
ਟਿਊਬਵੈੱਲ ਕਾਰਪੋਰੇਸ਼ਨ ਦੇ 6 ਡਾਇਰੈਕਟਰਾਂ ਦੀ ਵੀ ਕੀਤੀ ਛੁੱਟੀ
ਚੰਡੀਗੜ੍ਹ : ਪੰਜਾਬ 'ਚ ਸਰਕਾਰ ਬਦਲਣ ਤੋਂ ਬਾਅਦ ਵੀ CM ਭਗਵੰਤ ਮਾਨ ਨੇ ਕੁਰਸੀ 'ਤੇ ਬੈਠੇ ਆਗੂਆਂ 'ਤੇ ਫਿਰ ਤੋਂ ਕਾਰਵਾਈ ਕੀਤੀ ਹੈ। ਸਰਕਾਰ ਨੇ ਪੰਜਾਬ ਸਟੇਟ ਟਿਊਬਵੈੱਲ ਕਾਰਪੋਰੇਸ਼ਨ (PWRMDC) ਦੇ ਚੇਅਰਮੈਨ ਹਰਵਿੰਦਰ ਸਿੰਘ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੇ ਨਾਲ ਸੀਨੀਅਰ ਵਾਈਸ ਚੇਅਰਮੈਨ ਬਿਕਰਮਜੀਤ ਸਿੰਘ ਵੜੈਚ ਅਤੇ ਵਾਈਸ ਚੇਅਰਮੈਨ ਸਵੇਰਾ ਸਿੰਘ ਨੂੰ ਵੀ ਹਟਾ ਦਿੱਤਾ ਗਿਆ ਹੈ।
Punjab Government
ਇਨ੍ਹਾਂ ਤੋਂ ਇਲਾਵਾ ਟਿਊਬਵੈੱਲ ਕਾਰਪੋਰੇਸ਼ਨ ਦੇ 6 ਡਾਇਰੈਕਟਰਾਂ ਦੀ ਵੀ ਛੁੱਟੀ ਕਰ ਦਿੱਤੀ ਗਈ ਹੈ। ਇਨ੍ਹਾਂ ਵਿੱਚ ਹਰਦੇਵ ਸਿੰਘ ਰੋਸ਼ਾ, ਗੀਤਾ ਸ਼ਰਮਾ, ਰੂਪ ਲਾਲ ਬੱਟਾ, ਗੁਰਬਾਜ਼ ਸਿੰਘ, ਮਦਨ ਲਾਲ ਅਤੇ ਸ਼ਿਵ ਰੰਜਨ ਰੋਮੀ ਸ਼ਾਮਲ ਹਨ। ਸਰਕਾਰ ਹੁਣ ਉਨ੍ਹਾਂ ਦੀ ਥਾਂ 'ਤੇ ਆਪਣੀ ਪਾਰਟੀ ਦੇ ਵਿਧਾਇਕਾਂ ਅਤੇ ਨੇਤਾਵਾਂ ਨੂੰ ਕੁਰਸੀ ਦੇ ਸਕਦੀ ਹੈ।
Gagandeep Singh Jalalpur
ਦੱਸਣਯੋਗ ਹੈ ਕਿ ਕੱਲ੍ਹ ਮਾਨ ਸਰਕਾਰ ਨੇ ਪਾਵਰਕਾਮ (PSPCL) ਦੇ ਡਾਇਰੈਕਟਰ ਗਗਨਦੀਪ ਸਿੰਘ ਜਲਾਲਪੁਰ ਨੂੰ ਹਟਾ ਦਿੱਤਾ ਹੈ। ਗਗਨਦੀਪ ਜਲਾਲਪੁਰ ਘਨੌਰ ਤੋਂ ਸਾਬਕਾ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦਾ ਪੁੱਤਰ ਹੈ। ਉਨ੍ਹਾਂ ਦੀ ਨਿਯੁਕਤੀ ਕਾਂਗਰਸ ਵੱਲੋਂ ਸਰਕਾਰ ਦੇ ਆਖਰੀ ਦਿਨਾਂ ਵਿੱਚ ਨਵੰਬਰ ਮਹੀਨੇ ਵਿੱਚ ਕੀਤੀ ਗਈ ਸੀ। ਹਾਲਾਂਕਿ ਸਰਕਾਰ ਬਦਲਣ ਦੇ ਬਾਵਜੂਦ ਉਨ੍ਹਾਂ ਨੇ ਕੁਰਸੀ ਨਹੀਂ ਛੱਡੀ। ਜਿਸ ਤੋਂ ਬਾਅਦ ਮਾਨ ਸਰਕਾਰ ਨੂੰ ਉਸ ਨੂੰ ਹਟਾਉਣਾ ਪਿਆ।