ਅਫ਼ਗ਼ਾਨਿਸਤਾਨ ’ਚ ਪਾਕਿਸਤਾਨ ਦੇ ਵਫ਼ਦ ਨੇ ਅਤਿਵਾਦੀ ਸੰਗਠਨ ਟੀਟੀਪੀ ਨਾਲ ਕੀਤੀ ਗੱਲਬਾਤ
Published : May 18, 2022, 12:36 am IST
Updated : May 18, 2022, 12:36 am IST
SHARE ARTICLE
image
image

ਅਫ਼ਗ਼ਾਨਿਸਤਾਨ ’ਚ ਪਾਕਿਸਤਾਨ ਦੇ ਵਫ਼ਦ ਨੇ ਅਤਿਵਾਦੀ ਸੰਗਠਨ ਟੀਟੀਪੀ ਨਾਲ ਕੀਤੀ ਗੱਲਬਾਤ

ਕਾਬੁਲ, 17 ਮਈ : ਪਾਕਿਸਤਾਨ ਦੇ ਇਕ ਵਫ਼ਦ ਨੇ ਆਈ.ਐਸ.ਆਈ. ਦੇ ਸਾਬਕਾ ਮੁਖੀ ਦੀ ਅਗਵਾਈ ਵਿਚ ਅਫ਼ਗ਼ਾਨਿਸਤਾਨ ਵਿਚ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਨੁਮਾਇੰਦਿਆਂ ਨਾਲ ਕਥਿਤ ਤੌਰ ’ਤੇ ਗੱਲਬਾਤ ਕੀਤੀ ਹੈ। ਇਹ ਸੰਗਠਨ ਪਾਕਿਸਤਾਨੀ ਸੁਰੱਖਿਆ ਬਲਾਂ ’ਤੇ ਕਈ ਘਾਤਕ ਹਮਲਿਆਂ ’ਚ ਸ਼ਾਮਲ ਰਿਹਾ ਹੈ। ਮੰਗਲਵਾਰ ਨੂੰ ਮੀਡੀਆ ’ਚ ਆਈ ਇਕ ਰਿਪੋਰਟ ’ਚ ਇਹ ਜਾਣਕਾਰੀ ਦਿਤੀ ਗਈ। 
ਟੀ.ਟੀ.ਪੀ. ਦੇ ਮੈਂਬਰਾਂ ਅਤੇ ਕਾਬੁਲ ਵਿਚ ਅਧਿਕਾਰਤ ਸੂਤਰਾਂ ਨੇ ਅਮਰੀਕੀ ਰੇਡੀਓ ਸਰਵਿਸ ‘ਵਾਇਸ ਆਫ਼ ਅਮਰੀਕਾ’ ਨੂੰ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਰਿਪੋਰਟ ਦੇ ਅਨੁਸਾਰ, ਸੋਮਵਾਰ ਨੂੰ ਕਾਬੁਲ ਵਿਚ, ਪੇਸ਼ਾਵਰ ਕੋਰ ਕਮਾਂਡਰ ਲੈਫਟੀਨੈਂਟ ਜਨਰਲ ਫੈਜ਼ ਹਮੀਦ ਨੇ ਟੀਟੀਪੀ ਦੇ ਪ੍ਰਤੀਨਿਧੀ ਮੰਡਲ ਨਾਲ ਗੱਲਬਾਤ ਕੀਤੀ, ਜਿਸ ਦੀ ਵਿਚੋਲਗੀ ਹੱਕਾਨੀ ਨੈਟਵਰਕ ਦੁਆਰਾ ਕੀਤੀ ਗਈ ਸੀ। ਅਫ਼ਗ਼ਾਨ ਪੱਤਰਕਾਰ ਬਿਲ ਸਰਵਰੀ ਨੇ ਟਵੀਟ ਕੀਤਾ, ‘‘ਪੇਸ਼ਾਵਰ ਆਰਮੀ ਕੋਰ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਫੈਜ਼ ਹਮੀਦ ਆਪਣੇ ਵਫਦ ਦੇ ਨਾਲ ਟੀਟੀਪੀ ਨਾਲ ਗੱਲਬਾਤ ਲਈ ਕਾਬੁਲ ਪਹੁੰਚੇ।’’ 
ਹਾਲਾਂਕਿ ਇਸ ਘਟਨਾਕ੍ਰਮ ਨੂੰ ਲੈ ਕੇ ਦੋਵਾਂ ਪਾਸਿਆਂ ਤੋਂ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਹਮੀਦ ਜੂਨ 2019 ਤੋਂ ਨਵੰਬਰ 2021 ਤਕ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਵਿਚ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਸੀ। ‘ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਨੇ ਅਫ਼ਗ਼ਾਨ ਪੱਤਰਕਾਰਾਂ ਅਤੇ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਦਿਤੀ ਹੈ ਕਿ ਇਹ ਗੱਲਬਾਤ ਅਫ਼ਗਾਨ ਤਾਲਿਬਾਨ ਦੀ ਤਾਜ਼ਾ ਕੋਸ਼ਿਸ਼ ਹੈ, ਜਿਸ ਦਾ ਉਦੇਸ਼ ਪਾਕਿਸਤਾਨ ਅਤੇ ਟੀਟੀਪੀ ਵਿਚਾਲੇ ਟਕਰਾਅ ਨੂੰ ਘੱਟ ਕਰਨਾ ਹੈ।    (ਏਜੰਸੀ)

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement