
ਉਠਾਇਆ ਐਡਵੋਕੇਟ ਸਿਮਰਨ ਕੌਰ ਸਾਹਨੇਵਾਲ ਨਾਲ ਹੋਈ ਕੁੱਟਮਾਰ ਦਾ ਮਾਮਲਾ
ਅੱਜ ਮਾਈਨਿੰਗ ਮਾਮਲੇ ’ਤੇ ਭਾਜਪਾ ਆਗੂ ਜੈ ਇੰਦਰ ਕੌਰ, ਵਿਨੀਤ ਜੋਸ਼ੀ, ਪ੍ਰਿਤਪਾਲ ਬਲੀਏਵਾਲ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਐਡਵੋਕੇਟ ਸਿਮਰਨ ਕੌਰ ਸਾਹਨੇਵਾਲ ਨਾਲ ਹੋਈ ਕੁੱਟਮਾਰ ਦਾ ਮਾਮਲਾ ਉਠਾਇਆ ਗਿਆ ਤੇ ਦਸਿਆ ਗਿਆ ਅਜੇ ਤਕ ਮੁਲਜ਼ਮਾਂ ਵਿਰੁਧ ਮਾਮਲਾ ਦਰਜ ਨਹੀਂ ਕੀਤਾ ਗਿਆ। ਪ੍ਰੀਤਪਾਲ ਬੱਲੀਵਾਲਾ ਨੇ ਕਿਹਾ ਕਿ 11 ਪਿੰਡਾਂ ਦੇ ਸਰਪੰਚ ਸਾਡੇ ਨਾਲ ਆਏ ਸਨ ਜਿੱਥੇ ਗ਼ੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ। ਸਿਮਰਨ ਕੌਰ ਗਿੱਲ ਨੇ ਕਿਹਾ ਕਿ ਅਸੀਂ ਮਾਈਨਿੰਗ ਸਬੰਧੀ ਪਿੰਡਾਂ ਵਿਚ ਲਗਾਤਾਰ ਗਸ਼ਤ ਕਰ ਰਹੇ ਹਾਂ, ਜਿਸ ਵਿਚ ਉਨ੍ਹਾਂ ਨੇ ਫ਼ੋਟੋਆਂ ਵੀ ਦਿਖਾਈਆਂ ਅਤੇ ਦਸਿਆ ਕਿ ਉਸ ’ਤੇ ਇਸ ਤਰ੍ਹਾਂ ਹਮਲਾ ਕੀਤਾ ਗਿਆ ਸੀ ਅਤੇ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਪਰ ਕਿਸੇ ਨੇ ਕੇਸ ਦਰਜ ਨਹੀਂ ਕੀਤਾ ਅਤੇ ਕੋਈ ਕਾਰਵਾਈ ਨਹੀਂ ਕੀਤੀ ਗਈ।