
ਸ਼ਾਹਿਦ ਜਮੀਲ ਦੇ ਅਸਤੀਫ਼ੇ ਲਈ ਕਾਂਗਰਸ ਨੇ ਕੇਂਦਰ ਸਰਕਾਰ ਘੇਰੀ
ਨਵੀਂ ਦਿੱਲੀ, 17 ਮਈ : ਕਾਂਗਰਸ ਨੇ ਮੰਨੇ ਪ੍ਰਮੰਨੇ ਵਿਸ਼ਾਣੂ ਵਿਗਿਆਨੀ ਸ਼ਾਹਿਦ ਜਮੀਲ ਦੇ ਕੇਂਦਰ ਸਰਕਾਰ ਦੀ ਕੋਰੋਨਾ ਖੋਜ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਲਈ ਸੋਮਵਾਰ ਨੂੰ ਕੇਂਦਰ ਸਰਕਾਰ ਨੂੰ ਘੇਰਦਿਆਂ ਦੋਸ਼ ਲਗਾਇਆ ਕਿ ਇਸ ਸਰਕਾਰ ਵਿਚ ਪੇਸ਼ੇਵਰ ਲੋਕਾਂ ਲਈ ਕੋਈ ਥਾਂ ਨਹੀਂ |
ਪਾਰਟੀ ਦੇ ਸੀਨੀਅਰ ਆਗੂ ਜੈਰਾਮ ਰਮੇਸ਼ ਨੇ ਟਵੀਟ ਕੀਤਾ,''ਡਾਕਟਰ ਸ਼ਾਹਿਦ ਜਮੀਲ ਦਾ ਅਸਤੀਫ਼ਾ ਯਕੀਨੀ ਤੌਰ 'ਤੇ ਦੁਖਦ ਹੈ | ਅਜਿਹੇ ਪੇਸ਼ੇਵਰ ਲੋਕਾਂ ਲਈ ਮੋਦੀ ਸਰਕਾਰ ਵਿਚ ਕੋਈ ਥਾਂ ਨਹੀਂ, ਜੋ ਬਿਨਾ ਪੱਖ ਜਾਂ ਡਰ ਦੇ ਬੋਲ ਸਕਦੇ ਹੋਣ |''
ਕਾਂਗਰਸ ਨੇ ਅਪਣੇ ਅਧਿਕਾਰਤ ਟਵਿਟਰ ਹੈਾਡਲ ਰਾਹੀਂ ਸਵਾਲ ਕੀਤਾ,''ਇਸ ਸਰਕਾਰ ਦੀ ਲਾਪ੍ਰਵਾਹੀ ਨਾਲ ਭਾਰਤ ਨੂੰ ਕਿੰਨੀ ਪੀੜ ਝੱਲਣੀ ਪਵੇਗੀ |'' ਪਾਰਟੀ ਦੇ ਬੁਲਾਰੇ ਮਲੀਸ਼ ਤਿਵਾੜੀ ਨੇ ਸਵਾਲ ਕੀਤਾ ਕਿ ਜਮੀਲ ਨੇ ਅਸਤੀਫ਼ਾ ਦਿਤਾ ਜਾਂ ਫਿਰ ਉਨ੍ਹਾਂ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਕੀਤਾ ਗਿਆ? ਜ਼ਿਮਰਯੋਗ ਹੈ ਕਿ ਬੀਤੇ ਸ਼ੁਕਰਵਾਰ ਨੂੰ ਆਈਐਐਸਸੀਓਜੀ ਦੀ ਬੈਠਕ ਹੋਈ ਸੀ | ਇਸ ਬੈਠਕ ਵਿਚ ਮੌਜੂਦ ਦੋ ਅਧਿਕਾਰੀਆਂ ਨੇ ਦਸਿਆ ਕਿ ਉਸੇ ਬੈਠਕ ਵਿਚ ਜਮੀਲ ਨੇ ਅਸਤੀਫ਼ੇ ਦਾ ਐਲਾਨ ਕੀਤਾ ਸੀ | (ਪੀਟੀਆਈ)