ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਤਾਲਾਬੰਦੀ ਦੌਰਾਨ ਲਾਗੂ ਹੋਣ ਵਾਲੀਆਂ ਹਦਾਇਤਾਂ ਕੀਤੀਆਂ ਜਾਰੀ
Published : May 18, 2020, 9:19 pm IST
Updated : May 18, 2020, 9:19 pm IST
SHARE ARTICLE
1
1

ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਤਾਲਾਬੰਦੀ ਦੌਰਾਨ ਲਾਗੂ ਹੋਣ ਵਾਲੀਆਂ ਹਦਾਇਤਾਂ ਕੀਤੀਆਂ ਜਾਰੀ

ਫ਼ਾਜ਼ਿਲਕਾ,18 ਮਈ (ਅਨੇਜਾ): ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਫੋਜ਼ਧਾਰੀ ਜਾਬਤਾ ਸੰਘਤਾ ਦੀ ਧਾਰਾ 144 ਦੇ ਅਧਿਕਾਰਾਂ ਤਹਿਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਗ੍ਰਹਿ ਮਾਮਲਿਆ ਵਿਭਾਗ ਦੇ ਪੱਤਰ ਅਨੁਸਾਰ ਜ਼ਿਲ੍ਹੇ ਅੰਦਰ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ 18 ਮਈ 2020 ਤੋਂ 31 ਮਈ 2020 ਤੱਕ 2 ਹਫ਼ਤਿਆਂ ਲਈ ਲਾਕਡਾਊਨ ਜਾਰੀ ਰਹੇਗਾ। ਹੁਕਮ 'ਚ ਦੱਸਿਆ ਗਿਆ ਹੈ ਕਿ ਕੋਵਿਡ 19 ਨੂੰ ਪਹਿਲਾ ਹੀ ਭਾਰਤ ਸਰਕਾਰ ਨੇ ਮਹਾਂਮਾਰੀ ਘੋਸ਼ਿਤ ਕੀਤਾ ਹੋਇਆ ਹੈ, ਜਿਸਦੇ ਤਹਿਤ ਪੂਰੇ ਦੇਸ਼ ਵਿੱਚ ਤਾਲਾਬੰਦੀ ਦਾ ਐਲਾਣ ਕੀਤਾ ਗਿਆ ਹੈ।

ਸ. ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਰਾਤ 7 ਤੋਂ ਸਵੇਰੇ 7 ਵਜੇ ਤੱਕ ਕਰਫਿਊ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਗੈਰ ਜਰੂਰੀ ਕੰਮਾਂ ਲਈ ਲੋਕਾਂ ਦੀ ਆਵਾਜਾਈ 'ਤੇ ਪਾਬੰਦੀ ਹੋਵੇਗੀ। ਬਿਨ੍ਹਾਂ ਲੋੜ ਤੋਂ ਬਾਹਰ ਜਾਣ ਤੋਂ ਗੁਰੇਜ਼ ਕੀਤਾ ਜਾਵੇ। ਹੁਕਮ 'ਚ ਕਿਹਾ ਕਿ ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚੇ ਦੇ ਨਾਲ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਘਰ 'ਚ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਸਾਪਿੰਗ ਮਾਲ, ਸਕੂਲ, ਕਾਲਜ, ਵਿੱÎਦਿਅਕ ਅਦਾਰੇ, ਕੋਚਿੰਗ ਸੈਂਟਰ, ਹੋਟਲ ਰੈਸਟੋਰੈਂਟ, ਸਿਨੇਮਾ ਹਾਲ, ਜਿੰਮ, ਸਵਿੰਗ ਪੂਲ, ਪਾਰਕ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਅਤੇ ਇਸ ਤਰ੍ਹਾਂ ਦੇ ਹੋਰ ਅਦਾਰੇ ਤਾਲਾਬੰਦੀ ਦੌਰਾਨ ਬੰਦ ਰਹਿਣਗੇ।11

ਇਸ ਤੋਂ ਇਲਾਵਾ ਸਮਾਜਿਕ, ਰਾਜਸੀ, ਖੇਡਾਂ ਅਤੇ ਮੰਨੋਰੰਜ਼ਨ, ਵਿੱਦਿਅਕ, ਸਭਿਆਚਾਰਕ, ਧਾਰਮਿਕ ਪ੍ਰੋਗਰਾਮ ਅਤੇ ਹੋਰ ਇਕੱਠ ਵਾਲੇ ਪ੍ਰੋਗਰਾਮਾਂ ਅਤੇ ਸਾਰੇ ਤਰ੍ਹਾਂ ਦੇ ਧਾਰਮਿਕ ਅਤੇ ਪੂਜਾ ਦੇ ਸਥਾਨ 'ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ ਪਰ ਰਾਜ ਸਰਕਾਰ ਦੇ ਪ੍ਰੋਹਣਚਾਰੀ ਅਤੇ ਏਕਾਂਤਵਾਸ ਕੇਂਦਰ ਖੁੱਲੇ ਰਹਿਣਗੇ। ਹੁਕਮ 'ਚ ਕਿਹਾ ਗਿਆ ਹੈ ਕਿ ਕੋਵਿਡ 19 ਤਹਿਤ ਹਰੇਕ ਗਤਿਵਿਧੀ ਲਈ ਸਾਮਾਜਿਕ ਦੂਰੀ ਬਣਾਉਂਦਿਆਂ ਘੱਟੋ ਘੱਟ 2 ਮੀਟਰ ਦੀ ਦੂਰੀ ਦੇ ਨਾਲ ਦਫ਼ਤਰਾਂ ਅਤੇ ਜਨਤਕ ਥਾਵਾਂ 'ਤੇ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ੋਸਲ ਡਿਸਟੈਂਸ ਦੀ ਪਾਲਣਾ ਅੰਦਰ ਕਿਸੇ ਕਿਸਮੀ ਦੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਹੁਕਮ 'ਚ ਅੱਗੇ ਕਿਹਾ ਕਿ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਮੁੱਖ ਬਾਜ਼ਾਰਾਂ ਦੀਆਂ ਦੁਕਾਨਾਂ ਸਵੇਰੇ 7 ਤੋਂ ਸ਼ਾਮ 6 ਵਜੇ ਖੁੱਲਣਗੀਆਂ। ਸੈਲੂਨ ਅਤੇ ਨਾਈ ਦੀਆਂ ਦੁਕਾਨਾਂ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਤੇ ਮੁਤਾਬਕ ਖੁੱਲ ਸਕਦੀਆ ਹਨ। ਸਪੋਰਟਸ ਕੰਪਲੈਕਸ਼, ਸਟੇਡੀਅਮ ਬਿਨ•ਾਂ ਦਰਸ਼ਕਾਂ ਦੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਪਣੀਆਂ ਗਤਿਵਿਧੀਆ ਕਰ ਸਕਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

NSA ਲੱਗੀ ਦੌਰਾਨ Amritpal Singh ਕੀ ਲੜ ਸਕਦਾ ਚੋਣ ? ਕੀ ਕਹਿੰਦਾ ਕਾਨੂੰਨ ? ਸਜ਼ਾ ਹੋਣ ਤੋਂ ਬਾਅਦ ਲੀਡਰ ਕਿੰਨਾ ਸਮਾਂ

04 May 2024 12:46 PM

ਡੋਪ ਟੈਸਟ ਦਾ ਚੈਲੰਜ ਕਰਨ ਵਾਲੇ Kulbir Singh Zira ਨੂੰ Laljit Singh Bhullar ਨੇ ਚੱਲਦੀ Interview 'ਚ ਲਲਕਾਰਿਆ

04 May 2024 11:44 AM

'ਸੁਖਪਾਲ ਖਹਿਰਾ ਮੇਰਾ ਹੱਕ ਖਾ ਗਿਆ, ਇਹ ਬੰਦਾ ਤਿਤਲੀਆਂ ਨਾਲੋਂ ਵੀ ਵੱਡੀ ਕੈਟਾਗਰੀ 'ਚ ਆਉਂਦਾ'

04 May 2024 11:31 AM

patiala 'ਚ ਭਿੜ ਗਏ ਆਪ, Congress ਤੇ BJP ਦੇ ਵਰਕਰ, ਕਹਿੰਦੇ ਹੁਣ ਲੋਟਸ ਨਹੀਂ ਪੰਜਾ ਅਪ੍ਰੇਸ਼ਨ ਚੱਲੂ

04 May 2024 11:12 AM

ਕੌਣ ਪਾਵੇਗਾ ਗੁਰਦਾਸਪੁਰ ਦੀ ਗੇਮ, ਕਿਸ ਨੂੰ ਜਿਤਾਉਣਗੇ ਮਾਝੇ ਵਾਲ਼ੇ, ਕੌਣ ਬਣੇਗਾ ਮਾਝੇ ਦਾ ਜਰਨੈਲ, ਵੇਖੋ ਖ਼ਾਸ ਪੇਸ਼ਕਸ਼

04 May 2024 10:06 AM
Advertisement