ਪੰਜਾਬ ‘ਚ 13 ਸੀਟਾਂ ‘ਤੇ ਵੋਟਿੰਗ ਕੱਲ੍ਹ, ਇਨ੍ਹਾਂ ਹਾਟ ਸੀਟਾਂ ‘ਤੇ ਟਿਕੀਆਂ ਸਾਰਿਆਂ ਦੀਆਂ ਨਿਗਾਹਾਂ
Published : May 18, 2019, 12:36 pm IST
Updated : May 18, 2019, 1:03 pm IST
SHARE ARTICLE
Punjab Election
Punjab Election

ਪਿਛਲੇ ਇੱਕ ਮਹੀਨੇ ਤੋਂ ਚੱਲ ਰਹੇ ਲੋਕ ਸਭਾ ਚੋਣਾਂ ਦੇ ਅੰਤਿਮ ਯਾਨੀ 7ਵੇਂ ਪੜਾਅ ਦਾ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ ਨੂੰ ਖਤਮ ਹੋ ਗਿਆ...

ਚੰਡੀਗੜ: ਪਿਛਲੇ ਇੱਕ ਮਹੀਨੇ ਤੋਂ ਚੱਲ ਰਹੇ ਲੋਕ ਸਭਾ ਚੋਣਾਂ ਦੇ ਅੰਤਿਮ ਯਾਨੀ 7ਵੇਂ ਪੜਾਅ ਦਾ ਚੋਣ ਪ੍ਰਚਾਰ ਸ਼ੁੱਕਰਵਾਰ ਸ਼ਾਮ ਨੂੰ ਖਤਮ ਹੋ ਗਿਆ। ਪੰਜਾਬ ਦੀਆਂ 13,  ਹਿਮਾਚਲ ਪ੍ਰਦੇਸ਼ ਦੀਆਂ 4 ਅਤੇ ਪੱਛਮ ਬੰਗਾਲ ਦੀਆਂ 9 ਸੀਟਾਂ ਸਮੇਤ ਕੁੱਲ 8 ਰਾਜਾਂ ਦੀਆਂ 59 ਲੋਕ ਸਭਾ ਸੀਟਾਂ ਲਈ 19 ਮਈ ਯਾਨੀ ਕੱਲ੍ਹ ਨੂੰ ਵੋਟਿੰਗ ਹੋਵੇਗੀ। ਪੰਜਾਬ ਦੀਆਂ 13 ਸੀਟਾਂ ‘ਚ ਗੁਰਦਾਸਪਰ ਤੋਂ ਕਾਂਗਰਸ ਦੇ ਸੁਨੀਲ ਜਾਖੜ ਅਤੇ ਅਕਾਲੀ-ਭਾਜਪਾ ਗਠ-ਜੋੜ ਦੇ ਸਨੀ ਦਿਓਲ ਦੇ ਵਿੱਚਕਾਰ ਮੁਕਾਬਲਾ ਹੈ।

Lok Sabha ElectionLok Sabha Election 

ਇਸ ਤੋਂ ਇਲਾਵਾ ਪੰਜਾਬ ਦੀਆਂ 2 ਹੋਰ ਹਾਟ ਸੀਟਾਂ ‘ਚ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਬਾਦਲ ਅਤੇ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਜਦਕਿ ਬਠਿੰਡਾ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਿਚਕਾਰ ਸਖ਼ਤ ਮੁਕਾਬਲਾ ਹੈ। ਪਟਿਆਲਾ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਅਤੇ ਪੰਜਾਬ ਡੈਮੋਕ੍ਰੇਟਿਕ ਅਲਾਇੰਸ  ਦੇ ਡਾ.  ਧਰਮਵੀਰ ਗਾਧੀਂ ਅਤੇ ਅਕਾਲੀ ਦਲ ਦੇ ਸੁਰਜੀਤ ਸਿੰਘ ਰੱਖੜਾ ਦੇ ਵਿੱਚਕਾਰ ਤੀਕੋਣਾ  ਮੁਕਾਬਲਾ ਹੈ।

Punjab electionPunjab election

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ ਕੁੱਲ 278 ਉਮੀਦਵਾਰ ਚੋਣ ਮੈਦਾਨ ਵਿਚ ਹਨ। ਰਾਜ ‘ਚ ਕੁੱਲ 2,07,81,211 ਮਤਦਾਤਾ ਹਨ। ਇਹਨਾਂ ਵਿੱਚ 1, 09,50,735 ਪੁਰਸ਼ ਅਤੇ 98,29916 ਮਹਿਲਾ ਮਤਦਾਤਾ ਜਦਕਿ 560 ਥਰਡ ਜੈਂਡਰ  ਦੇ ਮਤਦਾਤਾ ਹਨ। ਰਾਜ ‘ਚ 23,213 ਮਤਦਾਨ ਕੇਂਦਰ ਸਥਾਪਤ ਕੀਤੇ ਗਏ ਹਨ। ਇਹਨਾਂ ਵਿੱਚ 249 ਕ੍ਰਿਕਟਲ, 719 ਸੰਵੇਦਨਸ਼ੀਲ ਅਤੇ 509 ਬਹੁਤ ਸੰਵੇਦਨਸ਼ੀਲ ਮਤਦਾਨ  ਕੇਂਦਰਾਂ ਦੀ ਪਹਿਚਾਣ ਕੀਤੀ ਗਈ ਹੈ। 19 ਮਈ ਨੂੰ 12002 ਬੂਥਾਂ ਵਲੋਂ ਵੇਬ ਕਾਸਟਿੰਗ ਕੀਤੀ ਜਾਵੇਗੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement