ਕੋਰੋਨਾ ਖੋਜ ਬਾਰੇ ਸਰਕਾਰੀ ਕਮੇਟੀ ਦੇ ਪ੍ਰਮੁਖ ਅਹੁਦੇ ਤੋਂ ਵਿਸ਼ਾਣੂ ਵਿਗਿਆਨੀ ਜਮੀਲ ਦਾ ਅਸਤੀਫ਼ਾ
Published : May 18, 2021, 12:40 am IST
Updated : May 18, 2021, 12:40 am IST
SHARE ARTICLE
image
image

ਕੋਰੋਨਾ ਖੋਜ ਬਾਰੇ ਸਰਕਾਰੀ ਕਮੇਟੀ ਦੇ ਪ੍ਰਮੁਖ ਅਹੁਦੇ ਤੋਂ ਵਿਸ਼ਾਣੂ ਵਿਗਿਆਨੀ ਜਮੀਲ ਦਾ ਅਸਤੀਫ਼ਾ


30 ਅਪ੍ਰੈਲ ਨੂੰ  800 ਤੋਂ ਜ਼ਿਆਦਾ ਭਾਰਤੀ ਵਿਗਿਆਨੀਆਂ ਨੇ ਮੋਦੀ ਤੋਂ ਮੰਗੇ ਸੀ ਕੋਰੋਨਾ ਅੰਕੜੇ

ਨਵੀਂ ਦਿੱਲੀ, 17 ਮਈ : ਪ੍ਰਸਿਧ ਵਿਸ਼ਾਣੂ ਵਿਗਿਆਨੀ ਸ਼ਾਹਿਦ ਜਮੀਲ ਨੇ ਕੋਰੋਨਾ ਵਾਇਰਸ ਬਾਰੇ ਖੋਜ ਵਾਲੀ ਕੇਂਦਰੀ ਕਮੇਟੀ ਆਈ. ਐਨ. ਐਸ. ਏ. ਸੀ. ਓ. ਜੀ. ਪ੍ਰਮੁਖ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ | ਜ਼ਿਰਕਯੋਗ ਹੈ ਕਿ ਕੁਝ ਦਿਨ ਪਹਿਲਾਂ ਜਮੀਲ ਨੇ ਕਿਹਾ ਸੀ ਕਿ ਵਿਗਿਆਨੀਆਂ ਨੂੰ  'ਸਬੂਤ ਅਧਾਰਤ ਨੀਤੀਗਤ ਫ਼ੈਸਲਿਆਂ ਪ੍ਰਤੀ ਅੜੀਅਲ ਰਵਈਏ' ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਬੀਤੇ ਸ਼ੁਕਰਵਾਰ ਨੂੰ  ਆਈ.ਐਨ.ਐਸ.ਸੀ.ਓ.ਜੀ. ਦੀ ਬੈਠਕ ਹੋਈ ਸੀ | ਇਸ ਵਿਚ ਮੌਜੂਦ ਅਧਿਕਾਰੀਆਂ 'ਚੋਂ ਦੋ ਨੇ ਦਸਿਆ ਕਿ ਉਸੇ ਬੈਠਕ 'ਚ ਜਮੀਲ ਨੇ ਅਸਤੀਫ਼ੇ ਦਾ ਐਲਾਨ ਕਰ ਦਿਤਾ ਸੀ | ਫ਼ੋਨ ਕਾਲ ਅਤੇ ਸੰਦੇਸ਼ਾਂ ਦਾ ਜਮੀਲ ਵਲੋਂ ਕੋਈ ਜਵਾਬ ਨਹੀਂ ਦਿਤਾ ਗਿਆ | ਇਕ ਅਧਿਕਾਰੀ ਨੇ ਦਸਿਆ ਕਿ ਜਮੀਲ ਨੇ ਅਸਤੀਫ਼ਾ ਦੇਣ ਪਿੱਛੇ ਕੋਈ ਕਾਰਨ ਨਹੀਂ ਦਸਿਆ | 
  ਪਿਛਲੇ ਹਫ਼ਤੇ ਸ਼ਾਹਿਦ ਜਮੀਲ ਨੇ 'ਨਿਊਯਾਰਕ ਟਾਈਮਜ਼' 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਬਾਰੇ ਇਕ ਲੇਖ ਲਿਖਿਆ ਸੀ | ਉਕਤ ਲੇਖ 'ਚ ਉਨ੍ਹਾਂ ਲਿਖਿਆ ਸੀ,''ਭਾਰਤ 'ਚ ਮੇਰੇ ਸਾਥੀ ਵਿਗਿਆਨੀਆਂ ਵਿਚ ਇਨ੍ਹਾਂ ਕੋਸ਼ਿਸ਼ਾਂ ਨੂੰ  ਲੈ ਕੇ ਖਾਸ ਸਮਰਥਨ ਹੈ ਪਰ 
ਸਬੂਤ ਅਧਾਰਤ ਨੀਤੀਗਤ ਫ਼ੈਸਲਿਆਂ ਪ੍ਰਤੀ ਉਨ੍ਹਾਂ ਨੂੰ  ਅੜੀਅਲ ਰਵਈਏ ਦਾ ਸਾਹਮਣਾ ਕਰਨਾ ਪੈ ਰਿਹਾ ਹੈ | 30 ਅਪ੍ਰੈਲ ਨੂੰ  800 ਤੋਂ ਜ਼ਿਆਦਾ ਭਾਰਤੀ ਵਿਗਿਆਨੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ  ਅਪੀਲ ਕੀਤੀ ਸੀ ਕਿ ਉਨ੍ਹਾਂ ਨੂੰ  ਅੰਕੜੇ ਉਪਲਬਧ ਕਰਵਾਏ ਜਾਣ ਤਾਂ ਜੋ ਉਹ ਅੱਗੇ ਅਧਿਐਨ ਕਰ ਸਕਣ, ਅੰਦਾਜ਼ਾ ਲਗਾ ਸਕਣ ਅਤੇ ਇਸ ਵਾਇਰਸ ਦੇ ਪ੍ਰਕੋਪ ਨੂੰ  ਰੋਕਣ ਦੇ ਕੋਸ਼ਿਸ਼ ਤੇਜ਼ ਕਰ ਸਕਣ |'' ਇਸ ਮਹੀਨੇ ਦੀ ਸ਼ੁਰੂਆਤ ਵਿਚ ਜਮੀਲ ਨੇ ਕਿਹਾ ਸੀ ਕਿ ਮੈਨੂੰ ਚਿੰਤਾ ਇਸ ਗੱਲ ਦੀ ਹੈ ਕਿ ਨੀਤੀ ਨਿਰਮਾਣ ਲਈ ਵਿਗਿਆਨੀ ਪੱਖ 'ਤੇ ਵਿਚਾਰ ਨਹੀਂ ਕੀਤਾ ਜਾ ਰਿਹਾ | ਇਕ ਵਿਗਿਆਨੀ ਹੋਣ ਦੇ ਨਾਤੇ ਅਸੀਂ ਸਬੂਤ ਦੇ ਸਕਦੇ ਹਾਂ ਪਰ ਨੀਤੀ ਨਿਰਮਾਣ ਦਾ ਕੰਮ ਸਰਕਾਰ ਦਾ ਹੈ | (ਪੀਟੀਆਈ)
 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement