ਪੰਜਾਬ ਸਰਕਾਰ ਨੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਚੁੱਕਿਆ ਵੱਡਾ ਕਦਮ
Published : May 18, 2020, 9:21 pm IST
Updated : May 18, 2020, 9:21 pm IST
SHARE ARTICLE
Photo
Photo

ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਲਈ ਡੀ.ਡੀ ਪੰਜਾਬੀ ਚੈਨਲ 'ਤੇ ਪਾਠਕ੍ਰਮ ਸ਼ੁਰੂ ਕਰਨ ਦਾ ਫੈਸਲਾ, ਪਾਠਕ੍ਰਮ ਟੈਲੀਕਾਸਟ ਕਰਨ ਲਈ ਸਮਾਂ ਸੂਚੀ ਜਾਰੀ

 ਚੰਡੀਗੜ੍ਹ, 18 ਮਈ - ਪੰਜਾਬ ਸਰਕਾਰ ਨੇ ਤਾਲਾਬੰਦੀ ਦੇ ਕਾਰਨ ਸਰਕਾਰੀ ਸਕੁਲਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਦੇ ਵਾਸਤੇ ਡੀ.ਡੀ. ਪੰਜਾਬੀ ਚੈਨਲ 'ਤੇ ਪਾਠਕ੍ਰਮ/ਪ੍ਰੋਗਰਾਮ ਪ੍ਰਸਾਰਿਤ ਕਰਨ ਦਾ ਫੈਸਲਾ ਕੀਤਾ ਹੈ। ਸਿੱਖਿਆ ਵਿਭਾਗ ਦੇ ਇੱਕ ਬੁਲਾਰੇ ਅਨੁਸਾਰ ਭਲਕੇ 19 ਮਈ 2020 ਤੋਂ 9ਵੀਂ ਜਮਾਤ ਲਈ ਸਵੇਰੇ 9 ਵਜੇ ਤੋਂ 11.15 ਵਜੇ ਤੱਕ ਪਾਠਕ੍ਰਮ ਹੋਵੇਗਾ ਅਤੇ ਇਸ ਵਿੱਚ 10 ਵਜੇ ਤੋਂ 10.15 ਵਜੇ ਤੱਕ ਬਰੇਕ ਹੇਵੇਗੀ। ਇਸੇ ਤਰ੍ਹਾਂ ਹੀ ਦਸਵੀਂ ਜਮਾਤ ਲਈ ਟੈਲੀਕਾਸਟ ਦਾ ਸਮਾਂ ਸਵੇਰੇ 11.15 ਵਜੇ ਤੋਂ ਦੁਹਹਿਰ 1.45 ਵਜੇ ਤੱਕ ਹੋਵੇਗਾ ਅਤੇ 12.45 ਵਜੇ ਤੋਂ 1.15 ਵਜੇ ਤੱਕ ਬਰੇਕ ਹੋਵੇਗੀ। ਬੁਲਾਰੇ ਅਨੁਸਾਰ ਪ੍ਰਾਇਮਰੀ ਜਮਾਤਾਂ (ਤੀਜੀ, ਚੌਥੀ ਅਤੇ ਪੰਜਵੀਂ) ਲਈ ਟੈਲੀਕਾਸ ਸਮਾਂ ਬਾਅਦ ਦੁਪਹਿਰ 1.45 ਵਜੇ ਤੋਂ 2.45 ਵਜੇ ਤੱਕ ਹੋਵੇਗਾ।

DD PunjabiDD Punjabi

ਸਿੱਖਿਆ ਵਿਭਾਗ ਦੇ ਬੁਲਾਰੇ ਨੇ ਅੱਗੇ ਦੱਸਿਆ ਕਿ ਡੀ.ਡੀ. ਪੰਜਾਬੀ ਚੈਨਲ ਫਰੀ ਡਿਸ਼ 'ਤੇ 22 ਨੰਬਰ ਚੈਨਲ 'ਤੇ, ਏਅਰਟੈਲ ਡਿਸ਼ 'ਤੇ 572, ਵੀਡੀਓਕੋਨ ਡੀ 2 ਐਚ 'ਤੇ 784 ਨੰਬਰ 'ਤੇ, ਟਾਟਾ ਸਕਾਈ 'ਤੇ 1949, ਫਾਸਟਵੇਅ ਕੇਬਲ 'ਤੇ 71, ਡਿਸ਼ ਟੀ ਵੀ 'ਤੇ 1169, ਸਨ ਡਾਇਰੈਕਟ 'ਤੇ 670 ਅਤੇ ਰੀਲਾਇੰਸ ਬਿੱਗ ਟੀ ਵੀ ਦੇ 950 ਨੰਬਰ ਚੈਨਲਾਂ 'ਤੇ ਆਵੇਗਾ। ਬੁਲਾਰੇ ਅਨੁਸਾਰ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਪਹਿਲਾਂ ਹੀ ਟੀ ਵੀ ਰਾਹੀਂ 20 ਅਪ੍ਰੈਲ 2020 ਤੋਂ 7ਵੀਂ ਅਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਡੀ.ਟੀ.ਐਚ. ਚੈਨਲ ਰਾਹੀਂ ਪ੍ਰਾਠਕ੍ਰਮ/ਪ੍ਰੋਗਰਾਮ ਪ੍ਰਸਾਰਤ ਕੀਤੇ ਜਾ ਰਹੇ ਹਨ।

StudentsStudents

ਇਹ ਡੀ.ਡੀ. ਫਰੀ ਡਿਸ਼ ਦੇ 117 ਨੰਬਰ ਚੈਨਲ ਅਤੇ ਡਿਸ਼ ਟੀ.ਵੀ. ਦੇ 939 ਨੰਬਰ ਚੈਨਲ 'ਤੇ ਚਲਾਏ ਜਾ ਰਹੇ ਹਨ। 7ਵੀਂ ਜਮਾਤ ਲਈ ਇਹ ਟੈਲੀਕਾਸਟ ਸਵੇਰੇ 9 ਵਜੇ ਤੋਂ 10 ਵਜੇ ਅਤੇ ਮੁੜ ਸ਼ਾਮ ਨੂੰ 4 ਵਜੇ ਤੋਂ 5 ਵਜੇ ਤੱਕ ਹੁੰਦਾ ਹੈ। ਇਸੇ ਤਰ੍ਹਾਂ ਹੀ 8ਵੀਂ ਜਮਾਤ ਲਈ ਟੈਲੀਕਾਸਟ ਸਵੇਰੇ 10 ਤੋਂ 11 ਵਜੇ ਅਤੇ ਫਿਰ ਸ਼ਾਮ ਨੂੰ 5 ਵਜੇ ਤੋਂ 6 ਵਜੇ ਤੱਕ ਹੁੰਦਾ ਹੈ। ਸਿੱਖਿਆ ਵਿਭਾਗ (ਸੈ.ਸਿ.) ਦੇ ਡਾਇਰੈਕਟਰ ਸੁਖਜੀਤ ਪਾਲ ਸਿੰਘ ਨੇ ਇਸ ਸਬੰਧ ਵਿੱਚ ਸਮੂਹ ਜ਼ਿਲ੍ਹਾਂ ਸਿੱਖਿਆ ਅਫਸਰਾਂ (ਸੈ.ਸਿ.)/(ਐ.ਸਿ), ਸਮੂਹ ਬਲਾਕ ਪ੍ਰਾਇਮਰੀ ਅਫਸਰਾਂ ਅਤੇ ਸਮੂਹ ਸਕੂਲ ਮੁਖੀਆਂ ਨੂੰ ਇੱਕ ਪੱਤਰ ਲਿਖਿਆ ਹੈ।

StudentsStudents

ਇਸ ਵਿੱਚ ਉਨਾਂ ਕਿਹਾ ਹੈ ਕਿ ਸਕੂਲ ਮੁਖੀ ਰੋਜ਼ਮਰਾ ਦੇ ਆਧਾਰ 'ਤੇ ਇਨ੍ਹਾਂ ਪ੍ਰੋਗਰਾਮਾਂ ਦੀ ਫੀਡਬੈਕ ਪ੍ਰਾਪਤ ਕਰਨਗੇ ਅਤੇ ਇਸ ਯਕੀਨੀ ਬਨਾਉਣਗੇ ਕਿ ਸਬੰਧਿਤ ਅਧਿਆਪਿਕ ਵੀ ਇਹ ਪ੍ਰੋਗਰਾਮ ਦੇਖਣ। ਅਧਿਆਪਿਕ ਵਿਦਿਆਰਥੀਆਂ ਨਾਲ ਲਗਾਤਾਰ ਤਾਲਮੇਲ ਰੱਖਣ। ਅਧਿਆਪਿਕ ਇਨ੍ਹਾਂ ਪ੍ਰੋਗਰਾਮਾਂ ਦਾ ਟਾਈਮ ਟੇਬਲ ਅਤੇ ਸੂਚੀ ਵਿਦਿਆਰਥੀਆਂ ਤੱਕ ਪਹੁੰਚਾਉਣਗੇ ਤਾਂ ਜੋ ਉਨ੍ਹਾਂ ਨੂੰ ਕੋਈ ਵੀ ਦਿੱਕਤ ਨਾ ਆਵੇ। ਉਨ੍ਹਾਂ ਨੇ ਵਿਦਿਆਰਥੀਆਂ ਦੀ ਪੜ੍ਹਾਈ ਦੇ ਲਈ ਸ਼ੁਰੂ ਕੀਤੇ ਅਭਿਆਨ ਦੀ ਸਫਲਤਾ ਲਈ ਜ਼ਿਲ੍ਹਾ ਅਫਸਰਾਂ ਤੋਂ ਲੈ ਅਧਿਆਪਕਾਂ ਤੱਕ ਸਾਰਿਆਂ ਨੂੰ ਤਾਲਮੇਲ ਬਨਾਉਣ ਲਈ ਨਿਰਦੇਸ਼ ਦਿੱਤੇ ਹਨ।

SHARE ARTICLE

ਏਜੰਸੀ

Advertisement

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM
Advertisement