
Amritsar News: ਪਹਿਲਾਂ ਤੋ ਗ੍ਰਿਫ਼ਤਾਰ ਬਲਜਿੰਦਰ ਸਿੰਘ ਦੇ ਖ਼ੁਲਾਸੇ ਤੋਂ ਬਾਅਦ ਕੀਤੀ ਬਰਾਮਦਗੀ
Amritsar Police recovers hand grenade, heroin, arms and ammunition : ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਯੂਐਸਏ -ਅਧਾਰਤ ਗੈਂਗਸਟਰ ਹੈਪੀ ਪਸ਼ੀਆ ਨਾਲ ਜੁੜੇ ਇੱਕ ਨਾਰਕੋ-ਅੱਤਵਾਦ ਮਾਮਲੇ ਵਿੱਚ ਚੱਲ ਰਹੀ ਜਾਂਚ ਦੌਰਾਨ ਇੱਕ ਹੈਂਡ ਗ੍ਰਨੇਡ, 183 ਗ੍ਰਾਮ ਹੈਰੋਇਨ, ਅਤੇ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ। ਇਹ ਬਰਾਮਦਗੀ ਪਹਿਲਾਂ ਤੋ ਗ੍ਰਿਫ਼ਤਾਰ ਬਲਜਿੰਦਰ ਸਿੰਘ ਦੇ ਖ਼ੁਲਾਸੇ ਤੋਂ ਬਾਅਦ ਕੀਤੀ ਗਈ ਹੈ।
ਦਰਅਸਲ ਇਸ ਮੁਲਜ਼ਮ ਨੂੰ ਪੁਲਿਸ ਨੇ 11 ਅਪ੍ਰੈਲ ਨੂੰ ਹੀ ਕਾਬੂ ਕਰ ਲਿਆ ਸੀ। ਜਿਸ ਤੋਂ ਪੁੱਛਗਿੱਛ ਦੌਰਾਨ ਇਹ ਖ਼ੁਲਾਸਾ ਹੋਇਆ ਕਿ ਉਸ ਨੇ ਹੈਪੀ ਪਸ਼ੀਆ ਦੀ ਮਦਦ ਨਾਲ ਪੰਜਾਬ ਵਿਚ ਕੁਝ ਹਥਿਆਰ ਅਤੇ ਕੁਝ ਨਸ਼ੀਲੇ ਪਦਾਰਥ ਲੁਕੋ ਕੇ ਰੱਖੇ ਹਨ। ਪੁਲਿਸ ਨੇ ਉਸ ਦੇ ਦੱਸੇ ਅਨੁਸਾਰ ਉਸ ਜਗ੍ਹਾ ਦੀ ਨਿਸ਼ਾਨਦੇਹੀ ਕੀਤੀ ਤੇ ਉਸ ਨੂੰ ਉਥੋਂ ਹੈਂਡ ਗ੍ਰਨੇਡ, 183 ਗ੍ਰਾਮ ਹੈਰੋਇਨ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ।
ਜ਼ਿਕਰਯੋਗ ਹੈ ਕਿ ਉਹ ਬਰਾਮਦਗੀ ਹੈਪੀ ਪਸ਼ੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੋਈ ਹੈ। ਜਿਸ ਨੂੰ ਬੀਤੇ ਰਾਤਫ਼ੈਡਰਲ ਆਫ਼ ਇਨਵੈਸਟੀਗੇਸ਼ਨ ਯੂਐਸਏ ਨੇ ਗ੍ਰਿਫ਼ਤਾਰ ਕੀਤਾ ਹੈ। ਭਾਰਤ ਨੇ ਦਾਅਵਾ ਕੀਤਾ ਹੈ ਕਿ ਉਹ ਅਮਰੀਕਾ ਤੋਂ ਹੈਪੀ ਪਸ਼ੀਆ ਦੀ ਹਵਾਲਗੀ ਮੰਗੇਗਾ।