੋਂ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬੱਚੀ ਦੇ ਗੁਪਤ ਅੰਗ 'ਤੇ ਸੱਟਾਂ ਦੇ ਨਿਸ਼ਾਨ ਸਨ ਅਤੇ ਉਹ ਗਰਭਵਤੀ ਸੀ। ਜਿਸ ਤੋਂ ਬਾਅਦ ਪਿਤਾ ਨੇ ਕਿਸੇ ਤਰ੍ਹਾਂ ਲੜਕੀ ਨੂੰ ਸਮਝਾਇਆ ਅਤੇ ਪੁੱਛਣ 'ਤੇ ਉਸ ਨੇ ਦਸਿਆ ਕਿ ਉਸ ਦੇ ਕੁਆਰਟਰ 'ਚ ਰਹਿਣ ਵਾਲੇ ਵਿਅਕਤੀ ਨੇ ਉਸ ਨਾਲ ਸਰੀਰਕ ਸਬੰਧ ਬਣਾਏ ਸਨ।

ਦੋਸ਼ੀ ਘਰ ਦੇ ਅੰਦਰ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਨਾਲ ਹੀ ਮੁਲਜ਼ਮ ਧਮਕੀਆਂ ਦਿੰਦਾ ਸੀ ਕਿ ਜੇਕਰ ਉਸ ਨੇ ਉਪਰੋਕਤ ਗੱਲ ਕਿਸੇ ਨੂੰ ਦੱਸੀ ਤਾਂ ਉਹ ਪਿਤਾ ਅਤੇ ਉਸ ਦਾ ਦੋਵਾਂ ਦਾ ਨੁਕਸਾਨ ਕਰ ਦੇਵੇਗਾ। ਇਹ ਧਮਕੀਆਂ ਦੇ ਕੇ ਮੁਲਜ਼ਮ ਨੇ ਕਰੀਬ 3 ਮਹੀਨਿਆਂ ਵਿਚ ਲੜਕੀ ਨਾਲ ਕਈ ਵਾਰ ਜਬਰ ਜ਼ਨਾਹ ਕੀਤਾ।

ਇਸ ਮਗਰੋਂ ਲੜਕੀ ਦਾ ਮੈਡੀਕਲ ਕਰਵਾਇਆ ਗਿਆ ਅਤੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿਤੀ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਦੋਸ਼ੀ ਚਰਨ ਦਾਸ ਉਰਫ ਸੰਨੀ ਬਾਬਾ ਵਾਸੀ ਬਿਆਸ ਜ਼ਿਲਾ ਅੰਮ੍ਰਿਤਸਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਏਡੀਸੀਪੀ ਗੁਰਪ੍ਰਤਾਪ ਸਿੰਘ ਸਹੋਤਾ ਨੇ ਦਸਿਆ ਕਿ ਪੁਲਿਸ ਨੇ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲਿਆ ਜਾਵੇਗਾ।  

 (For more Punjabi news apart from 'Bad parenting fee' at Georgia restaurant, stay tuned to Rozana Spokesman)

Tags: jalandhar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement