Punjab News : ਬਜਿੰਦਰ ਪਾਸਟਰ ਨੂੰ ਸਜ਼ਾ ਹੋਣ ਤੋਂ ਬਾਅਦ ਹੋਏ ਪੀੜਤ ਦਲਵਿੰਦਰ ਸਿੰਘ ਬੈਨੀਪਾਲ ਨੇ ਕੀਤੇ ਖੁਲਾਸੇ 

By : BALJINDERK

Published : Apr 18, 2025, 3:27 pm IST
Updated : Apr 18, 2025, 3:27 pm IST
SHARE ARTICLE
ਬਜਿੰਦਰ ਪਾਸਟਰ ਨੂੰ ਸਜ਼ਾ ਹੋਣ ਤੋਂ ਬਾਅਦ ਹੋਏ ਪੀੜਤ ਦਲਵਿੰਦਰ ਸਿੰਘ ਬੈਨੀਪਾਲ ਨੇ ਕੀਤੇ ਖੁਲਾਸੇ 
ਬਜਿੰਦਰ ਪਾਸਟਰ ਨੂੰ ਸਜ਼ਾ ਹੋਣ ਤੋਂ ਬਾਅਦ ਹੋਏ ਪੀੜਤ ਦਲਵਿੰਦਰ ਸਿੰਘ ਬੈਨੀਪਾਲ ਨੇ ਕੀਤੇ ਖੁਲਾਸੇ 

Punjab News : ਕਿਹਾ -ਬਲਾਤਕਾਰੀ ਬਜਿੰਦਰ ਦੇ ਡੇਰੇ 'ਚ AK-47 ਬੰਦੂਕਾਂ ਅਤੇ ਹੋਰ ਅਸਲਾ ਵੱਡੀ ਗਿਣਤੀ 'ਚ ਪਿਆ

Punjab News in Punjabi : ਇੱਕ ਨਵੀਂ ਸੀਸੀਟੀਵੀ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਬਜਿੰਦਰ ਪਾਸਟਰ ਆਪਣੇ ਬੰਦਿਆਂ ਤੋਂ ਇੱਕ ਵਿਅਕਤੀ ਦੀ ਕੁੱਟਮਾਰ ਕਰਵਾਉਂਦਾ ਹੈ। ਇਸ ਬਾਰੇ ਪੀੜਤ ਦਲਵਿੰਦਰ ਸਿੰਘ ਬੈਨੀਪਾਲ ਨੇ ਰੋਜ਼ਾਨਾ ਸਪੋਕਸਮੈਨ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਮਾਮਲਾ 2021 ਅਪ੍ਰੈਲ ਦਾ ਹੈ ਇਸ ਵੀਡੀਓ ’ਚ ਮੇਰੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਉਸ ਸਮੇਂ ਦਿੱਲੀ ਧਰਨਾ ਚੱਲਦਾ ਸੀ ਕਿਸੇ ਕਿਸਾਨ ਆਗੂ ਨੇ ਗਰੁੱਪ ਵਿਚ ਇੱਕ ਵੀਡੀਓ ਪਾਈ ਕਿ ਮੇਰੇ ਪਿਤਾ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ। ਮੈਂ ਉਥੇ ਪਹੁੰਚਿਆ ਤੇ ਪੁੱਛਿਆ ਕਿ ਤੁਸੀਂ ਇਸ ਕਿਸਾਨ ਨੂੰ ਕਿਉਂ ਕੁੱਟਦੇ ਹੋ ਅਤੇ ਅਸੀਂ ਉਥੇ ਚਰਚ ਦੇ ਸਾਹਮਣੇ ਰੋਡ ’ਤੇ ਧਰਨਾ ਲਗਾ ਦਿੱਤਾ ਸੀ। 

ਉਸ ਤੋਂ ਬਾਅਦ ਪੀੜਤ ਦਲਵਿੰਦਰ ਨੇ ਦੱਸਿਆ ਕਿ ਧਰਨੇ ਵਿਚੋਂ ਬਜਿੰਦਰ ਪਾਸਟਰ ਦੇ 70-80 ਗੁੰਡੇ ਹਥਿਆਰਾਂ ਸਮੇਤ ਨਾਲ ਆਏ ਅਤੇ ਮੇਰੇ ਸਿਰ ’ਤੇ ਗੰਨ ਰੱਖ ਕੇ ਚੁੱਕ ਕੇ ਲੈ ਗਏ। ਅੱਗੇ ਪੀੜਤ ਦਲਵਿੰਦਰ ਨੇ ਦੱਸਿਆ ਕਿ ਕੁੱਟਮਾਰ ਕਰ ਕੇ ਮੇਰਾ ਹੱਥ ਤੋੜਿਆ ਗਿਆ। ਮੈਨੂੰ ਤਾਂ ਇਹ ਲੱਗਾ ਕਿ ਮੈਂ ਅੱਜ ਨਹੀਂ ਬੱਚਦਾ। ਜੇਕਰ ਡਿਪਟੀ ਸਾਹਿਬ ਨਾ ਆਉਂਦੇ ਤਾਂ ਇਹ ਮੈਨੂੰ ਮਾਰ ਹੀ ਦਿੰਦੇ। ਬਲਾਤਕਾਰੀ ਬਜਿੰਦਰ ਦੇ ਡੇਰੇ 'ਚ AK-47 ਬੰਦੂਕਾਂ ਅਤੇ ਹੋਰ ਅਸਲਾ ਵੱਡੀ ਗਿਣਤੀ 'ਚ ਪਿਆ ਸੀ।  ਪੀੜਤ ਨੇ ਕਿਹਾ ਬਜਿੰਦਰ ਪਾਸਟਰ ਦਾ ਮੰਤਰੀ ਤੱਕ ਹੱਥ ਹੈ।

ਪੀੜਤ ਦਲਵਿੰਦਰ ਨੇ ਬਲਾਤਕਾਰੀ ਬਜਿੰਦਰ ਪਾਸਟਰ ਨੇ ਖ਼ੁਦ ਆਪਣੇ ਬੰਦਿਆਂ ਨੂੰ ਕਿਹਾ ਕਿ ਇਸ ਗੋਲੀ ਮਾਰ ਕੇ ਇਸ ਡੇਰੇ ਅੰਦਰ ਦੱਬ ਦੇਉ। ਕੁੱਟ ਮਾਰ ਦੌਰਾਨ ਇਨਾਂ ਨੇ ਮੇਰੇ ਦੋ ਫ਼ੋਨ ਵੀ ਡੇਰੇ ਵਿਚ ਰੱਖ ਲਏ। ਦਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਉਹ ਜਲਦ ਉੱਚ ਅਧਿਕਾਰੀਆਂ ਨੂੰ ਮਿਲ ਕਿ ਜਾਂਚ ਕਰਵਾਉਣਗੇ। 

ਪੀੜਤ ਦਲਵਿੰਦਰ ਨੇ ਕਿਹਾ ਮੈਂ ਮਾਨਯੋਗ ਜੱਜ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। 

(For more news apart from Dalwinder Singh Benipal's revelations after Bajinder Pastor was sentenced News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement