ਜੰਮੂ-ਕਸ਼ਮੀਰ ਦੀਆਂ ਦੋ ਜੇਲਾਂ 'ਚ 92 ਕੈਦੀ ਕੋਰੋਨਾ ਪਾਜ਼ੇਟਿਵ
Published : May 18, 2021, 12:42 am IST
Updated : May 18, 2021, 12:42 am IST
SHARE ARTICLE
image
image

ਜੰਮੂ-ਕਸ਼ਮੀਰ ਦੀਆਂ ਦੋ ਜੇਲਾਂ 'ਚ 92 ਕੈਦੀ ਕੋਰੋਨਾ ਪਾਜ਼ੇਟਿਵ


ਜੰਮੂ, 17 ਮਈ : ਜੰਮੂ-ਕਸ਼ਮੀਰ ਦੀਆਂ ਦੋ ਜੇਲਾਂ 'ਚ 92 ਕੈਦੀ ਕੋਰੋਨਾ ਵਾਇਰਸ ਤੋਂ ਪਾਜ਼ੇਟਿਵ ਮਿਲੇ ਹਨ | ਅਧਿਕਾਰੀਆਂ ਨੇ ਸੋਮਵਾਰ ਨੂੰ  ਦਸਿਆ ਕਿ ਕੈਦੀਆਂ ਨੂੰ  ਵਖਰੀ ਕੋਠੜੀ ਵਿਚ ਇਕਾਂਤਵਾਸ ਰਖਿਆ ਗਿਆ ਹੈ | ਊਧਮਪੁਰ ਅਤੇ ਕੁਪਵਾੜਾ ਜ਼ਿਲ੍ਹੇ ਦੀਆਂ ਜੇਲਾਂ 'ਚ ਕੀਤੀ ਗਈ 'ਰੈਪਿਡ ਐਂਟੀਜਨ' ਜਾਂਚ ਤੋਂ ਬਾਅਦ ਹੁਣ ਇੱਥੇ ਕੁੱਲ 115 ਕੈਦੀ ਕੋਰੋਨਾ ਤੋਂ ਪੀੜਤ ਹਨ | ਇਨ੍ਹਾਂ ਜੇਲਾਂ ਵਿਚ 4570 ਤੋਂ ਵਧ ਕੈਦੀ ਬੰਦ ਹਨ |  ਮੁੱਖ ਵੱਖਵਾਦੀ ਆਗੂ ਅਤੇ ਤਹਿਰੀਕ-ਏ-ਹੁਰੀਅਤ ਦੇ ਪ੍ਰਧਾਨ ਮੁਹੰਮਦ ਅਸ਼ਰਫ਼ ਸਹਿਰਾਈ ਦੀ ਕੋਰੋਨਾ ਨਾਲ 5 ਮਈ ਨੂੰ  ਸਰਕਾਰੀ ਹਸਪਤਾਲ ਵਿਚ ਮੌਤ ਹੋ ਗਈ ਸੀ, ਜੋ ਊਧਮਪੁਰ ਜ਼ਿਲ੍ਹਾ ਜੇਲ ਵਿਚ ਬੰਦ ਸੀ | ਇਸ ਦੇ ਕਰੀਬ ਦੋ ਹਫ਼ਤਿਆਂ ਮਗਰੋਂ ਹੀ ਜੇਲਾਂ ਵਿਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ |          (ਪੀਟੀਆਈ)
 

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement