
ਪਹਿਲੀਆਂ ਤਿੰਨੇ ਪੁਜੀਸ਼ਨਾਂ 'ਤੇ ਕੁੜੀਆਂ ਨੇ ਮਾਰੀ ਬਾਜ਼ੀ
PSEB 10th Result 2024 : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ 10ਵੀਂ ਜਮਾਤ ਦਾ ਨਤੀਜਾ (PSEB 10th Result ) ਐਲਾਨਿਆ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਲੜਕੀਆਂ ਨੇ ਬਾਜ਼ੀ ਮਾਰਦਿਆਂ ਪਹਿਲੇ ਤਿੰਨ ਸਥਾਨਾਂ 'ਤੇ ਕਬਜ਼ਾ ਕੀਤਾ ਹੈ।
ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਸ਼ਿਮਲਾ ਪੁਰੀ ਦੀ ਅਦਿੱਤੀ (Aditi )ਪਹਿਲੇ ਸਥਾਨ 'ਤੇ ਰਹੀ ਹੈ ,ਜਿਸ ਨੇ 650 ਵਿਚੋਂ 650 ਅੰਕ ਹਾਸਲ ਕੀਤੇ ਹਨ ਜਦਕਿ ਦੂਜੇ ਸਥਾਨ 'ਤੇ ਇਸੇ ਸਕੂਲ ਦੀ ਅਲੀਸ਼ਾ ਸ਼ਰਮਾ (Alisha Sharma )ਰਹੀ ਹੈ, ਜਿਸ ਨੇ 650 ਵਿਚੋਂ 645 ਅੰਕ ਹਾਸਲ ਕੀਤੇ ਹਨ। ਤੀਸਰੇ ਨੰਬਰ 'ਤੇ ਅੰਮ੍ਰਿਤਸਰ ਦੇ ਅੰਬਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਨਵਾਂ ਤਨੇਲ, ਤਹਿ ਬਾਬਾ ਬਕਾਲਾ ਦੀ ਜਗਰੂਪ ਕੌਰ (Jagroup Kaur ) ਰਹੀ ਹੈ ,ਜਿਸ ਨੇ 650 ਵਿਚੋਂ 645 ਅੰਕ ਹਾਸਲ ਕੀਤੇ ਹਨ।
ਦੱਸ ਦੇਈਏ ਕਿ ਇਸ ਵਾਰ ਕੁੱਲ 281098 ਬੱਚਿਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 273348 ਬੱਚੇ ਪਾਸ ਹੋਏ ਹਨ। ਇਸ ਵਾਰ ਨਤੀਜਾ 97.24 ਪਾਸ ਫ਼ੀਸਦੀ ਰਿਹਾ ਹੈ। ਕੁੜੀਆਂ ਦੀ ਪਾਸ ਫ਼ੀਸਦ 98.11 ਰਹੀ ਹੈ ,ਜਦਕਿ ਮੁੰਡਿਆਂ ਦੀ ਪਾਸ ਫ਼ੀਸਦ 96.47 ਫੀਸਦ ਰਹੀ ਹੈ। ਕੁੜੀਆਂ ਅਤੇ ਮੁੰਡਿਆ ਦੀ ਕੁੱਲ੍ਹ ਪਾਸ ਫੀਸਦ 97.24 ਰਹੀ ਹੈ।
ਇੱਥੇ ਚੈੱਕ ਕਰੋ 10ਵੀਂ ਜਮਾਤ ਦਾ ਨਤੀਜਾ
PSEB 10th Result 2024 ਦੀ ਜਾਂਚ ਕਿਵੇਂ ਕਰੀਏ
PSEB ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
ਹੋਮ ਪੇਜ ‘ਤੇ ਉਪਲਬਧ PSEB 10th Result 2024 ਲਿੰਕ ‘ਤੇ ਕਲਿੱਕ ਕਰੋ।
ਇੱਕ ਨਵਾਂ ਪੇਜ ਖੁੱਲ ਜਾਵੇਗਾ।
ਲੋੜੀਂਦੇ ਵੇਰਵੇ ਦਰਜ ਕਰੋ ਅਤੇ ਸਬਮਿਟ ਬਟਨ ‘ਤੇ ਕਲਿੱਕ ਕਰੋ।
ਇਸ ਤੋਂ ਬਾਅਦ ਤੁਹਾਡਾ PSEB 10th Result 2024 ਸਕ੍ਰੀਨ ‘ਤੇ ਦਿਖਾਈ ਦੇਵੇਗਾ।
ਨਤੀਜਾ ਚੈੱਕ ਕਰੋ ਅਤੇ ਪੰਨਾ ਡਾਊਨਲੋਡ ਕਰੋ।
ਭਵਿੱਖ ਦੇ ਸੰਦਰਭ ਲਈ ਇਸਦੀ ਹਾਰਡ ਕਾਪੀ ਆਪਣੇ ਕੋਲ ਰੱਖੋ।
ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਵਧਾਈ
ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਗਏ..ਇਸ ਵਾਰ ਵੀ ਸਾਡੀਆਂ ਧੀਆਂ ਨੇ ਬਾਜ਼ੀ ਮਾਰੀ ਹੈ… ਅੱਵਲ ਆਈਆਂ ਕੁੜੀਆਂ 'ਚ ਪਹਿਲੇ ਸਥਾਨ 'ਤੇ ਜ਼ਿਲ੍ਹਾ ਲੁਧਿਆਣਾ ਦੀ ਅਦਿਤੀ, ਦੂਜੇ ਸਥਾਨ ‘ਤੇ ਜ਼ਿਲ੍ਹਾ ਲੁਧਿਆਣਾ ਦੀ ਅਲੀਸ਼ਾ ਸ਼ਰਮਾ ਤੇ ਤੀਜੇ ਸਥਾਨ ‘ਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੀ ਕਰਮਨਪ੍ਰੀਤ ਕੌਰ ਰਹੀ... ਸਾਰਿਆਂ… pic.twitter.com/ykcoXzCwFe