21ਵੀਂ ਸਦੀ ’ਚ ਦੁਨੀਆ ਦੀ ਅਗਵਾਈ ਕਰਨ ਲਈ ਬਿਹਤਰ ਸਥਿਤੀ ’ਚ ਅਮਰੀਕਾ : ਬਾਈਡੇਨ
Published : May 18, 2022, 12:26 am IST
Updated : May 18, 2022, 12:26 am IST
SHARE ARTICLE
image
image

21ਵੀਂ ਸਦੀ ’ਚ ਦੁਨੀਆ ਦੀ ਅਗਵਾਈ ਕਰਨ ਲਈ ਬਿਹਤਰ ਸਥਿਤੀ ’ਚ ਅਮਰੀਕਾ : ਬਾਈਡੇਨ

ਵਾਸ਼ਿੰਗਟਨ, 17 ਮਈ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਬੋਸਟਨ ਖੇਤਰ ਦੇ ਇਕ ਉੱਘੇ ਭਾਰਤੀ-ਅਮਰੀਕੀ ਨਾਗਰਿਕ ਨੂੰ ਕਿਹਾ ਹੈ ਕਿ ਅਮਰੀਕਾ 21ਵੀਂ ਸਦੀ ਵਿਚ ਦੁਨੀਆ ਦੀ ਅਗਵਾਈ ਕਰਨ ਲਈ ਕਿਸੇ ਵੀ ਹੋਰ ਦੇਸ਼ ਨਾਲੋਂ ਬਿਹਤਰ ਸਥਿਤੀ ਵਿਚ ਹੈ। ਏਸ਼ੀਅਨ ਹੈਰੀਟੇਜ ਮਹੀਨੇ ਦੇ ਜਸ਼ਨ ਦੌਰਾਨ ਬਾਈਡੇਨ ਨੇ ਕਿਹਾ ਕਿ ਸਾਡਾ ਦੇਸ਼ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਜਿਸ ਰਸਤੇ ’ਤੇ ਅਸੀਂ ਇਕੱਠੇ ਸਫ਼ਰ ਕਰਾਂਗੇ, ਉਹ ਸਾਡੇ ਇਤਿਹਾਸ ਵਿਚ ਸਭ ਤੋਂ ਮੁਸ਼ਕਲ ਰਸਤਿਆਂ ਵਿਚੋਂ ਇਕ ਹੋਵੇਗਾ। ਔਖੇ ਸਮੇਂ ਦੇ ਬਾਵਜੂਦ ਮੈਂ ਅਮਰੀਕਾ ਦੇ ਭਵਿੱਖ ਨੂੰ ਲੈ ਕੇ ਕਦੇ ਵੀ ਇੰਨਾ ਆਸ਼ਾਵਾਦੀ ਨਹੀਂ ਰਿਹਾ। 
ਬੋਸਟਨ ਸਥਿਤ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਅਭਿਸ਼ੇਕ ਸਿੰਘ ਨੂੰ ਹਾਲ ਹੀ ਵਿਚ ਲਿਖੇ ਤਾਜ਼ਾ ਪੱਤਰ ’ਚ ਬਾਈਡੇਨ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ 21ਵੀਂ ਸਦੀ ’ਚ ਅਗਵਾਈ ਕਰਨ ਲਈ ਅਸੀਂ ਦੁਨੀਆ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਬਿਹਤਰ ਸਥਿਤੀ ’ਚ ਹਾਂ, ਨਾ ਸਿਰਫ਼ ਆਪਣੀ ਤਾਕਤ ਦੇ ਪ੍ਰਦਰਸ਼ਨ ਦੁਆਰਾ ਸਗੋਂ ਆਪਣੀ ਉਦਾਹਰਣ ਹੋਣ ਦੀ ਸ਼ਕਤੀ ਵਜੋਂ ਵੀ। ਸਿੰਘ ਫ਼ੈਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ, ਨਿਊ ਇੰਗਲੈਂਡ ਦੇ ਪ੍ਰਧਾਨ ਹਨ। ਉਨ੍ਹਾਂ ਨੇ ਨਿਊਯਾਰਕ ਅਤੇ ਨਿਊਜਰਸੀ ਵਿਚ ਐਫ਼ਆਈਏ ਦੇ ਨਾਲ ਪਿਛਲੇ ਹਫ਼ਤੇ ਵਾਸ਼ਿੰਗਟਨ ਵਿਚ ‘‘ਨੈਕਟਰ ਆਫ਼ ਫ਼ਰੀਡਮ” ਦਾ ਇਕ ਕਮਿਊਨਿਟੀ ਜਸ਼ਨ ਸ਼ੁਰੂ ਕੀਤਾ, ਜਿਸ ਵਿਚ ਸੈਂਕੜੇ ਲੋਕਾਂ ਨੇ ਭਾਗ ਲਿਆ।
ਸਿੰਘ ਨੂੰ ਲਿਖੇ ਆਪਣੇ ਪੱਤਰ ਵਿਚ ਬਾਈਡੇਨ ਨੇ ਸਾਰੇ ਅਮਰੀਕੀਆਂ ਦੇ ਰਾਸ਼ਟਰਪਤੀ ਬਣਨ ਦਾ ਸੰਕਲਪ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਲਿਖਿਆ ਕਿ ਮੈਨੂੰ ਭਰੋਸਾ ਹੈ ਕਿ ਅਸੀਂ ਅਮਰੀਕਾ ਨੂੰ ਜ਼ਿਆਦਾ ਨਿਆਂਪੂਰਨ, ਖੁਸ਼ਹਾਲ ਅਤੇ ਸੁਰੱਖਿਅਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿਚ ਇਕ ਸਾਂਝਾ ਆਧਾਰ ਲੱਭਣ ਲਈ ਮਿਲ ਕੇ ਕੰਮ ਕਰ ਸਕਦੇ ਹਾਂ।     (ਏਜੰਸੀ)

SHARE ARTICLE

ਏਜੰਸੀ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement